ਲੁਧਿਆਣਾ: ਜ਼ਿਲ੍ਹੇ ਦੇ ਸਰਕਾਰੀ ਸਕੂਲ ਸਨੇਤ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋ ਇੱਕ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਸਕੂਲ ਦੇ ਬਾਥਰੂਮ ਵਿੱਚ ਮਿਲਿਆ। ਮਿਲੀ ਜਾਣਕਾਰੀ ਮੁਤਾਬਿਕ ਬਾਥਰੂਮ ਵਿੱਚੋਂ ਮਿਲਿਆ ਬੱਚਾ ਦੂਜੀ ਜਮਾਤ ਵਿੱਚ ਪੜਦਾ ਹੈ ਜੋ ਕਿ ਬਾਥਰੂਮ ਵਿੱਚੋਂ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਹੈ।
ਮਾਮਲੇ ਸਬੰਧੀ ਮਾਪਿਆਂ ਨੇ ਇਲਜ਼ਾਮ ਲਾਏ ਗਏ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦਕਿ ਸਕੂਲ ਪ੍ਰਿੰਸੀਪਲ ਨੇ ਇਸ ਘਟਨਾ ਨੂੰ ਹਾਦਸਾ ਦੱਸਿਆ ਹੈ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਪੂਰੀ ਘਟਨਾ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਬੱਚੇ ਦੀ ਮਾਂ ਨੇ ਕਿਹਾ ਕਿ ਸਾਡੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਹਾਲਤ ਕਾਫੀ ਖਰਾਬ ਹੋਇਆ ਤੇ ਉਸ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਹਨ।
ਉੱਥੇ ਹੀ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਪੂਰਾ ਹਾਦਸਾ ਸਕੂਲ ਦੀ ਛੁੱਟੀ ਤੋਂ ਬਾਅਦ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਅਸੀ ਦਫ਼ਤਰ ਵਿਚ ਕੰਮ ਕਰ ਰਹੇ ਸਨ ਜਦੋਂ ਇਹ ਹੋਇਆ ਤੁਰੰਤ ਬੱਚੇ ਨੂੰ ਡੀਐਮਸੀ ਦਾਖਲ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਇਸ ਵਿਚ ਸਕੂਲ ਪ੍ਰਸ਼ਾਸਨ ਦੀ ਜਾਂ ਕਿਸੇ ਅਧਿਆਪਕ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਹਾਦਸਾ ਹੈ ਬੱਚਾ ਖੇਡਦਾ ਹੋਇਆ ਡਿੱਗ ਗਿਆ ਅਤੇ ਉਸ ਦੇ ਗਲ ਵਿਚ ਰੱਸੀ ਫਸ ਗਈ।
ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਉਹਨਾਂ ਦੱਸਿਆ ਕਿ ਬੱਚੀ ਨੂੰ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਬਾਰੇ ਡਾਕਟਰ ਹੀ ਦੱਸ ਸਕਣਗੇ। ਉਨ੍ਹਾਂ ਕਿਹਾ ਕਿ ਇਹ ਘਟਨਾ ਕੱਲ੍ਹ ਦੀ ਹੈ ਜਦੋਂ ਬੱਚਾ ਸਕੂਲ ਤੋਂ ਛੁੱਟੀ ਵੇਲੇ ਨਹੀਂ ਪਰਤਿਆ ਤਾਂ ਉਹ ਬਾਥਰੂਮ ਦੇ ਨੇੜੇ ਮਿਲਿਆ।
ਇਹ ਵੀ ਪੜੋ: Sudhir Suri Murder Case: ਮੁਲਜ਼ਮ ਸੰਦੀਪ ਸੰਨੀ ਅਦਾਲਤ 'ਚ ਪੇਸ਼, ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ ਹਾਸਲ