ਲੁਧਿਆਣਾ: ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤੀ ਅਕਾਲੀ ਦਲ ਦੇ ਹੱਕ ਦੀ ਗੱਲ ਕਰਦੇ ਕਿਹਾ ਕਿ ਅਕਾਲੀ ਦਲ ਦੁਆਰਾ ਇਕ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਨਾ ਕਿ ਉਨ੍ਹਾਂ ਨੇ ਸੀਐੱਮ ਖੱਟਰ ਉਪਰ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਬੰਧਤ ਅਧਿਕਾਰੀ ਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਹਮਲਾ ਕੀਤਾ ਗਿਆ ਹੈ ਤਾਂ ਉਹ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ।
ਇਹ ਵੀ ਪੜੋ: ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਮੁੜ 2 ਲੋਕਾਂ ਤੋਂ ਮਿਲੇ ਮੋਬਾਈਲ ਫੋਨ
ਦੱਸ ਦਈਏ ਕਿ ਵਿਧਾਨ ਸਭਾ ਹਰਿਆਣਾ ਵੱਲੋਂ ਐੱਸਐੱਚਓ ਚੰਡੀਗੜ੍ਹ ਨੂੰ ਇੱਕ ਲੇਟਰ ਲਿਖਿਆ ਗਿਆ ਹੈ ਕਿ ਕੀ ਅਕਾਲੀ ਦਲ ਦੁਆਰਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਪਰ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ। ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਜਿਸ ਵਿੱਚ ਅਕਾਲੀ ਦਲ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਨੇ ਜੋ ਵੀਡੀਓ ਵਿੱਚ ਦੇਖਿਆ ਉਸਦੇ ਅਨੁਸਾਰ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਕਿਸੇ ਦਾ ਵੀ ਲੋਕਤਾਂਤ੍ਰਿਕ ਦਾ ਹੱਕ ਹੈ।
ਉੱਥੇ ਹੀ ਉਹਨਾਂ ਨੇ ਕਿਸਾਨਾਂ ਦੀ ਤਰੀਫ ਵੀ ਕੀਤੀ ਕਿ ਕਿਸਾਨਾਂ ਦੁਆਰਾ ਇੱਕ ਲੰਬੇ ਸਮੇਂ ਤੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜਿੱਤ ਹੋਵੇਗੀ। ਕਿਸਾਨਾਂ ਦੁਆਰਾ ਵੈਸਟ ਬੰਗਾਲ ਅਤੇ ਹੋਰਨਾਂ ਥਾਵਾਂ ’ਤੇ ਜਿੱਥੇ ਚੋਣਾਂ ਹਨ ਭਾਜਪਾ ਦਾ ਵਿਰੋਧ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਕਿਸਾਨ ਲੋਕਾਂ ਨੂੰ ਸਮਝਾਉਣਗੇ ਕਿ ਭਾਜਪਾ ਉਹਨਾਂ ਨਾਲ ਮਾੜਾ ਕਰ ਰਹੀ ਹੈ।