ETV Bharat / state

ਟਿਊਸ਼ਨ ਪੜਾਉਣ ਬਹਾਨੇ ਬੱਚੇ ਕਿਡਨੈਪ, ਘਟਨਾ ਸੀਸੀਟੀਵੀ ਚ ਹੋਈ ਕੈਦ

ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰੀ ਕਲੋਨੀ ਤੋਂ ਜਿੱਥੇ ਇੱਕ ਮਕਾਨ ਮਾਲਕ ਨੇ ਬਿਨਾਂ ਵੇਰਿਫਿਕੇਸ਼ਨ ਦੇ ਆਪਣੇ ਮਕਾਨ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਬਿਨਾਂ ਆਈ.ਡੀ ਪਰੂਫ ਹੀ ਕਿਰਾਏ ਤੇ ਰੱਖ ਲਿਆ। ਪਰ ਸਾਰਿਆਂ ਦੇ ਪੈਰਾਂ ਤਲੇ ਜ਼ਮੀਨ ਉਸ ਵੇਲੇ ਖਿਸਕੀ ਜਦ ਆਰੋਪੀ ਪਤੀ ਪਤਨੀ ਅਤੇ ਉਨ੍ਹਾਂ ਦੇ ਬੇਟੀ ਦੇ ਨਾਲ ਮਿਲ ਕੇ ਟਿਊਸ਼ਨ ਪੜ੍ਹਨ ਵਾਲੇ ਦੋ ਬੱਚਿਆਂ ਨੂੰ ਕਿਡਨੈਪ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

ਟਿਊਸ਼ਨ ਪੜਾਉਣ ਬਹਾਨੇ ਬੱਚੇ ਕਿਡਨੈਪ ਕਰਕੇ ਫਰਾਰ

author img

By

Published : Jun 27, 2021, 10:32 PM IST

ਲੁਧਿਆਣਾ : ਗੋਬਿੰਦਗੜ੍ਹ ਬਿਹਾਰੀ ਕਲੋਨੀ ਵਿੱਚੋਂ ਦੋ ਬੱਚਿਆਂ ਦਾ ਕਿਡਨੈਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦਾ ਕਿਡਨੈਪ ਕਰਨ ਵਾਲਾ ਆਰੋਪੀ ਪਰਿਵਾਰ ਪੰਜ ਦਿਨ ਪਹਿਲਾਂ ਹੀ ਕਲੋਨੀ ਵਿੱਚ ਬੰਨੇ ਇੱਕ ਵੇਹੜੇ ਵਿੱਚ ਰਹਿਣ ਆਇਆ ਸੀ,ਜਿਸ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ 17 ਸਾਲਾਂ ਦੀ ਬੇਟੀ ਸੀ,ਬੇਟੀ ਨੇ ਬੱਚਿਆਂ ਨੂੰ ਟਿਊਸ਼ਨ ਪੜ੍ਹਨ ਦੇ ਬਹਾਨੇ ਨੇੜਲੇ ਲੋਕਾਂ ਤੋਂ ਵਿਸ਼ਵਾਸ ਹਾਸਲ ਕਰ ਲਿਆ ਸੀ। ਮੌਕਾ ਪਾ ਕੇ ਬੀਤੇ ਦਿਨੀਂ ਆਰੋਪੀਆਂ ਨੇ ਲਗਭਗ 6 ਸਾਲਾਂ ਦੇ ਰਵੀ ਕੁਮਾਰ ਅਤੇ ਢਾਈ ਸਾਲਾਂ ਦੇ ਪ੍ਰਿੰਸ ਨੂੰ ਘੁਮਾਉਣ ਦੇ ਬਹਾਨੇ ਕਿਡਨੈਪ ਕਰ ਲਿਆ|

ਟਿਊਸ਼ਨ ਪੜਾਉਣ ਬਹਾਨੇ ਬੱਚੇ ਕਿਡਨੈਪ ਕਰਕੇ ਫਰਾਰ

ਦੋਨੋਂ ਬੱਚਿਆਂ ਨੂੰ ਨਾਲ ਲਿਜਾਂਦੇ ਵਕਤ ਆਰੋਪੀਆਂ ਦੀਆਂ ਤਸਵੀਰਾਂ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਰੋਪੀ ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਦੇ ਖਿਲਾਫ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਤਲਾਸ਼ ਸ਼ੁਰੂ ਕਰ ਦਿੱਤੀ ਹੈ|

ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰੀ ਕਲੋਨੀ ਤੋਂ ਜਿੱਥੇ ਇੱਕ ਮਕਾਨ ਮਾਲਕ ਨੇ ਬਿਨਾਂ ਵੇਰਿਫਿਕੇਸ਼ਨ ਦੇ ਆਪਣੇ ਮਕਾਨ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਬਿਨਾਂ ਆਈ.ਡੀ ਪਰੂਫ ਹੀ ਕਿਰਾਏ ਤੇ ਰੱਖ ਲਿਆ। ਉਨ੍ਹਾਂ ਮੈਂਬਰਾਂ ਦਾ 5 ਦਿਨਾਂ ਵਿੱਚ ਹੀ ਨਾਲ ਦੇ ਆਸ-ਪਾਸ ਵਿਹੜੇ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੇ ਨਾਲ ਏਨਾ ਪਿਆਰ ਵਧ ਗਿਆ ਕਿ ਉਹ ਆਪਣੇ ਬੱਚੇ ਕਿਰਾਏਦਾਰ ਦੇ ਘਰ ਟਿਊਸ਼ਨ ਦੇ ਲਈ ਭੇਜਣ ਲੱਗੇ। ਪਰ ਸਾਰਿਆਂ ਦੇ ਪੈਰਾਂ ਤਲੇ ਜ਼ਮੀਨ ਉਸ ਵੇਲੇ ਖਿਸਕੀ ਜਦ ਆਰੋਪੀ ਪਤੀ ਪਤਨੀ ਅਤੇ ਉਨ੍ਹਾਂ ਦੇ ਬੇਟੀ ਦੇ ਨਾਲ ਮਿਲ ਕੇ ਟਿਊਸ਼ਨ ਪੜ੍ਹਨ ਵਾਲੇ ਦੋ ਬੱਚਿਆਂ ਨੂੰ ਕਿਡਨੈਪ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਪਰਿਵਾਰਾਂ ਦੇ ਬੱਚੇ ਜਦ ਘਰ ਨਹੀਂ ਆਏ ਤਾਂ ਉਨ੍ਹਾਂ ਨੇ ਆਰੋਪੀਆਂ ਦੇ ਘਰ ਜਾ ਕੇ ਦੇਖਿਆ ਤਾਂ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ ਅਤੇ ਆਰੋਪੀ ਫਰਾਰ ਸਨ। ਤੁਰੰਤ ਪੀੜਤ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ,ਮੌਕੇ ਤੇ ਪਹੁੰਚੀ ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਆਰੋਪੀ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਸਨ। ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ਼ ਨੂੰ ਕਬਜੇ ਵਿੱਚ ਲੈਕੇ ਆਰੋਪੀ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਲੁਧਿਆਣਾ :ਜੇਲ੍ਹ 'ਚ ਹੁੱਕਾ ਪਾਰਟੀ, ਜੇਲ ਸੁਪਰਡੈਂਟ ਸਮੇਤ ਦੋ ਅਧਿਕਾਰੀ ਸਸਪੈਂਡ

ਹੁਣ ਪੁਲਿਸ ਨੇ ਆਰੋਪੀ ਪਤੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਮਾਮਲਾ ਸੁਲਝਾਉਣ ਅਤੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਦਾ ਦਾਅਵਾ ਕੀਤਾ ਹੈ | ਇਸ ਦੇ ਨਾਲ ਹੀ ਪੁਲੀਸ ਉਸ ਮਕਾਨ ਮਾਲਿਕ ਉੱਤੇ ਵੀ ਕਾਰਵਾਈ ਕਰ ਰਹੀ ਹੈ, ਜਿਨਾਂ ਨੇ ਬਿਨਾਂ ਜਾਂਚ ਕੀਤੇ ਅਤੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਕਰਵਾਏ ਆਰੋਪੀਆਂ ਨੂੰ ਕਮਰਾ ਕਿਰਾਏ ਤੇ ਦੇ ਦਿੱਤਾ ਤੇ ਦੋ ਪਰਿਵਾਰਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਅਤੇ ਪੁਲਿਸ ਲਈ ਸਿਰਦਰਦੀ ਖੜੀ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.