ETV Bharat / state

ਭਾਰਤ ਭੂਸ਼ਣ ਆਸ਼ੂ ਨੇ ਭਰੀ ਨਾਮਜ਼ਦਗੀ, ਗੁਰਪ੍ਰੀਤ ਗੋਗੀ ਬਾਰੇ ਸਵਾਲ ਕਰਨ 'ਤੇ ਬੋਲੇ "ਛੱਡੋ ਕੋਈ ਹੋਰ ਸਵਾਲ ਕਰੋ" - ਉਮੀਦਵਾਰ ਭਾਰਤ ਭੂਸ਼ਣ ਆਸ਼ੂ

ਗੁਰਪ੍ਰੀਤ ਗੋਗੀ ਜੋ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਹੀ ਉਮੀਦਵਾਰ ਹਨ, ਉਨ੍ਹਾਂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਭਾਰਤ ਭੂਸ਼ਣ ਆਸ਼ੂ ਕਹਿੰਦੇ ਵਿਖਾਈ ਦਿੱਤੇ ਕਿ ਛੱਡੋ ਕੋਈ ਹੋਰ ਸਵਾਲ ਕਰੋ, ਤੁਹਾਡੇ ਕੋਲ ਇਹ ਹੀ ਸਵਾਲ ਰਹਿ ਗਿਆ।

Congress Leader Bharat Bhushan Ashu,  Nomination From Ludhiana West constituency, Punjab Election 2022
ਭਾਰਤ ਭੂਸ਼ਣ ਆਸ਼ੂ ਨੇ ਭਰੀ ਨਾਮਜ਼ਦਗੀ
author img

By

Published : Jan 27, 2022, 2:11 PM IST

ਲੁਧਿਆਣਾ: ਪੰਜਾਬ ਵਿਧਾਨ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ, ਵੀਰਵਾਰ ਨੂੰ ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਤੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੀ ਨਾਮਜ਼ਦਗੀ ਭਰਨ ਲਈ ਪਹੁੰਚੇ।

ਇਸ ਮੌਕੇ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਅਤੇ ਆਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ ਤਾਂ, ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਕੀਤੇ ਕੰਮਾਂ ਦੇ ਆਧਾਰ ਉੱਤੇ ਹੀ ਹਲਕੇ ਦੇ ਲੋਕਾਂ ਨਾਲ ਵਿਚਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਪਿਛਲੇ ਸਾਲਾਂ ਦੇ ਵਿੱਚ ਉਨ੍ਹਾਂ ਨੇ ਹਲਕੇ ਵਿਚ ਕੰਮ ਕੀਤਾ ਹੈ, ਉਸ ਦੇ ਆਧਾਰ 'ਤੇ ਹੀ ਉਹ ਹਲਕੇ ਵਿੱਚ ਵਿਚਰ ਰਹੇ ਹਨ।

ਭਾਰਤ ਭੂਸ਼ਣ ਆਸ਼ੂ ਨੇ ਭਰੀ ਨਾਮਜ਼ਦਗੀ

ਇਸ ਦੌਰਾਨ ਜਦੋਂ ਗੁਰਪ੍ਰੀਤ ਗੋਗੀ ਜੋ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਹੀ ਉਮੀਦਵਾਰ ਹਨ, ਉਨ੍ਹਾਂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਆਸ਼ੂ ਕਹਿੰਦੇ ਵਿਖਾਈ ਦਿੱਤੇ ਕਿ ਛੱਡੋ ਕੋਈ ਹੋਰ ਸਵਾਲ ਕਰੋ, ਤੁਹਾਡੇ ਕੋਲ ਇਹ ਹੀ ਸਵਾਲ ਰਹਿ ਗਿਆ।

ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਆਪਣੀ ਧਰਮ ਪਤਨੀ ਮਮਤਾ ਆਸ਼ੂ ਨਾਲ ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ। ਇਸ ਦੌਰਾਨ ਆਸ਼ੂ ਸਿਰਫ਼ ਆਪਣੀ ਪਤਨੀ ਨੂੰ ਨਾਲ ਲੈ ਕੇ ਆਏ। ਉਨ੍ਹਾਂ ਨੇ ਵੱਡਾ ਇਕੱਠ ਨਹੀਂ ਕੀਤਾ ਸਾਡੀ ਸਹਿਯੋਗੀ ਵੱਲੋਂ ਆਸ਼ੂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਹ ਬਹੁਤਾ ਕੁਝ ਖੁੱਲ੍ਹ ਕੇ ਬੋਲਦੇ ਹੋਏ ਵਿਖਾਈ ਨਹੀਂ ਦਿੱਤੇ।

ਇਹ ਵੀ ਪੜ੍ਹੋ: ਜੇਲ੍ਹ ’ਚ ਬੈਠੇ ਸੁਖਪਾਲ ਖਹਿਰਾ ਨੂੰ ਨਾਮਜ਼ਦਗੀ ਭਰਨ ਦੀ ਮਿਲੀ ਇਜਾਜ਼ਤ

ETV Bharat Logo

Copyright © 2024 Ushodaya Enterprises Pvt. Ltd., All Rights Reserved.