ਲੁਧਿਆਣਾ: ਅੱਜ ਨਸ਼ੇ ਖਿਲਾਫ ਜਿੱਥੇ ਇਕ ਪਾਸੇ ਸਾਇਕਲ ਰੈਲੀ ਕੱਢੀ ਗਈ, ਉੱਥੇ ਹੀ ਦੂਜੇ ਪਾਸੇ ਸਾਇਕਲਿਸਟ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੇ ਜੱਦੀ ਪਿੰਡਾਂ ਤੋਂ ਉਹਨਾਂ ਦੇ ਘਰ ਤੋਂ ਮਿੱਟੀ ਵੀ ਲੈ ਕੇ ਇਸ ਨਸ਼ੇ ਵਿਰੁੱਧ ਰੈਲੀ ਦੇ ਵਿੱਚ ਸ਼ਾਮਿਲ ਹੋਏ ਹਨ। ਇਸ ਮਿੱਟੀ ਦੇ ਲਿਆਉਣ ਦਾ ਮੁੱਖ ਮਕਸਦ ਸ਼ਹੀਦਾਂ ਦੀ ਸੋਚ ਨੂੰ ਵੀ ਨਸ਼ੇ ਖਿਲਾਫ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿਮ ਦੇ ਨਾਲ ਜੋੜਨਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਉੱਤੇ ਦੱਸਿਆ ਕਿ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਸੁਖਦੇਵ ਅਤੇ ਪੰਜਾਬ ਦੇ ਹੋਰ ਸ਼ਹੀਦਾਂ ਦੇ ਘਰਾਂ ਤੋਂ ਮਿੱਟੀ ਲਿਆਂਦੀ ਗਈ ਹੈ, ਜਿਸ ਦੇ ਨਾਲ ਵੱਖ-ਵੱਖ ਬੂਟੇ ਲਾਏ ਜਾਣਗੇ।
ਨਸ਼ੇ ਨੇ ਜਕੜਿਆ ਨੌਜਵਾਨ : ਮਿੱਟੀ ਲਿਆਉਣ ਵਾਲੇ ਇਹਨਾਂ ਸਾਇਕਲਿਸਟ ਦੇ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ, ਜਿਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਅਤੇ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਨਸ਼ੇ ਦੇ ਖਿਲਾਫ ਉਪਰਾਲਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਹਮੇਸ਼ਾ ਹੀ ਸਾਨੂੰ ਕਿਹਾ ਸੀ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਵੇ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਨਸ਼ੇ ਦੇ ਕੋਹੜ ਨੇ ਸਾਡੇ ਸਮਾਜ ਨੂੰ ਜਕੜ ਲਿਆ ਖਾਸ ਕਰਕੇ ਸਾਡੀ ਨੌਜਵਾਨ ਪੀੜੀ ਨੂੰ ਬਰਬਾਦੀ ਦੇ ਕੰਢੇ ਤੇ ਮੋੜ ਦਿੱਤਾ ਹੈ। ਸਾਡੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਨ ਲੱਗ ਗਏ ਜਿਨਾਂ ਤੋਂ ਅਸੀਂ ਆਜ਼ਾਦੀ ਲਈ ਮੁੜ ਤੋਂ ਉਹਨਾਂ ਦੇ ਕੋਲ ਚਲੇ ਗਏ ਅਤੇ ਨਸ਼ੇ ਦੇ ਖਿਲਾਫ ਇਹ ਮੁਹਿੰਮ ਆਉਣ ਵਾਲੇ ਸਮੇਂ ਦੇ ਵਿੱਚ ਰੰਗ ਲੈ ਕੇ ਆਵੇਗੀ।
- ਪਰਾਲੀ ਸਾੜਨ ਨੂੰ ਲੈਕੇ ਪੰਜਾਬ 'ਚ ਰੈੱਡ ਅਲਰਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
- Bicycle rally against drugs: ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਸਾਈਕਲ ਰੈਲੀ ਦਾ ਲੁਧਿਆਣਾ ਤੋਂ ਆਗਾਜ਼,ਸੀਐੱਮ ਮਾਨ ਹਰੀ ਝੰਡੀ ਦੇਕੇ ਕਰਨਗੇ ਰਵਾਨਾ
- Earthquake in Uttarakhand: ਉੱਤਰਾਖੰਡ ਦੇ ਜ਼ਿਲ੍ਹਾ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ,ਬੀਤੇ 7 ਮਹੀਨਿਆਂ 'ਚ 13ਵੀਂ ਵਾਰ ਲੱਗੇ ਭੂਝਾਲ ਦੇ ਝਟਕੇ, ਵੱਡੇ ਭੂਚਾਲ ਦਾ ਟ੍ਰੇਲਰ
ਇਸ ਦੌਰਾਨ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਅਤੇ ਖਟਕੜ ਕਲਾਂ ਤੋਂ ਮਿੱਟੀ ਲਿਆਣ ਵਾਲੇ ਸਾਈਕਲ ਸਵਾਰਾਂ ਨੇ ਦੱਸਿਆ ਕਿ ਸਾਡੇ ਪੰਜਾਬ ਨੂੰ ਨਸ਼ੇੜੀ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਦੱਸਿਆ ਜਾਂਦਾ ਹੈ ਪਰ ਅੱਜ ਇਸ ਰੈਲੀ ਦੇ ਨਾਲ ਨਾ ਸਿਰਫ ਪੂਰੇ ਪੰਜਾਬ ਦੇ ਵਿੱਚ ਸਗੋਂ ਪੂਰੇ ਦੇਸ਼ ਦੇ ਵਿੱਚ ਇਹ ਸੁਨੇਹਾ ਜਾਵੇਗਾ ਕਿ ਪੰਜਾਬ ਦੇ ਨੌਜਵਾਨ ਅੱਜ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ। ਪੰਜਾਬ ਅੱਜ ਵੀ ਵੱਸਦਾ ਹੈ ਅਤੇ ਅੱਜ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਵਰਗੇ ਵੀ ਆਜ਼ਾਦੀ ਘੁਲਾਟੀਏ ਰਹੇ ਹਨ ਜਿਨ੍ਹਾਂ ਨੇ ਦੇਸ਼ ਦੀ ਸੇਵਾ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ ਹੈ।