ਖੰਨਾ,ਲੁਧਿਆਣਾ: ਗੁਰਦੁਆਰਾ ਸ੍ਰੀ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਦੀ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਧਾਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੀਆਂ ਸਰਕਾਰਾਂ ਦੌਰਾਨ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਸੀ। ਕਾਂਗਰਸ ਨੇ ਕਤਲੇਆਮ ਮਚਾਇਆ ਪਰ ਫਿਰ ਵੀ ਸਿੱਖ ਪਿੱਛੇ ਨਹੀਂ ਹਟੇ ਅਤੇ ਅੱਜ ਵੀ ਸਿੱਖੀ ਬੁਲੰਦੀਆਂ 'ਤੇ ਹੈ। ਇਸ ਧਰਮ ਨੂੰ ਦਬਾਉਣ ਵਾਲੀ ਕਾਂਗਰਸ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ। ਇਹੀ ਸਥਿਤੀ ਹੁਣ ਆਮ ਆਦਮੀ ਪਾਰਟੀ ਦੀ ਵੀ ਬਣੀ ਹੋਈ ਹੈ। ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਦੇਣਾ ਬੰਦ ਕੀਤਾ ਜਾਵੇ। ਨਹੀਂ ਤਾਂ, ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਸ ਦੇ ਨਾਲ ਹੀ, ਧਾਮੀ ਨੇ ਕਿਹਾ ਕਿ ਇਹ ਸਮਾਂ ਸਿੱਖਾਂ ਲਈ ਬਹੁਤ ਹੀ ਖ਼ਤਰਨਾਕ ਅਤੇ ਚੁਣੌਤੀਪੂਰਨ ਹੈ। ਸਥਿਤੀ ਨਾਲ ਨਜਿੱਠਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ।
ਰਾੜਾ ਸਾਹਿਬ ਸੰਪ੍ਰਦਾਇ ਦਾ ਵਡਮੁੱਲਾ ਯੋਗਦਾਨ: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖ ਧਰਮ ਵਿੱਚ ਮਹਾਨ ਸੰਪਰਦਾਵਾਂ ਹਨ। ਇਹਨਾਂ ਸੰਪਰਦਾਵਾਂ ਵਿੱਚੋਂ ਇੱਕ ਰਾੜਾ ਸਾਹਿਬ ਹੈ। ਇਸ ਸੰਪਰਦਾ ਦੇ ਮੁਖੀ ਸੰਤ ਬਾਬਾ ਈਸ਼ਰ ਸਿੰਘ ਕਈ ਸਾਲ ਪਹਿਲਾਂ ਸਵਰਗ ਸਿਧਾਰ ਗਏ ਸਨ, ਪਰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਇਸ ਸੰਪਰਦਾ ਨੇ ਅੱਜ ਤੱਕ ਸਿੱਖ ਧਰਮ ਦਾ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸਿੱਖ ਧਰਮ ਨੂੰ ਮਜ਼ਬੂਤ ਕਰਨ ਵਿੱਚ ਇਸ ਸੰਪਰਦਾ ਦਾ ਵੱਡਮੁੱਲਾ ਯੋਗਦਾਨ ਹੈ। ਅਜਿਹੀਆਂ ਸਾਰੀਆਂ ਸੰਪਰਦਾਵਾਂ ਨੂੰ ਇਕਜੁੱਟ ਹੋ ਕੇ ਧਰਮ ਦੀ ਰਾਖੀ ਕਰਨੀ ਚਾਹੀਦੀ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ। ਪ੍ਰਧਾਨ ਧਾਮੀ ਨੇ ਕਿਹਾ ਕਿ ਰਾੜਾ ਸਾਹਿਬ ਸੰਪ੍ਰਦਾਇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਉਹਨਾਂ ਨਾਲ ਹਮੇਸ਼ਾ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ। ਭਾਵੇਂ ਧਰਮ ਦੀ ਗੱਲ ਹੋਵੇ ਜਾਂ ਫਿਰ ਸਿੱਖਿਆ ਜਾਂ ਸਿਹਤ ਦੀ। ਇਹਨਾਂ ਉਪਰ ਆਪਸੀ ਵਿਚਾਰ ਕੀਤਾ ਜਾਂਦਾ ਹੈ।
- Migrants Of Ludhiana : ਆਖਿਰ ਕਈ ਸਾਲਾਂ ਤੋਂ ਪਿੰਡ 'ਚ ਰਹਿ ਰਹੇ ਪਰਵਾਸੀ ਕਿਉਂ ਛੱਡ ਰਹੇ ਘਰ, ਪੜ੍ਹੋ ਮਸਲਾ
- Ludhiana Drug Addict Thief : ਪਾਣੀ ਦੀਆਂ ਟੂਟੀਆਂ ਚੋਰੀ ਕਰਦਾ ਨੌਜਵਾਨ ਲੋਕਾਂ ਨੇ ਕੀਤਾ ਕਾਬੂ, ਚੋਰ ਬੋਲਿਆ- ਵੇਚ ਕੇ ਪੈਸਿਆਂ ਨਾਲ ਨਸ਼ਾ ਕਰਨਾ ਸੀ
- Kapurthala Rape News : ਗੂੰਗੀ ਅਤੇ ਬੋਲੀ ਨਾਬਾਲਗ ਕੁੜੀ ਨਾਲ ਜਬਰ-ਜਨਾਹ, ਪੁਲਿਸ ਨੇ ਮੁਲਜ਼ਮ ਦੀ ਭਾਲ ਆਰੰਭੀ
ਅੰਮ੍ਰਿਤ ਸੰਚਾਰ ਦੁਆਰਾ ਨਸ਼ਿਆਂ ਦਾ ਖਾਤਮਾ: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ। ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਸਾਰੇ ਗੁਰੂ ਘਰਾਂ ਵਿੱਚ ਹਫ਼ਤੇ ਵਿੱਚ ਦੋ ਵਾਰ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਹੈ। ਨੌਜਵਾਨਾਂ ਨੂੰ ਸੇਧ ਦੇ ਕੇ ਉਨ੍ਹਾਂ ਨੂੰ ਧਰਮ ਨਾਲ ਜੋੜਨਾ ਚਾਹੀਦਾ ਹੈ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਧਾਰਮਿਕ ਸਮਾਗਮ 'ਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਇਸ ਇਲਾਕੇ ਉਪਰ ਰਾੜਾ ਸਾਹਿਬ ਵਾਲੇ ਸੰਤਾਂ ਦਾ ਪ੍ਰਤਾਪ ਹੈ। ਇਹ ਸੰਪ੍ਰਦਾਇ ਧਰਮ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ 'ਚ ਵੀ ਆਪਣਾ ਯੋਗਦਾਨ ਦੇ ਰਹੀ ਹੈ।