ETV Bharat / state

'ਬੁੱਢਾ ਨਾਲਾ' ਲੋਕਾਂ ਲਈ ਬਣਿਆ ਕਾਲੇ ਪਾਣੀ ਦੀ ਸਜ਼ਾ - CM punjab

ਪਿਛਲੇ ਡੇਢ-ਦੋ ਮਹੀਨਿਆਂ ਤੋਂ ਚੋਣਾਂ 'ਚ ਲੱਗੇ ਨਗ਼ਰ ਨਿਗਮ ਅਫ਼ਸਰਾਂ ਦੀ ਲੇਟਲਤੀਫ਼ੀ ਤੇ ਲਾਪਰਵਾਹੀ ਦਾ ਖ਼ਾਮਿਆਜ਼ਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲੁਧਿਆਣਾ ਦਾ 'ਬੁੱਢਾ ਨਾਲਾ' ਗੰਦਗੀ ਕਾਰਨ ਸੁਰਖੀਆਂ ਵਿੱਚ ਹੈ, ਜੋ ਕਿ ਹੁਣ ਪਿੰਡ ਵਾਲਿਆਂ ਲਈ ਕਾਲੇ ਪਾਣੀ ਦੀ ਸਜ਼ਾ ਬਣ ਗਿਆ ਹੈ।

ਫ਼ੋਟੋ
author img

By

Published : Jun 5, 2019, 11:13 PM IST

ਲੁਧਿਆਣਾ: ਸ਼ਹਿਰ ਵਿੱਚ ਸਥਿਤ 'ਬੁੱਢਾ ਨਾਲਾ' ਗੰਦਗੀ ਕਰਕੇ ਕਾਫ਼ੀ ਸੁਰਖੀਆਂ 'ਚ ਹੈ ਜਿਸ ਨੇ ਪਿੰਡ ਬਲੀਪੁਰ, ਘਮਣੇਵਾਲ ਅਤੇ ਗੋਸਪੁਰਾ ਦੇ ਲੋਕਾਂ 'ਚ ਕਹਿਰ ਮਚਾਇਆ ਹੋਇਆ ਹੈ। ਇਸ ਦੇ ਨਾਲ ਹੀ ਗੰਦਗੀ ਕਾਰਣ ਪਿੰਡ ਦੇ ਦਰਜਨਾਂ ਤੋਂ ਵੱਧ ਲੋਕਾਂ ਦੀ ਕਾਲੇ ਪੀਲੀਆ ਦੀ ਬਿਮਾਰੀ ਕਰਕੇ ਜਾਨ ਚਲੀ ਗਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਇਸ ਨਰਕ 'ਚੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ।

ਬੁੱਢਾ ਨਾਲਾ
ਪੱਤਰ

ਇਸ ਸਬੰਧੀ ਜਦੋਂ ਪਿੰਡ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੁੱਢਾ ਨਾਲਾ ਦੀ ਗੰਦਗੀ ਕਰਕੇ ਤੇ ਕਾਲਾ ਪੀਲੀਆ ਦੀ ਬਿਮਾਰੀ ਫ਼ੈਲਣ ਕਰਕੇ ਪਿੰਡ 'ਚ ਨਾ ਤਾਂ ਕੋਈ ਕੁੜੀ ਵਿਆਹੁੰਦਾ ਹੈ, ਤੇ ਨਾ ਹੀ ਪਿੰਡ ਤੋਂ ਕੋਈ ਕੁੜੀ ਵਿਆਹ ਕੇ ਲੈ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਦੇ ਕਈ ਲੋਕਾਂ ਦੀ ਮੌਤ ਹੋ ਗਈ ਹੈ।

ਵੀਡੀਓ

ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਆਪਣੀ ਮੁਸ਼ਕਲ ਤੋਂ ਜਾਣੂ ਕਰਵਾਇਆ ਪਰ ਕੋਈ ਸੁਣਵਾਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪਿੰਡ ਦੇ ਹਾਲਾਤ ਇੰਨੇ ਬੱਤਰ ਹੋ ਚੁੱਕੇ ਹਨ, ਕਿ ਕੋਈ ਰਿਸ਼ਤੇਦਾਰ ਪਿੰਡ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਉਨ੍ਹਾਂ ਦੇ ਘਰ ਦਾ ਪਾਣੀ ਪੀਂਦਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਨੂੰ ਬੁੱਢਾ ਨਾਲਾ ਦੇ ਨਰਕ ਤੋਂ ਬਾਹਰ ਕੱਢਣ ਲਈ ਪਾਈ ਚਿੱਠੀ 'ਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ।

Intro:Anchor....ਲੁਧਿਆਣੇ ਦਾ ਬੁੱਢਾ ਨਾਲਾ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਪੂਰੇ ਇਲਾਕੇ ਲਈ ਇੱਕ ਵੱਡੀ ਸਮੱਸਿਆ ਅਤੇ ਬਿਮਾਰੀਆਂ ਤੇ ਮੌਤ ਦਾ ਵੱਡਾ ਸਬੱਬ ਹੈ, ਜੀ ਹਾਂ ਇਹ ਅਸੀਂ ਨਹੀਂ ਸਗੋਂ ਨੇੜੇ ਤੇੜੇ ਦੇ ਪਿੰਡਾਂ ਤੋਂ ਪ੍ਰਾਪਤ ਹੋਏ ਅੰਕੜੇ ਅਤੇ ਲੋਕ ਆਪਣੀ ਜ਼ੁਬਾਨੀ ਦੱਸਦੇ ਨੇ, ਕਿ ਕਿਵੇਂ ਬੁੱਢੇ ਨਾਲੇ ਦੇ ਕੰਢੇ ਵੱਸਦੇ ਕਈ ਪਿੰਡਾਂ ਦੇ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਚੁੱਕੇ ਨੇ, ਖਾਸ ਕਰਕੇ ਬੁੱਢੇ ਨਾਲੇ ਦੇ ਨਾਲ ਲੱਗਦੇ ਪਿੰਡ ਬਲੀਪੁਰ, ਘਮਣੇਵਾਲ ਅਤੇ ਗੋਸਪੁਰਾ ਦੇ ਵਿੱਚ ਬੁੱਢੇ ਨਾਲੇ ਨੇ ਆਪਣਾ ਕਹਿਰ ਮਚਾਇਆ ਹੈ ਅਤੇ ਦਰਜਨਾਂ ਜ਼ਿੰਦਗੀਆਂ ਹੁਣ ਤੱਕ ਲੈ ਚੁੱਕਾ ਹੈ...ਜ਼ਿਕਰੇ ਖਾਸ ਹੈ ਕਿ ਇਹ ਸਾਰੇ ਹੰਬੜਾ ਇਲਾਕੇ ਦੇ ਹੀ ਪਿੰਡ ਨੇ ਜਿੱਥੇ ਕਾਲਾ ਪੀਲੀਆ ਅਤੇ ਹੋਰ ਕਈ ਗੰਭੀਰ ਬੀਮਾਰੀਆਂ ਨੇ ਲੋਕਾਂ ਨੂੰ ਜਕੜਿਆ ਹੋਇਆ ਹੈ...

