ETV Bharat / state

ਪੰਜਾਬ ਦੀ ਮਾਈਨਿੰਗ ਨੀਤੀ ਖ਼ਿਲਾਫ਼ ਟਿੱਪਰ ਯੂਨੀਅਨ ਦਾ ਪ੍ਰਦਰਸ਼ਨ, ਦੋਰਾਹਾ ਵਿਖੇ ਕੌਮੀ ਮਾਰਗ ਜਾਮ

ਦੋਰਾਹਾ ਦੇ ਰੇਤਾ ਕਾਰੋਬਾਰੀਆਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ। ਦੋਰਾਹਾ ਵਿਖੇ ਗੁਰਦੁਆਰਾ ਸ਼੍ਰੀ ਅਤਰਸਰ ਸਾਹਿਬ ਸਾਮਣੇ ਧਰਨਾ ਲਾਇਆ ਗਿਆ। ਰੋਡ ਉਪਰ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ।

Demonstration of tipper union against Punjab's mining policy, national highway jam at Doraha
ਪੰਜਾਬ ਦੀ ਮਾਈਨਿੰਗ ਨੀਤੀ ਖ਼ਿਲਾਫ਼ ਟਿੱਪਰ ਯੂਨੀਅਨ ਦਾ ਪ੍ਰਦਰਸ਼ਨ, ਦੋਰਾਹਾ ਵਿਖੇ ਕੌਮੀ ਮਾਰਗ ਜਾਮ
author img

By

Published : May 30, 2023, 1:53 PM IST

ਟਿੱਪਰ ਯੂਨੀਅਨ ਨੇ ਦੋਰਾਹਾ ਕੌਮੀ ਮਾਰਗ ਕੀਤਾ ਜਾਮ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਤਾ ਕਾਰੋਬਾਰੀਆਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ। ਦੋਰਾਹਾ ਵਿਖੇ ਗੁਰਦੁਆਰਾ ਸ਼੍ਰੀ ਅਤਰਸਰ ਸਾਹਿਬ ਸਾਮਣੇ ਧਰਨਾ ਲਾਇਆ ਗਿਆ। ਰੋਡ ਉਪਰ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਧਰਨਾਕਾਰੀਆਂ ਦੀ ਮੰਗ ਹੈ ਕਿ ਖੇਤਾਂ ਚੋਂ ਤਿੰਨ ਫੁੱਟ ਤੱਕ ਮਿੱਟੀ ਬਿਨ੍ਹਾਂ ਕਿਸੇ ਫ਼ੀਸ ਅਤੇ ਮਨਜ਼ੂਰੀ ਤੋਂ ਚੁੱਕਣ ਦੀ ਛੂਟ ਦਿੱਤੀ ਜਾਵੇ।

ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ: ਪੰਜਾਬ ਸਰਕਾਰ ਨੇ ਸੂਬੇ ਅੰਦਰ ਨਵੀਂ ਮਾਈਨਿੰਗ ਨੀਤੀ ਲਾਗੂ ਕਰਕੇ ਸੂਬੇ ਦਾ ਮਾਲੀਆ ਵਧਣ ਦੇ ਦਾਅਵੇ ਕੀਤੇ ਓਥੇ ਹੀ ਦੂਜੇ ਪਾਸੇ ਇਸ ਨੀਤੀ ਤੋਂ ਖ਼ਫ਼ਾ ਰੇਤਾ ਕਾਰੋਬਾਰੀ ਹੁਣ ਸੜਕਾਂ ਉਪਰ ਉੱਤਰ ਆਏ ਹਨ। ਜਿਲ੍ਹਾ ਲੁਧਿਆਣਾ ਦੇ ਰੇਤਾ ਕਾਰੋਬਾਰੀਆਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ। ਦੋਰਾਹਾ ਵਿਖੇ ਗੁਰਦੁਆਰਾ ਸ਼੍ਰੀ ਅਤਰਸਰ ਸਾਹਿਬ ਸਾਮਣੇ ਧਰਨਾ ਲਾਇਆ ਗਿਆ। ਇਸ ਦੌਰਾਨ ਰੋਡ ਉਪਰ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਦੇ ਖੇਤਾਂ ਚੋਂ ਤਿੰਨ ਫੁੱਟ ਤੱਕ ਮਿੱਟੀ ਚੁੱਕਣ ਲਈ ਨਵੀਂ ਨੀਤੀ ਮੁਤਾਬਕ 2 ਰੁਪਏ 93 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਫ਼ੀਸ ਜਮਾਂ ਕਰਾਉਣੀ ਪੈਂਦੀ ਹੈ। ਇਸ ਹਿਸਾਬ ਨਾਲ ਪ੍ਰਤੀ ਟਰਾਲੀ ਕਰੀਬ 600 ਰੁਪਏ ਫ਼ੀਸ ਬਣਦੀ ਹੈ। ਇਸਤੋਂ ਇਲਾਵਾ ਕਿਸਾਨ ਨੂੰ ਜ਼ਮੀਨ ਚੋਂ ਮਿੱਟੀ ਚੁੱਕਣ ਦੇ ਪੈਸੇ ਦੇਣੇ ਪੈਂਦੇ ਹਨ। ਰਸਤੇ ਵਾਲੇ ਅਲੱਗ ਤੋਂ ਪੈਸੇ ਮੰਗਦੇ ਹਨ। ਹੋਰ ਵੀ ਕਈ ਪ੍ਰਕਾਰ ਦਾ ਗੁੰਡਾ ਟੈਕਸ ਓਹਨਾਂ ਤੋਂ ਵਸੂਲਿਆ ਜਾਂਦਾ ਹੈ।

ਮਸ਼ੀਨਰੀ ਜ਼ਬਤ ਕੀਤੀ ਜਾਂਦੀ ਹੈ: ਇਸ ਨੀਤੀ ਦੇ ਵਿਰੋਧ 'ਚ ਓਹਨਾਂ ਨੇ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਸੀ। ਪਰ ਕੋਈ ਸੁਣਵਾਈ ਨਾ ਹੋਈ ਤਾਂ ਹੁਣ ਅੱਕ ਕੇ ਲੁਧਿਆਣਾ ਅੰਦਰ ਮਾਈਨਿੰਗ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਪਰਚਾ ਕਿਸੇ ਖਿਲਾਫ ਦਰਜ ਨਹੀਂ ਕੀਤਾ ਜਾਵੇਗਾ। ਪ੍ਰੰਤੂ ਲਗਾਤਾਰ ਰੇਡਾਂ ਮਾਰ ਕੇ ਅਧਿਕਾਰੀ ਪਰਚੇ ਦਰਜ ਕਰ ਰਹੇ ਹਨ। ਮਸ਼ੀਨਰੀ ਜ਼ਬਤ ਕੀਤੀ ਜਾਂਦੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਹੁਣ ਮਿੱਟੀ ਦਾ ਟਿੱਪਰ 7500 ਤੋਂ ਵੱਧ ਕੇ 10 ਤੋਂ 12 ਹਜ਼ਾਰ ਰੁਪਏ ਦਾ ਹੋ ਗਿਆ ਹੈ। ਕੋਈ ਇੰਨੀ ਮਹਿੰਗੀ ਮਿੱਟੀ ਨਹੀਂ ਲੈ ਰਿਹਾ। ਕਾਰੋਬਾਰ ਠੱਪ ਹੋ ਗਿਆ ਹੈ। ਟਿੱਪਰਾਂ ਅਤੇ ਮਸ਼ੀਨਾਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ। ਇਸ ਕਰਕੇ ਓਹਨਾਂ ਨੇ ਮਜਬੂਰ ਹੋ ਕੇ ਧਰਨਾ ਲਾਇਆ।

ਸਰਕਾਰ ਦੀ ਨਵੀਂ ਨੀਤੀ : ਜ਼ਿਕਰਯੋਗ ਹੈ ਕਿ ਇਸ ਨਾਲ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਉੱਪਰ ਆਵਾਜਾਈ ਪ੍ਰਭਾਵਿਤ ਹੋਈ ਹੈ। ਧਰਨੇ ਨੂੰ ਦੇਖਦੇ ਹੋਏ ਖੰਨਾ ਪੁਲਿਸ ਨੇ ਟ੍ਰੈਫਿਕ ਡਾਈਵਰਟ ਕਰ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਕਾਰਨ ਅਸੀਂ ਗੱਡੀਆਂ ਦੀਆਂ ਕਿਸ਼ਤਾਂ ਵੀ ਨਹੀ ਭਰ ਸਕਦੇ। ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ।ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਜਿੱਥੇ ਆਵਾਜਾਈ ਨੂੰ ਡਾਈਵਰਟ ਕੀਤਾ ਓਥੇ ਹੀ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਏਸੀਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਇਹਨਾਂ ਨੂੰ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਕੋਸ਼ਿਸ਼ ਹੈ ਕਿ ਜਲਦੀ ਧਰਨਾ ਸਮਾਪਤ ਕਰਵਾਇਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.