ਲੁਧਿਆਣਾ: ਸਿਵਲ ਹਸਪਤਾਲ 'ਚ ਥੈਲੇਸੀਮੀਆਂ ਬਿਮਾਰੀ ਤੋਂ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸ਼ਾਂਤਮਈ ਢੰਗ ਨਾਲ ਦਵਾਈ ਨਾ ਮਿਲਣ ਕਰਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਛੋਟੇ-ਛੋਟੇ ਬੱਚੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ। ਦੂਜੇ ਪਾਸੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਨਵੀਂ ਦਵਾਈ ਆ ਗਈ ਹੈ ਜਦਕਿ ਇੱਕ ਮੈਡੀਸਨ ਪਿੱਛੋਂ ਹੀ ਨਹੀਂ ਆ ਰਹੀ।
ਇਸ ਸਬੰਧੀ ਪੀੜਤ ਬੱਚਿਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਮੁਫ਼ਤ ਮਿਲਣ ਵਾਲੀ ਇਹ ਦਵਾਈ ਉਨ੍ਹਾਂ ਨੂੰ ਬਾਹਰੋਂ ਮਹਿੰਗੀ ਖਰੀਦਣੀ ਪੈਂਦੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਰੋਸ ਜਤਾਇਆ ਗਿਆ, ਉਨ੍ਹਾਂ ਕਿਹਾ ਕਿ ਸਾਨੂੰ ਇੱਕ ਮਹੀਨੇ ਤੋਂ ਪਰੇਸ਼ਾਨੀ ਆ ਰਹੀ ਹੈ।
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਇੱਕ ਦਵਾਈ ਨਵੀਂ ਆਈ ਹੈ ਜੋ ਅੱਜ ਤੋ ਉਪਲਬੱਧ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਦਵਾਈ ਪਿੱਛੋਂ ਹੀ ਨਹੀਂ ਆ ਰਹੀ, ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਸਭ ਤੋਂ ਸਸਤੀ ਬਿਜਲੀ ਅਕਾਲੀਆਂ ਦੇ ਰਾਜ 'ਚ ਮਿਲੀ: ਚੰਦੂਮਾਜਰਾ