Body:Vo..1 ਬਲੀਪੁਰ ਦੇ ਵਿੱਚ ਸਤਲੁਜ ਅਤੇ ਬੁੱਢਾ ਨਾਲਾ ਮਿਕਸ ਹੁੰਦੇ ਨੇ ਅਤੇ ਬੁੱਢਾ ਨਾਲਾ ਸਤਲੁਜ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ ਬਲੀਪੁਰ ਤੋਂ ਥੋੜ੍ਹੀ ਜਿਹੀ ਦੂਰੀ ਤੇ ਪਿੰਡ ਘਮਣੇਵਾਲ ਦੇ ਲੋਕ ਬੁੱਢੇ ਨਾਲੇ ਤੋਂ ਕਈ ਸਾਲਾਂ ਤੋਂ ਪ੍ਰੇਸ਼ਾਨ ਨੇ ਅਤੇ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੇ ਪਿੰਡ ਦੇ ਹੀ ਇੱਕ ਕਾਮਰੇਡ ਪਰਿਵਾਰ ਦੇ ਪੰਜ ਜੀਆਂ ਦੀ ਕਾਲੇ ਪੀਲੀਏ ਨਾਲ ਮੌਤ ਹੋ ਚੁੱਕੀ ਹੈ, ਅਤੇ ਪੂਰੇ ਪਿੰਡ ਦੇ ਵਿੱਚ ਦਰਜਨਾਂ ਲੋਕ ਇਸ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ...ਪਿੰਡ ਦੀ ਆਬਾਦੀ ਲਗਭਗ 900 ਦੇ ਕਰੀਬ ਹੈ ਪਿੰਡ ਵਿੱਚ ਨਾ ਤਾਂ ਕੁੜੀ ਕੋਈ ਵਿਆਹੁੰਦਾ ਹੈ ਅਤੇ ਨਾ ਹੀ ਪਿੰਡ ਤੋਂ ਕੋਈ ਕੁੜੀ ਵਿਆਹ ਕੇ ਲੈ ਕੇ ਜਾਂਦਾ ਹੈ ਕਿਉਂਕਿ ਬਿਮਾਰੀਆਂ ਇਸ ਪਿੰਡ ਦੇ ਵਿੱਚ ਇਸ ਕਦਰ ਵੱਧ ਚੁੱਕੀਆਂ ਨੇ ਕਿ ਇਸ ਦਾ ਹਰ ਕਿਸੇ ਨੂੰ ਪਤਾ ਹੈ ਪਰ ਸਿਰਫ ਪ੍ਰਸ਼ਾਸਨ ਜਾਂ ਸਰਕਾਰ ਨੂੰ ਨਹੀਂ...

Byte...ਮ੍ਰਿਤਕਾਂ ਦੇ ਪਰਿਵਾਰਕ ਮੈਂਬਰ, ਪਿੰਡ ਵਾਸੀ ਪਿੰਡ ਘਮਨੇਵਾਲ ਲੁਧਿਆਣਾ

Vo..2 ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਪਿੰਡ ਗੋਸਪੁਰਾ ਦੀਆਂ ਤਸਵੀਰਾਂ ਜਿੱਥੇ ਲਗਭਗ ਇੱਕ ਹਜ਼ਾਰ ਲੋਕ ਰਹਿੰਦੇ ਨੇ ਅਤੇ ਇਸ ਪਿੰਡ ਦੇ ਵਿੱਚ ਕਾਲੇ ਪੀਲੀਏ ਨੇ ਅਜਿਹਾ ਕਹਿਰ ਗੁਜਾਰਿਆ ਹੈ ਕਿ ਇੱਕ ਪਰਿਵਾਰ ਪੂਰੀ ਤਰ੍ਹਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਉੱਜੜ ਚੁੱਕਾ ਹੈ ਅਤੇ ਪਰਿਵਾਰ ਦਾ ਸਿਰਫ ਇਕ ਮੈਂਬਰ ਹੀ ਜਿਉਂਦਾ ਹੈ ਜਿਸ ਨੂੰ ਰਿਸ਼ਤੇਦਾਰਾਂ ਨੇ ਜ਼ੋਰ ਪਾ ਕੇ ਵਿਦੇਸ਼ ਭੇਜ ਦਿੱਤਾ ਤਾਂ ਜੋ ਉਹ ਆਪਣੀ ਜਾਨ ਬਚਾ ਸਕੇ...ਪਿੰਡ ਵਾਸੀਆਂ ਦੇ ਮੁਤਾਬਕ 2007 ਤੋਂ ਲੈ ਕੇ ਹੁਣ ਤੱਕ 25 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ...30 ਲੋਕ ਹਾਲੇ ਵੀ ਇਸ ਬੀਮਾਰੀ ਤੋਂ ਪਿੰਡ ਦੇ ਵਿੱਚ ਪੀੜਤ ਨੇ...ਪਿੰਡ ਵਾਸੀਆਂ ਨੇ ਕਿਹਾ ਹੈ ਕਿ ਕਈ ਵਾਰ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੇ ਬਾਵਜੂਦ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ ਇਸ ਕਰਕੇ ਹੁਣ ਪਿੰਡ ਵਾਸੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਚਿੱਠੀ ਪਾ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਫ਼ਰਿਆਦ ਮੁੱਖ ਮੰਤਰੀ ਤੱਕ ਪਹੁੰਚ ਸਕੇ ਅਤੇ ਪਿੰਡ ਨੂੰ ਨਰਕ ਚੋਂ ਬਾਹਰ ਕੱਢਿਆ ਜਾ ਸਕੇ...ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲਾਤ ਇਸ ਕਦਰ ਬਦ ਤੋਂ ਬੱਤਰ ਹੋ ਚੁੱਕੇ ਨੇ ਕਿ ਕੋਈ ਰਿਸ਼ਤੇਦਾਰ ਪਿੰਡ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਉਨ੍ਹਾਂ ਦੇ ਘਰ ਦਾ ਪਾਣੀ ਪੀਂਦਾ ਹੈ...ਇੱਥੋਂ ਤੱਕ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਚ ਕੋਈ ਰਿਸ਼ਤਾ ਨਹੀਂ ਹੁੰਦਾ..

Byte...ਪਿੰਡ ਵਾਸੀ

CLOZING P2C

Conclusion:Clozing...ਸੋ ਤੁਸੀਂ ਵੇਖ ਹੀ ਚੁੱਕੇ ਹੋ ਕਿ ਬੁੱਢੇ ਨਾਲੇ ਨੇ ਕਿਵੇਂ ਸੈਂਕੜੇ ਜ਼ਿੰਦਗੀਆਂ ਨੂੰ ਹੁਣ ਤੱਕ ਤਬਾਹ ਕਰ ਦਿੱਤਾ ਹੈ ਬੁੱਢੇ ਨਾਲੇ ਦੇ ਕੰਢੇ ਵੱਸਦੇ ਪਿੰਡਾਂ ਦੇ ਲੋਕ ਇਸ ਪ੍ਰਦੂਸ਼ਿਤ ਨਾਲੇ ਤੋਂ ਇੰਨੇ ਕੁ ਪ੍ਰੇਸ਼ਾਨ ਨੇ ਕਿ ਹੁਣ ਪਿੰਡ ਛੱਡ ਕੇ ਬਾਹਰ ਜਾਣ ਨੂੰ ਮਜਬੂਰ ਹੋ ਰਹੇ ਨੇ...ਸਮੇਂ ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਬੁੱਢਾ ਨਾਲਾ ਸਾਫ਼ ਹੋਣ ਦੀ ਥਾਂ ਹੋਰ ਵੀ ਪ੍ਰਦੂਸ਼ਿਤ ਅਤੇ ਖਤਰਨਾਕ ਰੂਪ ਧਾਰਦਾ ਗਿਆ..ਪਿੰਡ ਵਾਸੀ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਸ਼ਿਕਾਇਤ ਵੀ ਕਰ ਚੁੱਕੇ ਨੇ ਪਰ ਹਾਲੇ ਤੱਕ ਉਨ੍ਹਾਂ ਦਾ ਹੱਲ ਨਹੀਂ ਕੀਤਾ ਗਿਆ ਸੋ ਲੋੜ ਹੈ ਬੁੱਢੇ ਨਾਲੇ ਦੇ ਕੋਹੜ ਨੂੰ ਖਤਮ ਕਰਨ ਦੀ ਤਾਂ ਜੋ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋਕ ਇਸ ਚੋਂ ਨਿਕਲ ਸਕਣ..
ETV Bharat Logo

Copyright © 2024 Ushodaya Enterprises Pvt. Ltd., All Rights Reserved.