ETV Bharat / state

ਲੁਧਿਆਣਾ ਦੇ ਸਕੂਲ 'ਚ ਬੱਚੇ ਕਰ ਰਹੇ ਹਨ ਮਜ਼ਦੂਰੀ

author img

By

Published : Jul 17, 2019, 3:37 PM IST

ਲੁਧਿਆਣਾ ਦੇ ਸਰਕਾਰੀ ਸਕੂਲ 'ਚ ਬੱਚੇ ਪੜ੍ਹਾਈ ਦੀ ਥਾਂ ਮਜ਼ਦੂਰੀ ਕਰਨ ਨੂੰ ਮਜਬੂਰ ਹਨ। ਅਧਿਆਪਕ ਬੱਚਿਆਂ ਤੋਂ ਸਕੂਲ 'ਚ ਇੱਟਾਂ ਚੁਕਵਾ ਰਹੇ ਹਨ। ਇਸ ਮਾਮਲੇ 'ਤੇ ਸਕੂਲ ਦੀ ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

ਫ਼ੋਟੋ

ਲੁਧਿਆਣਾ: ਇੱਥੋਂ ਦੇ ਜਵਾਹਰ ਨਗਰ ਦਾ ਸਰਕਾਰੀ ਸਕੂਲ ਇੱਕ ਵਾਰ ਫ਼ਿਰ ਤੋਂ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਪਹਿਲਾਂ ਈਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਜਵਾਹਰ ਨਗਰ ਦੇ ਸਰਕਾਰੀ ਸਕੂਲ ਦੀ ਖ਼ਬਰ ਨਸ਼ਰ ਕੀਤੀ ਗਈ ਸੀ ਜਿੱਥੇ ਬੱਚਿਆਂ ਦੀ ਪੜ੍ਹਾਈ ਵੀਵੀਪੈਟ ਮਸ਼ੀਨਾਂ ਪਈਆਂ ਹੋਣ ਕਰਕੇ ਖ਼ਰਾਬ ਹੋ ਰਹੀ ਸੀ। ਹੁਣ ਜਦੋਂ ਮਸ਼ੀਨਾਂ ਚੁੱਕੀਆਂ ਗਈਆਂ ਹਨ ਤਾਂ ਉਸ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਕੰਧਾਂ ਬੱਚੇ ਆਪ ਹੀ ਢਾਉਂਦੇ ਅਤੇ ਇੱਟਾਂ ਚੁੱਕਦੇ ਨਜ਼ਰ ਆ ਰਹੇ ਹਨ।

ਵੀਡੀਓ

ਦਰਅਸਲ ਸਕੂਲ 'ਚ ਵੀਵੀਪੈਟ ਮਸ਼ੀਨਾਂ ਪਈਆਂ ਸਨ, ਜਿਨ੍ਹਾਂ ਨੂੰ ਚੁੱਕ ਲਿਆ ਗਿਆ ਹੈ ਪਰ ਉਨ੍ਹਾਂ ਦੀ ਸੁਰੱਖਿਆ ਲਈ ਬਣਾਈਆਂ ਕੰਧਾਂ ਬੱਚਿਆਂ ਵੱਲੋਂ ਆਪ ਹੀ ਢਾਹੀਆਂ ਗਈਆਂ ਹਨ। ਹੁਣ ਸਕੂਲ ਦੇ ਵਿਦਿਆਰਥੀ ਇੱਟਾਂ ਵੀ ਆਪ ਹੀ ਚੁੱਕਣ ਨੂੰ ਮਜਬੂਰ ਹਨ। ਇਸ ਸਬੰਧੀ ਕਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਕ ਹੀ ਉਨ੍ਹਾਂ ਤੋਂ ਇਹ ਕੰਮ ਕਰਵਾ ਰਹੇ ਹਨ।

ਇਸ ਨੂੰ ਸਕੂਲ ਦੀ ਵੱਡੀ ਅਣਗਹਿਲੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਮਾਮਲੇ 'ਤੇ ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਬੱਚਿਆਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਬੱਚੇ ਸਕੂਲ 'ਚ ਇੱਟਾਂ ਚੁੱਕਣ ਨੂੰ ਮਜਬੂਰ ਹਨ।

Intro:H/L...ਲੁਧਿਆਣਾ ਦੇ ਜਵਾਹਰ ਨਗਰ ਦੇ ਸਰਕਾਰੀ ਸਕੂਲ ਚ ਬੱਚੇ ਕਰ ਰਹੇ ਨੇ ਮਜ਼ਦੂਰੀ, ਪੈਨਸਲ ਦੀ ਥਾਂ ਹੱਥ ਚ ਇੱਟਾਂ, ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ..

Anchor...ਬੀਤੇ ਦਿਨੀ ੲੀਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੀ ਖਬਰ ਨਸ਼ਰ ਕੀਤੀ ਗਈ ਸੀ ਜਿੱਥੇ ਬੱਚਿਆਂ ਦੀ ਪੜ੍ਹਾਈ ਵੀਵੀਪੈਟ ਮਸ਼ੀਨਾਂ ਪਈਆਂ ਹੋਣ ਕਰਕੇ ਖ਼ਰਾਬ ਹੋ ਰਹੀ ਸੀ, ਪਰ ਜਦੋਂ ਮਸ਼ੀਨਾਂ ਚੁੱਕੀਆਂ ਗਈਆਂ ਤਾਂ ਉਸ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਕੰਧਾਂ ਬੱਚੇ ਆਪ ਹੀ ਢਾਉਂਦੇ ਅਤੇ ਇੱਟਾਂ ਚੁੱਕਦੇ ਨਜ਼ਰ ਆਏ...ਸਕੂਲ ਪ੍ਰਸ਼ਾਸਨ ਦੀ ਵੱਡੀ ਨਲਾਇਕੀ ੲੀਟੀਵੀ ਭਾਰਤ ਨੇ ਆਪਣੇ ਕੈਮਰੇ ਚ ਕੈਦ ਕਰ ਲਈ..

Body:Vo..1 ਇਹ ਹੈ ਲੁਧਿਆਣਾ ਦੇ ਸਰਕਾਰੀ ਸਕੂਲ ਜਵਾਹਰ ਨਗਰ ਦੀਆਂ ਤਸਵੀਰਾਂ ਜਿੱਥੇ ਬੱਚਿਆਂ ਦੇ ਹੱਥਾਂ ਦੇ ਵਿੱਚ ਕਲਮ ਦੀ ਥਾਂ ਇੱਟਾਂ  ਅਤੇ ਝਾੜੂ ਨਜ਼ਰ ਆ ਰਹੀਆਂ ਨੇ...ਦਰਅਸਲ ਸਕੂਲ ਦੇ ਵਿੱਚ ਵੀਵੀਪੈਟ ਮਸ਼ੀਨਾਂ ਪਈਆਂ ਸਨ ਜਿਨ੍ਹਾਂ ਨੂੰ ਹਟਾ ਲਿਆ ਗਿਆ ਹੈ ਪਰ ਉਨ੍ਹਾਂ ਦੀ ਸੁਰੱਖਿਆ ਲਈ ਕੀਤੀਆਂ ਦੀਆਂ ਕੰਧਾਂ ਬੱਚਿਆਂ ਵੱਲੋਂ ਆਪ ਹੀ ਢਾਈਆਂ ਦੀਆਂ ਅਤੇ ਨਾਲ ਇੱਟਾਂ ਵੀ ਆਪ ਹੀ ਚੁੱਕਣੀਆਂ ਪੈ ਰਹੀਆਂ ਨੇ...ਜਦੋਂ ਇਸ ਸਬੰਧੀ ਅਸੀਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਇਹ ਕੰਮ ਕਰਨ ਲਈ ਉਨ੍ਹਾਂ ਨੂੰ ਮੈਡਮ ਨੇ ਕਿਹਾ...

walkthrogh...bytes..student

Conclusion:Clozing...ਸਕੂਲ ਦੀ ਵੱਡੀ ਅਣਗਹਿਲੀ ਇਸ ਨੂੰ ਕਿਹਾ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ ਤੇ ਪ੍ਰਿੰਸੀਪਲ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ..ਇੱਥੋਂ ਤੱਕ ਕਿ ਬੱਚਿਆਂ ਦੇ ਮਾਂ ਪਿਓ ਨੂੰ ਵੀ ਨਹੀਂ ਪਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਸਕੂਲ ਪੜ੍ਹਨ ਭੇਜਿਆ ਹੈ ਉਹ ਇੱਥੇ ਇੱਟਾਂ ਚੁੱਕ ਰਹੇ ਨੇ...ਸੋ ਦੇਸ਼ ਦੇ ਭਵਿੱਖ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ ਉਹ ਵੀ ਨਾਬਾਲਿਗ ਬੱਚਿਆਂ ਤੋਂ...
ETV Bharat Logo

Copyright © 2024 Ushodaya Enterprises Pvt. Ltd., All Rights Reserved.