ਲੁਧਿਆਣਾ: ਪੰਜਾਬ ਵਿੱਚ ਬਹੁਮਤ ਨਾਲ ਸਰਕਾਰ ਲੈਕੇ ਆਈ ਆਮ ਆਦਮੀ ਪਾਰਟੀ ਸੀਐੱਮ ਭਗਵੰਤ ਮਾਨ ਦੀ ਕਾਰਗੁਜ਼ਾਰੀ (Performance of CM Bhagwant Mann) ਹੇਠ ਭਾਵੇਂ 6 ਮਹੀਨੇ ਅੰਦਰ ਪੰਜਾਬ ਦੀ ਨੁਹਾਰ ਬਦਲਣ ਦੀ ਗੱਲ ਕਰ ਰਹੀ ਹੈ। ਪਰ ਇੰਨ੍ਹਾਂ ਤਮਾਮ ਦਾਅਵਿਆਂ ਦੀ ਪੋਲ੍ਹ ਲੁਧਿਆਣਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਖੁੱਦ ਹੀ ਖੋਲ੍ਹ ਦਿੱਤੀ।
ਦਰਅਸਲ ਇੰਦਰਬੀਰ ਨਿੱਜਰ ਨੂੰ ਲੁਧਿਆਣਾ ਵਿਖੇ ETV ਭਾਰਤ ਦੇ ਪੱਤਰਕਾਰ ਨੇ ਜਦੋਂ ਅਫਸਰ ਸ਼ਾਹੀ ਦੇ ਅੜਿੱਕੇ ਅਤੇ noc online ਸ਼ੁਰੂ ਨਾ ਹੋਣ ਨੂੰ ਲੈਕੇ ਸਵਾਲ ਪੁੱਛਿਆ ਤਾਂ ਮੰਤਰੀ ਨਿੱਜਰ ਨੇ ਕਿਹਾ ਕਿ ਮੈਂ ਸਾਫ ਮੰਨਦਾ ਹਾਂ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਸੂਬੇ ਵਿੱਚ ਕੰਮ ਕਰਨਾ ਚਾਹੁੰਦੀ ਸੀ ਉਸ ਤਰੀਕੇ ਨਾਲ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਾਜ਼ਮ ਕੰਪਿਉਟਰ (Employees unfamiliar with computers ) ਅਤੇ ਡਿਜੀਟਲ ਦੁਨੀਆਂ ਤੋਂ ਅਣਜਾਣ ਹਨ ਇਸ ਲਈ ਉਨ੍ਹਾਂ ਨੂੰ ਸਿਖਾਉਣਾ ਪੈ ਰਿਹਾ ਹੈ ਜਿਸ ਕਾਰਣ ਲੋਕਾਂ ਦੇ ਕੰਮ ਦੇਰੀ ਨਾਲ ਹੋ ਰਹੇ ਹਨ ਅਤੇ ਤਮਾਮ ਮੁਸ਼ਕਿਲਾਂ ਆ ਰਹੀਆਂ ਹਨ।
ਦੱਸ ਦਈਏ ਕਿ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਲੁਧਿਆਣਾ ਦੇ ਵਿਖੇ ਸਫਾਈ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ (Diwali gift to sanitation workers in Ludhiana) ਦੇਣ ਪਹੁੰਚੇ ਸਨ ਅਤੇ ਉਨ੍ਹਾਂ ਨੇ 4000 ਹਜ਼ਾਰ ਦੇ ਕਰੀਬ ਸਫਾਈ ਮੁਲਾਜ਼ਮਾਂ ਨੂੰ ਪੱਕੇ ਕਰਦਿਆਂ ਨਿਯੁਕਤੀ ਪੱਤਰ ਦਿੱਤੇ ਹਨ।
ਇਹ ਵੀ ਪੜ੍ਹੋ: SGPC ਨੂੰ ਮਿਲੇਗਾ ਨਵਾਂ ਪ੍ਰਧਾਨ, ਚੋਣ 9 ਨਵੰਬਰ ਨੂੰ ਤੈਅ