ETV Bharat / state

Cleaning Lady Got Stuck In An ATM: ਏ.ਟੀ.ਐੱਮ ਵਿੱਚ ਫਸੀ ਮਹਿਲਾ ਸਫਾਈ ਕਰਮਚਾਰੀ, 2 ਘੰਟੇ ਬਾਅਦ ਸ਼ਟਰ ਤੋੜ ਕੇ ਕੱਢਿਆ ਬਾਹਰ - ਲੁਧਿਆਣਾ ਦੇ ਡੀਸੀ ਦਫ਼ਤਰ

ਲੁਧਿਆਣਾ ਡੀਸੀ ਦਫ਼ਤਰ ਦੇ ਸਾਹਮਣੇ ਬਣੇ ATM ਵਿੱਚ ਮੰਗਲਵਾਰ ਨੂੰ ਮਹਿਲਾ ਸਫਾਈ ਕਰਮਚਾਰੀ ਸਫਾਈ ਕਰਨ ਲਈ ਗਈ। ਜਿਸ ਦੌਰਾਨ ATM ਦਾ ਸ਼ਟਰ ਆਪਣੇ ਆਪ ਡਿੱਗ ਗਿਆ ਅਤੇ ਮਹਿਲਾ ਸਫਾਈ ਕਰਮਚਾਰੀ ਫਸ ਗਈ। ਜਿਸ ਨੂੰ 2 ਘੰਟੇ ਬਾਅਦ ਸ਼ਟਰ ਤੋੜ ਕੇ ਬਾਹਰ ਕੱਢਿਆ ਗਿਆ।

Cleaning Lady Got Stuck In An ATM
Cleaning Lady Got Stuck In An ATM
author img

By

Published : Feb 14, 2023, 8:28 PM IST

ਏ.ਟੀ.ਐੱਮ ਵਿੱਚ ਫਸੀ ਮਹਿਲਾ ਸਫਾਈ ਕਰਮਚਾਰੀ

ਲੁਧਿਆਣਾ: ਅਕਸਰ ਹੀ ਇੱਕ ਕਹਾਵਤ ਹੈ ਕਿ ਮਾੜਾ ਸਮਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦਾ। ਅਜਿਹਾ ਹੀ ਕੁੱਝ ਮਾਮਲਾ ਲੁਧਿਆਣਾ ਦੇ ਡੀਸੀ ਦਫ਼ਤਰ ਤੋਂ ਆਇਆ। ਜਿੱਥੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਬਣੇ SBI ਬੈਂਕ ਦੇ ਏ.ਟੀ.ਐਮ ਵਿਚ ਅੱਜ ਮੰਗਲਵਾਰ ਨੂੰ ਇਕ ਮਹਿਲਾ ਫਸ ਗਈ। ਜਿਸ ਨੂੰ 2 ਘੰਟੇ ਬਾਅਦ ਸ਼ਟਰ ਤੋੜ ਕੇ ਬਾਹਰ ਕੱਢਿਆ ਗਿਆ।

ਏਟੀਐੱਮ ਦਾ ਸ਼ਟਰ ਡਿੱਗਣ ਨਾਲ ਮਹਿਲਾ ਫਸੀ:- ਦੱਸ ਦਈਏ ਕਿ ਮਹਿਲਾ ਸਫਾਈ ਕਰਨ ਲਈ ਏ.ਟੀ.ਐਮ ਵਿੱਚ ਗਈ ਤਾਂ ਅਚਾਨਕ ਏਟੀਐੱਮ ਦਾ ਸ਼ਟਰ ਆਪਣੇ ਆਪ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਅੰਦਰ ਹੀ ਬੰਦ ਹੋ ਗਈ। ਜਿਸ ਤੋਂ ਬਾਅਦ ਉਸ ਨੇ ਸ਼ੋਰ ਪਾਇਆ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਐਸ.ਬੀ.ਆਈ ਬੈਂਕ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਬੁਲਾਇਆ।

ਮਹਿਲਾ ਨੂੰ ਬਾਹਰ ਕੱਢਣ ਲਈ ਕਾਰੀਗਰ ਬੁਲਾਇਆ:- ਜਿਸ ਤੋਂ ਬਾਅਦ ਐਸ.ਬੀ.ਆਈ ਬੈਂਕ ਦੇ ਅਧਿਕਾਰੀਆਂ ਨੇ ਮਹਿਲਾ ਨੂੰ ਬਾਹਰ ਕੱਢਣ ਲਈ ਇੱਕ ਲੋਹੇ ਦਾ ਕੰਮ ਕਰਨ ਵਾਲਾ ਕਾਰੀਗਰ ਬੁਲਾਇਆ। ਜਿਸ ਤੋਂ ਬਾਅਦ ਕਾਰੀਗਰ ਨੇ ਮਹਿਲਾ ਨੂੰ ਕੱਢਣ ਲਈ ਕਾਫੀ ਦੇਰ ਮੁਸ਼ੱਕਤ ਕੀਤੀ ਗਈ, ਪਰ ਕਾਰੀਗਰ ਸ਼ਟਰ ਨੂੰ ਖੋਲ੍ਹਣ ਵਿੱਚ ਅਸਫਲ ਰਿਹਾ। ਜਿਸ ਤੋਂ ਬਾਅਦ ਕਾਰੀਗਰ ਨੇ ਆਪਣੇ ਕਟਰ ਦੀ ਮਦਦ ਨਾਲ ਏਟੀਐੱਮ ਦੇ ਸ਼ਟਰ ਨੂੰ ਕੱਟਿਆ, ਜਿਸ ਤੋਂ ਬਾਅਦ ਮਹਿਲਾ ਨੂੰ ਬਾਹਰ ਕੱਢਿਆ ਗਿਆ।

ਬੈਂਕ ਅਧਿਕਾਰੀਆਂ ਵੱਲੋਂ ਕੁੱਝ ਵੀ ਬੋਲਣ ਤੋਂ ਸਾਫ ਇਨਕਾਰ:- ਹਾਲਾਂਕਿ ਪੀੜਤ ਮਹਿਲਾ ਏਟੀਐੱਮ ਵਿੱਚ ਫਸਣ ਕਾਰਨ ਬਹੁਤ ਜ਼ਿਆਦਾ ਘਬਰਾ ਗਈ ਸੀ। ਜਿਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਹਿਲਾ ਏਟੀਐਮ ਅੰਦਰ ਫਸ ਗਈ ਸੀ, ਜਿਸ ਨੂੰ ਬਾਹਰ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ। ਪਰ ਦੂਜੇ ਪਾਸੇ ਮੌਕੇ ਉੱਤੇ ਆਏ ਬੈਂਕ ਅਧਿਕਾਰੀਆਂ ਨੇ ਕੁੱਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

ਇਹ ਵੀ ਪੜੋ:- Governor and Bhagwant Mann: ਰਾਜਪਾਲ ਅਤੇ ਮੁੱਖ ਮੰਤਰੀ ਆਹਮੋ ਸਾਹਮਣੇ, ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਈ ਚੁਟਕੀ

ETV Bharat Logo

Copyright © 2025 Ushodaya Enterprises Pvt. Ltd., All Rights Reserved.