ETV Bharat / state

ਸਿੱਧੂ ਮੂਸੇਵਾਲਾ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖ਼ਤਰਾ: ਨੀਟੂ ਸ਼ਟਰਾਂਵਾਲਾ - ਸਿੱਧੂ ਮੂਸੇਵਾਲਾ

ਲੁਧਿਆਣਾ ਵਿਚ ਨੀਟੂ ਸ਼ਟਰਾਂਵਾਲੇ ਨੇ ਡਰਾਮਾ ਕਰਦੇ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਤੇ ਗੰਭੀਰ ਇਲਜ਼ਾਮ ਲਗਾਏ ਹਨ।ਨੀਟੂ ਸ਼ਟਰਾਂਵਾਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ।

ਨੀਟੂ ਸ਼ਟਰਾਂਵਾਲੇ ਨੇ ਸਿੱਧੂ ਮੂਸੇਵਾਲਾ 'ਤੇ ਲਗਾਏ ਇਲਜ਼ਾਮ

author img

By

Published : May 22, 2021, 5:50 PM IST

ਲੁਧਿਆਣਾ: ਨੀਟੂ ਸ਼ਟਰਾਂਵਾਲਾ ਹਮੇਸ਼ਾ ਆਪਣੇ ਕੰਮਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਨੀਟੂ ਸ਼ਟਰਾਂਵਾਲਾ ਲੁਧਿਆਣਾ ਪਹੁੰਚਿਆ ਜਿੱਥੇ ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਕਥਿਤ ਵੀਡੀਓ ਰਾਹੀਂ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ । ਹਾਲਾਂਕਿ ਇਸ ਵੀਡਿਓ ਵਿੱਚ ਧਮਕੀਆਂ ਦੇਣ ਵਾਲਾ ਕੁਝ ਵੀ ਨਹੀਂ ਸੀ ਅਤੇ ਇਹ ਵੀਡੀਓ ਕਿੰਨੀ ਕੁ ਸਹੀ ਹੈ ਜਾਂ ਨਹੀਂ ਇਸ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ। ਪਰ ਲੁਧਿਆਣਾ ਵਿਚ ਨੀਟੂ ਸ਼ਟਰਾਂਵਾਲੇ ਨੇ ਡਰਾਮਾ ਰਚਦਿਆਂ ਕਿਹਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ।

ਸਿੱਧੂ ਮੂਸੇਵਾਲਾ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖ਼ਤਰਾ: ਨੀਟੂ ਸ਼ਟਰਾਂਵਾਲਾ

ਨੀਟੂ ਸ਼ਟਰਾਂਵਾਲੇ ਨੇ ਕਿਹਾ ਹੈ ਕਿ ਬੀਤੇ ਦਿਨੀਂ ਉਸ ਨੇ ਸ਼ੋਸਲ ਮੀਡੀਆ 'ਤੇ ਇਕ ਗਾਣਾ ਗਾਇਆ ਸੀ। ਜਿਸ ਵਿੱਚ ਉਸ ਨੇ ਪੰਜਾਬੀ ਗਾਇਕੀ ਦਾ ਖੁਦ ਨੂੰ ਪ੍ਰਾਹੁਣਾ ਦੱਸਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਪ੍ਰਸੰਸ਼ਕਾਂ ਰਾਹੀਂ ਉਸ ਨੂੰ ਫੋਨ ਕਰਵਾ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਉਸ ਨੂੰ ਡਰਾ ਰਿਹਾ ਹੈ, ਉਨ੍ਹਾਂ ਕਿਹਾ ਹੈ ਕਿ ਕਿਸੇ ਦਾ ਨਾਂ ਲੈ ਕੇ ਕਿਸੇ ਨੂੰ ਕੋਈ ਗਲਤ ਟਿੱਪਣੀ ਕਰਨੀ ਅਤੇ ਜੇਕਰ ਜਵਾਬ ਹੀ ਦੇਣਾ ਹੈ ਤਾਂ ਮੂਸੇਵਾਲਾ ਗਾਣੇ ਰਾਹੀਂ ਉਸ ਨੂੰ ਜਵਾਬ ਦੇਵੇ।

ਇਹ ਵੀ ਪੜੋ:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲਿਆ ਇਹ ਵੱਡਾ ਫੈਸਲਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.