ਲੁਧਿਆਣਾ: ਪੀਏਯੂ ਵਿਖੇ 2 ਦਿਨੀਂ ਕਿਸਾਨ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੇਲੇ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਇਹ ਕਿਸਾਨ ਮੇਲੇ ਦਾ ਆਯੋਜਨ 3 ਸਾਲ ਬਾਅਦ ਪੰਜਾਬ ਖੇਤੀ ਪੰਜਾਬ ਖੇਤੀਬਾੜੀ ਯੂਨੀਰਸਿਟੀ ਵਿੱਚ ਕੀਤਾ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਲਾਲ ਜੀਤ ਭੁੱਲਰ, ਕੁਲਦੀਪ ਧਾਲੀਵਾਲ ਵੀ ਮੌਜੂਦ ਰਹੇ।
ਇਸ ਮੌਕੇ ਸੀਐਮ ਭਗਵੰਤ ਮਾਨ ਨੇ ਅਗਾਂਹ ਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਨੇ ਖੇਤੀਬਾੜੀ ਚ ਚੰਗਾ ਯੋਗਦਾਨ ਪਾਉਣ ਵਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਕਿਸਾਨਾਂ ਤੱਕ ਪਹੁੰਚਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਖੇਤਾਂ ਚ ਖੜੀ ਫਸਲ ਨੁਕਸਾਨੀ ਜਾਂਦੀ ਹੈ ਪਰ ਸਾਨੂੰ ਇਹੀ ਪਤਾ ਨਹੀਂ ਹੁੰਦਾ ਕਿ ਕਿਹੜੀ ਸਪਰੇਅ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸਿਸਟਮ ਲੈਕੇ ਆਵਾਂਗੇ ਜਿਸ ਨਾਲ ਕਿਸਾਨਾਂ ਨੂੰ ਹੋਰਨਾਂ ਫਸਲਾਂ ’ਤੇ ਵੀ ਐਮਐਸਪੀ ਮਿਲੇਗਾ।
ਉਨ੍ਹਾਂ ਕਿਹਾ ਕਿ ਸਾਡੀ ਜ਼ਮੀਨਾਂ ਚ ਨਕਲੀ ਬੀਜਾਂ ਕਰਕੇ ਵਡਾ ਨੁਕਸਾਨ ਹੋਇਆ ਹੈ ਹੁਣ ਚੰਗਾ ਬੀਜ ਵੀ ਲਈ ਤਾਂ ਵੀ 25 ਫੀਸਦੀ ਖਰਾਬ ਫਸਲ ਉੱਗਦੀ ਹੈ। ਉਨ੍ਹਾਂ ਕਿਹਾ ਕਿ ਮੁਨਾਫ਼ੇ ਲਈ ਜਾਅਲੀ ਬੀਜ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਜਿਸ ’ਤੇ ਲਗਾਮ ਲਾਉਣੀ ਹੋਵੇਗੀ।
ਇਸ ਮੌਕੇ ਸੀਐਮ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਰਾਲੀ ਇਸ ਸਾਲ ਨਾ ਸਾੜਨ ਅਸੀਂ ਇਸ ਦੇ ਪ੍ਰਬੰਧ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਤੁਹਾਡੀ ਸਲਾਹ ਨਾਲ ਹੀ ਕੰਮ ਕੀਤਾ ਜਾਵੇਗਾ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਅੱਜ ਸਾਨੂੰ ਲੋੜ ਹੈ ਅਸੀਂ ਖੇਤੀ ਨੂੰ ਆਧੁਨਿਕ ਕਰੀਏ ਨੌਜਵਾਨ ਅੱਗੇ ਆਉਣ ਅਤੇ ਖੇਤੀ ਨੂੰ ਮੁੜ ਉੱਤਮ ਬਣਾਈਏ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਹੈ ਅਸੀਂ ਪਾਣੀ ਦੀ ਤੀਜੀ ਲੇਅਰ ਤੇ ਪੁੱਜ ਗਏ ਹਨ। ਹੁਣ ਪਾਣੀ ਖ਼ਤਮ ਹੋਣ ਕੰਢੇ ਹੈ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਵੀ ਨਾ ਸਭਲੇ ਤਾਂ ਬਹੁਤ ਦੇਰੀ ਹੋ ਜਾਵੇਗੀ।
ਇਸ ਮੌਕੇ ਜਿੰਨਾ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚੋਂ ਇਕ ਅੰਮ੍ਰਿਤਪਾਲ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਐਮ ਵਲੋਂ ਸਨਮਾਨਤ ਕੀਤਾ ਗਿਆ ਉਨ੍ਹਾਂ ਦੀ 54 ਏਕੜ ਦੀ ਖੇਤੀ ਹੈ ਜਿੰਨਾ ਚ ਕੁਝ ਹਿੱਸੇ ਚ ਹਲਦੀ ਹੈ ਅਤੇ ਕੁਝ ਹਿੱਸੇ ਚ ਬਾਗ਼ ਲਾਇਆ ਹੈ। ਇਸ ਮੌਕੇ ਉਨ੍ਹਾਂ ਪਰਾਲੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਫ਼ਸਲੀ ਵਿਭਨਤਾ ਵੱਲ ਅਸੀਂ ਜਾਈਏ।
ਇਹ ਵੀ ਪੜੋ: ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਵਾਲੇ ਅਧਿਕਾਰੀਆਂ ਨੂੰ ਹੁਕਮ ਈਡੀ ਵੱਲੋਂ ਇਹ ਹੁਕਮ !