ETV Bharat / state

ਵੈਟਨਰੀ ਮਾਹਿਰਾਂ ਨੇ ਕਿਹਾ- ਕੋਰੋਨਾ ਦਾ ਕੁੱਤਿਆਂ 'ਤੇ ਨਹੀਂ ਕੋਈ ਅਸਰ - ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ

ਗਡਵਾਸੂ ਲੁਧਿਆਣਾ ਦੇ ਮਾਹਿਰਾਂ ਨੇ ਕੋਵਿਡ-19 ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਤਿਆਂ ਉੱਤੇ ਕੋਵਿਡ-19 ਦਾ ਕੋਈ ਅਸਰ ਨਹੀਂ ਹੁੰਦਾ ਹੈ। ਅਜਿਹਾ ਵਿਸ਼ਵ ਭਰ ਤੋਂ ਸਿਰਫ਼ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ।

GADVASU, COVID-19
ਫ਼ੋਟੋ
author img

By

Published : Mar 18, 2020, 12:36 PM IST

ਲੁਧਿਆਣਾ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਲੋਕ ਘਬਰਾਏ ਹੋਏ ਹਨ, ਉੱਥੇ ਹੀ ਆਪਣੇ ਪਾਲਤੂ ਜਾਨਵਰਾਂ ਵਿੱਚ ਵੀ ਕੋਰੋਨਾ ਵਾਇਰਸ ਦੇ ਅਸਰ ਤੋਂ ਲੋਕ ਚਿੰਤਤ ਹਨ। ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰ ਡਾ. ਕੀਰਤੀ ਦੁਆ ਨੇ ਕਿਹਾ ਹੈ ਕਿ ਪਾਲਤੂ ਜਾਨਵਰ ਖ਼ਾਸ ਕਰਕੇ ਕੁੱਤਿਆਂ ਵਿੱਚ ਫਿਲਹਾਲ ਕੋਵਿਡ-19 ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਹੁਣ ਤੱਕ ਸਿਰਫ ਇੱਕੋ ਹੀ ਹਾਂਗਕਾਂਗ ਤੋਂ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਵਿੱਚ ਵੀ ਬਹੁਤ ਵਾਇਰਸ ਦਾ ਬਹੁਤ ਘੱਟ ਅਸਰ ਵੇਖਣ ਨੂੰ ਮਿਲਿਆ।

ਵੇਖੋ ਵੀਡੀਓ

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਸੀਨੀਅਰ ਡਾਕਟਰ ਕੀਰਤੀ ਦੁਆ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਤਾਂ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਵਿੱਚ ਹੋ ਸਕਦਾ ਹੈ, ਪਰ ਜੋ ਵਾਇਰਸ ਫਿਲਹਾਲ ਫੈਲ ਰਿਹਾ ਹੈ ਕੋਵਿਡ-19 ਉਸ ਦਾ ਅਸਰ ਕਿਸੇ ਕੁੱਤੇ 'ਤੇ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹਾਂਗਕਾਂਗ ਵਿੱਚ ਇੱਕ ਮਾਲਿਕ ਨੂੰ ਕੋਰੋਨਾ ਵਾਰਿਸ ਹੋਣ ਤੋਂ ਬਾਅਦ ਉਸ ਦੇ ਪਾਲਤੂ ਕੁੱਤੇ ਵਿੱਚ ਜ਼ਰੂਰ ਕੁਝ ਇਸ ਤਰ੍ਹਾਂ ਦੇ ਲੱਛਣ ਵੇਖਣ ਨੂੰ ਮਿਲੇ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਤੇ ਯੂਰੋਪ ਆਦਿ ਵਰਗੇ ਦੇਸ਼ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕੁੱਤੇ ਪਾਲਦੇ ਹਨ ਅਤੇ ਜਿਨ੍ਹਾਂ ਦੇ ਮਾਲਕਾਂ ਨੂੰ ਕੋਰੋਨਾ ਵਾਇਰਸ ਹੈ, ਉਨ੍ਹਾਂ ਦੇ ਕੁੱਤਿਆਂ ਵਿੱਚ ਅਜਿਹੇ ਕੋਈ ਲੱਛਣ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਗਰੁੱਪ ਫਿਲਹਾਲ ਇਨਸਾਨਾਂ 'ਤੇ ਹੀ ਅਸਰ ਕਰ ਰਿਹਾ ਹੈ।

ਜ਼ਾਹਿਰ ਹੈ ਕਿ ਜਿੱਥੇ ਪੂਰੇ ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ ਤੋਂ ਡਰੇ ਹੋਏ ਨੇ, ਉੱਥੇ ਹੀ ਆਪਣੇ ਪਾਲਤੂ ਕੁੱਤਿਆਂ ਨੂੰ ਵੀ ਇਸ ਵਾਇਰਸ ਦੇ ਹੋਣ ਤੋਂ ਉਹ ਫਿਕਰਮੰਦ ਹਨ, ਪਰ ਗਡਵਾਸੂ ਦੇ ਮਾਹਿਰ ਡਾਕਟਰਾਂ ਨੇ ਇਹ ਸਾਫ ਕੀਤਾ ਹੈ ਕਿ ਫਿਲਹਾਲ ਕੁੱਤਿਆਂ ਦੇ ਵਿੱਚ ਇਹ ਵਾਇਰਸ ਨਹੀਂ ਫੈਲ ਰਿਹਾ ਅਤੇ ਨਾ ਹੀ ਕਿਸੇ ਸਿਹਤ ਸੰਸਥਾ ਨੇ ਇਸ ਦਾ ਕੋਈ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਦੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲਗਾਇਆ ਗਿਆ ਅਨੋਖਾ ਲੰਗਰ

ETV Bharat Logo

Copyright © 2024 Ushodaya Enterprises Pvt. Ltd., All Rights Reserved.