ETV Bharat / state

ਕਰਫਿਊ ਹਟਾਉਣ ਤੋਂ ਬਾਅਦ ਲੁਧਿਆਣਾ ਦੇ ਬਜ਼ਾਰਾਂ 'ਚ ਭੀੜ, ਪੁਲਿਸ ਦੇ ਵੀ ਹੱਥ ਹੋਏ ਖੜ੍ਹੇ - ਚੌੜਾ ਬਾਜ਼ਾਰ ਦੇ ਵਿੱਚ ਲੋਕਾਂ ਦਾ ਹੜ੍ਹ

ਕਰਫਿਊ ਖ਼ਤਮ ਹੋਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਅੱਜ ਹਾਲਾਤ ਉਦੋਂ ਬੇਕਾਬੂ ਹੋ ਗਏ ਚੌੜਾ ਬਾਜ਼ਾਰ ਦੇ ਵਿੱਚ ਲੋਕਾਂ ਦਾ ਹੜ੍ਹ ਆ ਗਿਆ।

ਫ਼ੋਟੋ।
ਫ਼ੋਟੋ।
author img

By

Published : May 18, 2020, 3:13 PM IST

ਲੁਧਿਆਣਾ: ਕੈਪਟਨ ਸਰਕਾਰ ਨੇ ਬੀਤੇ ਦੋ ਮਹੀਨੇ ਦੇ ਕਰਫਿਊ ਨੂੰ ਅੱਜ ਹਟਾਉਣ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਲੌਕਡਾਊਨ ਹੀ ਜਾਰੀ ਰੱਖਿਆ ਗਿਆ ਅਤੇ ਬਾਜ਼ਾਰ ਵੀ ਖੋਲ੍ਹ ਦਿੱਤੇ ਗਏ ਹਨ।

ਇਸ ਤੋਂ ਬਾਅਦ ਲੁਧਿਆਣਾ ਵਿੱਚ ਅੱਜ ਹਾਲਾਤ ਉਦੋਂ ਬੇਕਾਬੂ ਹੋ ਗਏ ਜਦੋਂ ਚੌੜਾ ਬਾਜ਼ਾਰ ਦੇ ਵਿੱਚ ਲੋਕਾਂ ਦਾ ਹੜ੍ਹ ਆ ਗਿਆ ਹੈ। ਵੱਡੀ ਤਾਦਾਦ ਵਿੱਚ ਲੋਕਾਂ ਦੀ ਬਾਜ਼ਾਰਾਂ ਵਿੱਚ ਭੀੜ ਲੱਗ ਗਈ। ਪ੍ਰਸ਼ਾਸ਼ਨ ਨੇ ਦੋ ਪਹੀਆ ਵਾਹਨ ਉੱਤੇ ਇੱਕੋ ਹੀ ਸਵਾਰੀ ਦੀ ਇਜਾਜ਼ਤ ਦਿੱਤੀ ਹੈ ਜਦ ਕਿ ਮੋਟਰਸਾਈਕਲ, ਸਕੂਟਰਾਂ ਉੱਤੇ 2-2, 3-3 ਲੋਕ ਵੀ ਬੈਠੇ ਵਿਖਾਈ ਦਿੱਤੇ।

ਵੇਖੋ ਵੀਡੀਓ

ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਜਦੋਂ ਸਾਡੀ ਟੀਮ ਵਲੋਂ ਦੌਰਾ ਕੀਤਾ ਗਿਆ ਤਾਂ ਹਾਲਾਤ ਕਾਫੀ ਵਿਗੜੇ ਹੋਏ ਸਨ। ਬਾਜ਼ਾਰ ਵਿਚ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ, ਪੁਲਿਸ ਦਾ ਇਕੋ ਹੀ ਜਵਾਨ ਤੈਨਾਤ ਸੀ ਜਿਸ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ, ਉਹ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉੱਧਰ ਦੁਕਾਨਦਾਰਾਂ ਨੇ ਕਿਹਾ ਕਿ ਇਥੇ ਪੁਲਿਸ ਦੀ ਤੈਨਾਤੀ ਬਹੁਤ ਘੱਟ ਹੈ ਜਿਸ ਕਰਕੇ ਇਹ ਹਲਾਤ ਬਣ ਗਏ ਹਨ। ਦੂਜੇ ਪਾਸੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਬੇਪਰਵਾਹ ਘੁੰਮ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.