ਉਨ੍ਹਾਂ ਕਿਹਾ ਕਿ ਜੇ 15 ਦਿਨਾਂ ਦੇ ਅੰਦਰ ਟੋਲ ਪਲਾਜ਼ਾ ਬੰਦ ਨਹੀਂ ਕੀਤਾ ਗਿਆ ਤਾਂ ਉਹ ਹੋਰ ਕਾਂਗਰਸੀ ਆਗੂਆਂ ਸਣੇ ਉੱਥੇ ਜਾ ਕੇ ਧਰਨੇ 'ਤੇ ਬੈਠ ਜਾਣਗੇ ਟੋਲ ਪਲਾਜ਼ਾ ਤੇ ਕੇਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ।
ਇਸ ਤੋਂ ਇਲਾਵਾ ਬਿੱਟੂ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ 'ਚ ਟ੍ਰੈਫ਼ਿਕ ਦੀ ਮੁਸ਼ਕਲ 'ਤੇ ਠੱਲ੍ਹ ਪਾਉਣ ਲਈ ਸਹਿਯੋਗ ਦੇਣ ਤੇ ਜਿਨ੍ਹਾਂ ਲੋਕਾਂ ਦੇ ਪਲਾਟ ਖਾਲੀ ਪਏ ਹਨ, ਉਹ ਲੋਕ ਨਗਰ ਨਿਗਮ ਨਾਲ ਰਾਬਤਾ ਕਾਇਮ ਕਰ ਕੇ ਪਾਰਕਿੰਗ ਬਣਾਉਣ ਦੀ ਗੱਲ ਕਰਨ ਤਾਂ ਕਿ ਪਾਰਕਿੰਗ ਦੀ ਮੁਸ਼ਕਲ ਦੀ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਨਗਰ ਨਿਗਮ ਨੂੰ ਪਾਰਕਿੰਗ ਬਣਾਉਣ ਲਈ ਥਾਂ ਦੇਣ ਵਾਲਿਆਂ ਨੂੰ ਇਸ ਦਾ ਬਣਦਾ ਕਿਰਾਇਆ ਵੀ ਦਿੱਤਾ ਜਾਵੇਗਾ।