ETV Bharat / state

ਕੋਰੋਨਾ ਕਾਲ 'ਚ ਲੁਧਿਆਣਾ ਸ਼ਹਿਰ ਦੀ ਸਥਿਤੀ, ਜਾਣੋਂ - ਐਮਰਜੈਂਸੀ ਸੇਵਾਵਾਂ

ਕੋਰੋਨਾ ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਹ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਅਤੇ ਮੌਤਾਂ ਹੋ ਰਹੀਆਂ ਹਨ।

ਫ਼ੋਟੋ
ਫ਼ੋਟੋ
author img

By

Published : Apr 9, 2021, 1:48 PM IST

Updated : Apr 9, 2021, 2:28 PM IST

ਲੁਧਿਆਣਾ:ਕੋਰੋਨਾ ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਹ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਅਤੇ ਮੌਤਾਂ ਹੋ ਰਹੀਆਂ ਹਨ।

ਲੌਕਡਾਉਨ ਦੀ ਥਾਂ ਨਾਈਟ ਕਰਫਿਊ

ਕੋਰੋਨਾ ਨਾਲ ਨਜਿੱਠਣ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਨਾਈਟ ਕਰਫਿਊ ਲਗਾਇਆ ਹੈ। ਇਸ ਦਾ ਸਮਾਂ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਕਰਫਿਊ ਵੀ ਲਗਾਇਆ ਗਿਆ ਹੈ। ਖ਼ਾਸ ਕਰਕੇ ਲੁਧਿਆਣਾ ਵਿੱਚ ਕਿਸੇ ਤਰ੍ਹਾਂ ਦੇ ਇਕੱਠ ਉੱਤੇ ਪਾਬੰਦੀ ਹੈ। 50 ਲੋਕ ਇਨਡੋਰ ਵਿਆਹ ਵਿੱਚ ਇਕੱਠੇ ਹੋ ਸਕਦੇ ਹਨ। ਜਦੋਂ ਕਿ 100 ਲੋਕ ਆਊਟ ਡੋਰ ਵਿਆਹਾਂ ਉੱਤੇ ਇਕੱਠੇ ਹੋ ਸਕਦੇ ਹਨ।

ਕੋਰੋਨਾ ਕਾਲ 'ਚ ਲੁਧਿਆਣਾ ਸ਼ਹਿਰ ਦੀ ਸਥਿਤੀ

ਲੁਧਿਆਣਾ 'ਚ ਕੋਰੋਨਾ ਦੀ ਸਥਿਤੀ: ਐਕਟਿਵ ਮਾਮਲੇ ਅਤੇ ਮੌਤਾਂ ਦਾ ਆਂਕੜਾ

ਲੁਧਿਆਣਾ ਵਿੱਚ ਲੰਘੇ ਦਿਨੀ ਕੋਰੋਨਾ ਵਾਇਰਸ ਦੇ 425 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 4 ਮਰੀਜ਼ਾਂ ਕੋਰੋਨਾ ਨਾਲ ਮੌਤ ਹੋ ਗਈ ਹੈ। ਐਕਟਿਵ ਕੇਸਾਂ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਹਾਲੇ ਵੀ 3147 ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਹਨ। ਜਦੋਂ ਕਿ ਲੁਧਿਆਣਾ ਵਿੱਚ ਹੁਣ ਤੱਕ 1190 ਲੋਕ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਲੁਧਿਆਣਾ ਵਿੱਚ 37189 ਕੇਸ ਹੁਣ ਤੱਕ ਪੌਜ਼ੀਟਿਵ ਆ ਚੁੱਕੇ ਹਨ ਜਦੋਂਕਿ 33277 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਲੁਧਿਆਣਾ ਵਿੱਚ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਜ਼ਿਲ੍ਹਿਆਂ ਦੇ ਲੋਕ ਵੀ ਇਲਾਜ ਕਰਵਾਉਣ ਲਈ ਆਉਂਦੇ ਹਨ। ਇਸ ਕਰਕੇ ਲੁਧਿਆਣਾ ਵਿੱਚ ਮਰੀਜ਼ਾਂ ਦੀ ਤਾਦਾਦ ਲਗਾਤਾਰ ਵੱਧ ਰਹੀ ਹੈ।

ਹਸਪਤਾਲਾਂ ਵਿੱਚ ਬੈੱਡ ਦੀ ਸਥਿਤੀ

ਲੁਧਿਆਣਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ 400 ਦੇ ਕਰੀਬ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਬੈੱਡ ਮੌਜੂਦ ਹਨ ਅਤੇ 165 ਵੈਂਟੀਲੇਟਰਾਂ ਹਨ।

ਐਮਰਜੈਂਸੀ ਸੇਵਾਵਾਂ

ਨਾਈਟ ਕਰਫਿਊ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਪਾਬੰਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਐਮਰਜੈਂਸੀ ਸੇਵਾਵਾਂ ਅਤੇ ਜ਼ਰੂਰੀ ਲੋੜ ਦੀ ਸਾਮਾਨ ਜਿਵੇਂ ਦਵਾਈਆਂ ਆਦਿ ਦੀਆਂ ਦੁਕਾਨਾਂ ਨੂੰ ਛੋਟ ਜ਼ਰੂਰ ਦਿੱਤੀ ਗਈ ਹੈ।

ਜ਼ਿਲ੍ਹੇ ਦੀ ਆਬਾਦੀ

ਲੁਧਿਆਣਾ ਦੀ ਕੁੱਲ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ 40 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਮੌਤ ਦਰ ਵੀ ਲਗਾਤਾਰ ਵਧਦੀ ਜਾ ਰਹੀ ਹੈ ਖ਼ਾਸ ਕਰਕੇ ਜ਼ਿਆਦਾਤਰ ਮਾਮਲੇ ਮਾਰਚ ਮਹੀਨੇ ਵਿੱਚ ਵਧਦੇ ਵਿਖਾਈ ਦਿੱਤੇ ਹਨ।

ਕਿੰਨੇ ਨੇ ਸ਼ਹਿਰ 'ਚ ਕੰਟੇਮੈਂਟ ਜ਼ੋਨ

ਲੁਧਿਆਣਾ ਵਿੱਚ ਕੋਈ ਵੀ ਕੰਟੋਨਮੈਂਟ ਜ਼ੋਨ ਨਹੀਂ ਬਣਾਇਆ ਗਿਆ ਹੈ ਪਰ ਲੋੜ ਪੈਣ ਉੱਤੇ ਬਣਾਏ ਜਾ ਸਕਦੇ ਹਨ।

Last Updated : Apr 9, 2021, 2:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.