ETV Bharat / state

ਬੁੱਢੇ ਨਾਲੇ ਨੇ ਮਚਾਇਆ ਕਹਿਰ, ਲੋਕਾਂ ਦੇ ਘਰਾਂ 'ਚ ਵੜਿਆ ਪਾਣੀ - buddha nala

ਲਗਾਤਾਰ ਦੋ ਘੰਟੇ ਮੀਂਹ ਪੈਣ ਨਾਲ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਵੱਲੋਂ ਇਲਾਕਾ ਵਾਸੀਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।

ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
author img

By

Published : Aug 1, 2019, 11:30 PM IST

Updated : Aug 1, 2019, 11:37 PM IST

ਲੁਧਿਆਣਾ: ਜ਼ਿਲ੍ਹੇ 'ਚ ਦੋ ਘੰਟੇ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ 'ਚ ਬੁੱਢੇ ਨਾਲੇ ਦੇ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਇਸ ਕਦਰ ਕਹਿਰ ਮਚਾ ਰਿਹਾ ਹੈ ਕਿ ਲੋਕਾਂ ਨੂੰ ਘਰ ਵਿੱਚ ਰਹਿਣਾ ਅਤੇ ਘਰ ਤੋਂ ਬਾਹਰ ਜਾਣਾ ਔਖਾ ਹੋ ਰਿਹਾ ਹੈ। ਲੁਧਿਆਣਾ 'ਚ ਲਗਾਤਾਰ ਪਏ ਮੀਂਹ ਦੇ ਕਾਰਨ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ।

ਲੁਧਿਆਣਾ 'ਚ ਬੁੱਢੇ ਨਾਲੇ ਨੇ ਮਚਾਇਆ ਕਹਿਰ

ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਲਾਕੇ ਦਾ ਜਾਇਜ਼ਾ ਲਿਆ ਤਾਂ ਦੇਖਿਆ ਕਿ ਪਾਣੀ ਤੋਂ ਪਰੇਸ਼ਾਨ ਇਲਾਕੇ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹਨ ਨੂੰ ਮਜਬੂਰ ਸਨ। ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਸੇ ਤਰ੍ਹਾਂ ਹੀ ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਹੈ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਜੈਪ੍ਰਕਾਸ਼ ਨਗਰ ਨਿਗਮ ਦੇ ਕੌਂਸਲਰ ਹਨ ਪਰ ਉਨ੍ਹਾਂ ਨੇ ਵੀ ਕਦੇ ਲੋਕਾਂ ਦੀ ਮੁਸ਼ਕਲਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਇਹ ਵੀ ਪੜ੍ਹੋ- ਕੁੱਝ ਘੰਟਿਆਂ ਦੇ ਮੀਂਹ ਨੇ ਖੋਲੀ ਸਮਾਰਟ ਸਿਟੀ ਦੀ ਪੋਲ

ਜਿੱਥੇ ਬੁੱਢੇ ਨਾਲੇ ਦੇ ਪਾਣੀ ਦਾ ਲੋਕਾਂ ਦੇ ਘਰਾਂ 'ਚ ਭਰ ਜਾਣ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਨਗਰ ਨਿਗਮ 'ਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਢੇ ਨਾਲੇ ਦਾ ਪਾਣੀ ਬਹੁਤ ਹੀ ਗੰਦਾ ਹੈ ਅਤੇ ਉਸ ਦਾ ਇਸ ਤਰ੍ਹਾਂ ਲੋਕਾਂ ਦੇ ਘਰਾਂ ਅਤੇ ਸੜਕਾਂ ਤੇ ਭਰ ਜਾਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਕਦੋਂ ਤਕ ਇਸ ਮੁਸ਼ਕਲ ਦਾ ਸਾਮਹਣਾ ਕਰਨਾ ਪਵੇਗਾ ਅਤੇ ਨਗਰ ਨਿਗਮ ਇਸ ਸਬੰਧ 'ਚ ਕੀ ਕਦਮ ਚੁੱਕੇਗਾ।

Intro:Hl..ਲੁਧਿਆਣਾ ਦੇ ਬੁੱਢੇ ਨਾਲੇ ਨੇ ਮਚਾਇਆ ਕਹਿਰ ਲੋਕਾਂ ਦੇ ਘਰਾਂ ਚ ਵੜਿਆ ਪਾਣੀ..

Anchor..ਲੁਧਿਆਣਾ ਬੁੱਢੇ ਨਾਲੇ ਦੇ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਇਸ ਕਦਰ ਕਹਿਰ ਮਚਾ ਰਿਹਾ ਹੈ ਕਿ ਲੋਕਾਂ ਦਾ ਗਲੀਆਂ ਚੋਂ ਲੰਘਣਾ ਅਤੇ ਰਹਿਣਾ ਵੀ ਔਖਾ ਹੋ ਗਿਆ ਹੈ..ਪਰ ਨਾ ਹੀ ਕੋਈ ਕੌਂਸਲਰ ਨਹੀਂ ਕੋਈ ਮੇਅਰ ਅਤੇ ਨਾ ਹੀ ਕੋਈ ਵਿਧਾਇਕ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ..

Body:Vo...1 ਸਾਡੀ ਟੀਮ ਨੇ ਜਦੋਂ ਇਸ ਇਲਾਕੇ ਦਾ ਜਾਇਜ਼ਾ ਲਿਆ ਤਾਂ ਹਾਲਾਤ ਇੰਨੇ ਖ਼ਰਾਬ ਸਨ ਕਿ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਸੀ ਲੋਕ ਘਰਾਂ ਦੀ ਛੱਤਾਂ ਤੇ ਚੜ੍ਹੇ ਹੋਏ ਸਨ ਇੱਥੋਂ ਤਕ ਕਿ ਮੋਟਰਸਾਈਕਲ ਸਵਾਰ ਵੀ ਗਲੀਆਂ ਚੋਂ ਲੰਘਣ ਤੋਂ ਕਤਰਾ ਰਹੇ ਸਨ..ਸਾਡੀ ਟੀਮ ਨੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਹਾਲਾਤ ਇਹੋ ਜਿਹੀ ਹੁੰਦੇ ਨੇ..

121..ਸਥਾਨਕ ਲੋਕ

Conclusion:Clozing...ਹਾਲਾਂਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਪ੍ਰਸ਼ਾਸਨ ਦੇ ਵਿਅਕਤੀ ਨੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਲੋਕ ਘਰਾਂ ਦੇ ਵਿੱਚ ਡੱਕੇ ਗਏ ਨੇ..

Last Updated : Aug 1, 2019, 11:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.