ਲੁਧਿਆਣਾ: ਖੰਨਾ ਪੁਲਿਸ ਨੇ ਜ਼ਿਲ੍ਹੇ ਦੀ ਰੌਣੀ ਚੌਂਕੀ 'ਚ ਇੱਕ ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਚੌਂਕੀ ਦੇ ਇੰਚਾਰਜ ਬਲਵੀਰ ਸਿੰਘ (ਏਐਸਆਈ) ਅਤੇ ਉਸਦੇ ਸਾਥੀ ਏਐਸਆਈ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਪਾਇਲ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ।
ਇਹ ਹੈ ਮਾਮਲਾ: ਜਾਣਕਾਰੀ ਮੁਤਾਬਕ ਇੱਕ ਲੜਕੀ ਦਾ ਆਪਣੇ ਪ੍ਰੇਮੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਸਬੰਧੀ ਉਸਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਇਸ ਦਰਖਾਸਤ ਦੀ ਜਾਂਚ ਪੁਲਿਸ ਚੌਂਕੀ ਰੌਣੀ ਦੇ ਇੰਚਾਰਜ ਬਲਵੀਰ ਸਿੰਘ ਕਰ ਰਹੇ ਸਨ। ਲੜਕੀ ਦਰਖਾਸਤ ਦੇ ਸਿਲਸਿਲੇ 'ਚ ਪੁਲਿਸ ਚੌਂਕੀ 'ਚ ਆਉਂਦੀ ਜਾਂਦੀ ਸੀ। ਇਸ ਦੌਰਾਨ ਲੜਕੀ ਦਾ ਆਪਣੇ ਪ੍ਰੇਮੀ ਨਾਲ ਰਾਜੀਨਾਮਾ ਹੋ ਗਿਆ। ਇਸਤੋਂ ਬਾਅਦ ਲੜਕੀ ਨੇ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ। ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਜਦੋਂ ਉਸਨੂੰ ਚੌਂਕੀ ਬੁਲਾਇਆ ਜਾਂਦਾ ਸੀ ਤਾਂ ਚੌਂਕੀ ਇੰਚਾਰਜ ਬਲਵੀਰ ਸਿੰਘ ਅਤੇ ਏਐਸਆਈ ਹਰਮੀਤ ਸਿੰਘ ਉਸ ਨਾਲ ਛੇੜਛਾੜ ਕਰਦੇ ਸਨ। ਮਾੜਾ ਵਿਵਹਾਰ ਕਰਦੇ ਸੀ। ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਸੀ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਖ਼ਿਲਾਫ਼ ਕੇਸ ਦਰਜ ਕਰਕੇ ਚੌਂਕੀ ਇੰਚਾਰਜ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- World Cup 2023: ਕਿੰਗ ਕੋਹਲੀ ਚੌਥੀ ਵਾਰ ਵਿਸ਼ਵ ਕੱਪ 'ਚ ਦਿਖਾਉਣਗੇ ਦਮ, ਰੋਹਿਤ ਸਮੇਤ ਜਾਣੋ ਬਾਕੀ ਖਿਡਾਰੀਆਂ ਨੇ ਕਿੰਨੀ ਵਾਰ ਵਰਲਡ ਕੱਪ 'ਚ ਕੀਤੀ ਹੈ ਸ਼ਿਰਕਤ
- BAN vs AFG Weather Report: ਧਰਮਸ਼ਾਲਾ 'ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਅਗਲਾ ਮੈਚ, ਜਾਣੋ ਮੌਸਮ ਦਾ ਮਿਜਾਜ਼
- AAP's Protest in Punjab : ਆਮ ਆਦਮੀ ਪਾਰਟੀ ਨੂੰ ਲੱਗਿਆ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦਾ ਸੇਕ, ਮੋਦੀ ਸਰਕਾਰ ਦੇ ਫੂਕੇ ਪੁਤਲੇ, ਕਈ ਥਾਂ ਤਿੱਖਾ ਰੋਸ ਪ੍ਰਦਰਸ਼ਨ
ਐਸਐਸਪੀ ਅਮਨੀਤ ਕੌਂਡਲ ਵੱਲੋਂ ਸਖ਼ਤ ਕਾਰਵਾਈ: ਲੜਕੀ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਗਈ। ਐਸਐਸਪੀ ਨੇ ਆਪਣੇ ਪੱਧਰ ’ਤੇ ਜਾਂਚ ਕਰਵਾਈ। ਜਿਸ ਵਿੱਚ ਲੜਕੀ ਦੇ ਇਲਜ਼ਾਮ ਸਹੀ ਪਾਏ ਗਏ। 6 ਅਕਤੂਬਰ ਨੂੰ ਚੌਂਕੀ ਇੰਚਾਰਜ ਬਲਵੀਰ ਸਿੰਘ ਅਤੇ ਏਐਸਆਈ ਹਰਮੀਤ ਸਿੰਘ ਖ਼ਿਲਾਫ਼ ਪਾਇਲ ਥਾਣੇ 'ਚ ਆਈਪੀਸੀ ਦੀ ਧਾਰਾ 354ਏ, 166ਏ,294,506,34 ਤਹਿਤ ਕੇਸ ਦਰਜ ਕੀਤਾ ਗਿਆ ਅਤੇ ਦੋਵਾਂ ਨੂੰ ਨਾਲ ਦੀ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਖਿਲਾਫ ਵਿਭਾਗੀ ਕਾਰਵਾਈ ਕਰਦਿਆਂ ਮੁਅੱਤਲ ਵੀ ਕੀਤਾ ਗਿਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਕੋਈ ਵੀ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ।