ਲੁਧਿਆਣਾ: ਸਪਰਸ਼ ਕੁਸ਼ਟ ਜਗਰੂਕਤਾ ਮੁਹਿੰਮ 2021 ਦੇ ਤਹਿਤ ਪਿਛਲੇ ਦਿਨੀਂ ਸੀ.ਐਚ.ਸੀ ਸੁਧਾਰ ਵਿਖੇ ਕੁਸ਼ਟ ਰੋਗ ਨਿਵਾਰਨ ਦਿਵਸ ਮਨਾਇਆ ਗਿਆ। ਇਥੇ ਇਹ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।
ਡਾਕਟਰਾਂ ਨੇ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਦਿਆਂ ਇਸ ਦੇ ਨਿਵਾਰਨ ਅਤੇ ਇਲਾਜ ਦੀ ਜਾਣਕਾਰੀ ਦਿੱਤੀ।
ਐਸ.ਐਮ.ਓ. ਡਾ. ਹਰਜਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਕੁਸ਼ਟ ਰੋਗ ਦੇ ਮਰੀਜ਼ਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਆਉਣ। ਐਸ.ਐਮ.ਓ. ਡਾ. ਹਰਜਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਕੁਸ਼ਟ ਰੋਗ ਦੇ ਮਰੀਜ਼ਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਜਾਇਆ।