ETV Bharat / state

ਪੰਜਾਬ 'ਚ ਟੁੱਟੇ ਗਰਮੀ ਦੇ ਰਿਕਾਰਡ, 14 ਸਾਲ ਬਾਅਦ ਰਾਤ ਦਾ ਪਾਰਾ 30 ਦੇ ਪਾਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਪੰਜਾਬ ਵਿੱਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ। 14 ਸਾਲ ਬਾਅਦ ਰਾਤ ਦਾ ਪਾਰਾ 30 ਦੇ ਪਾਰ ਪਹੁੰਚਿਆ ਹੈ। ਮੌਸਮ ਵਿਭਾਗ ਨੇ ਕਿਹਾ ਆਉਣ ਵਾਲੇ ਦਿਨਾਂ 'ਚ ਰਾਹਤ ਮਿਲੇਗੀ , ਮਾਨਸੂਨ ਦੇ ਬਰਸਣ ਦੀ ਸੰਭਾਵਨਾ ਹੈ।

ਪੰਜਾਬ 'ਚ ਟੁੱਟੇ ਗਰਮੀ ਦੇ ਰਿਕਾਰਡ, 14 ਸਾਲ ਬਾਅਦ ਰਾਤ ਦਾ ਪਾਰਾ 30 ਦੇ ਪਾਰ

author img

By

Published : Jul 9, 2021, 12:15 PM IST

ਲੁਧਿਆਣਾ : ਪੰਜਾਬ ਵਿੱਚ ਗਰਮੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਰਾਤ ਦਾ ਪਾਰਾ 30 ਡਿਗਰੀ ਤੋਂ ਪਾਰ ਪਹੁੰਚ ਗਿਆ ਜੋ ਕਿ 25 ਡਿਗਰੀ ਦੇ ਨੇੜੇ-ਤੇੜੇ ਰਹਿਣਾ ਚਾਹੀਦਾ ਹੈ।

ਪੰਜਾਬ 'ਚ ਟੁੱਟੇ ਗਰਮੀ ਦੇ ਰਿਕਾਰਡ, 14 ਸਾਲ ਬਾਅਦ ਰਾਤ ਦਾ ਪਾਰਾ 30 ਦੇ ਪਾਰ

ਇਸ ਤੋਂ ਪਹਿਲਾਂ 2005 ਦੇ ਕਰੀਬ ਅਜਿਹਾ ਮੌਸਮ ਰਿਹਾ ਸੀ। ਪਰ ਲੋਕਾਂ ਨੂੰ ਜਲਦ ਹੀ ਇਸ ਤੋਂ ਰਾਹਤ ਮਿਲੇਗੀ ਕੱਲ੍ਹ ਤੋਂ ਪੰਜਾਬ ਭਰ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ,ਜੋ ਆਉਣ ਵਾਲੇ ਦੋ-ਤਿੰਨਾਂ ਦਿਨਾਂ ਤੱਕ ਖੁੱਲ੍ਹ ਕੇ ਵਰਸੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਲਗਾਤਾਰ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਪਰ ਹੁਣ ਕੱਲ੍ਹ ਤੋਂ ਲੋਕਾਂ ਨੂੰ ਬਾਰਿਸ਼ ਨਾਲ ਕੁਝ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਾਤ ਅਤੇ ਦਿਨ ਦੇ ਭਾਰਤ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਰਿਹਾ ਸੀ ,ਜਿਸ ਕਰਕੇ ਲੋਕਾਂ ਨੂੰ ਵੱਧ ਗਰਮੀ ਮਹਿਸੂਸ ਹੋ ਰਹੀ ਸੀ।

ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੋਵੇਗੀ ਕਿਉਂਕਿ ਬੀਤੇ ਕਈ ਦਿਨਾਂ ਤੋਂ ਬਾਰਿਸ਼ ਘੱਟ ਪਈ ਹੈ ਅਤੇ ਜੁਲਾਈ ਮਹੀਨੇ ਦੀ ਪਹਿਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਨਾਮਾਤਰ ਮੀਂਹ ਪਿਆ ਹੈ ਜਦੋਂਕਿ ਜੁਲਾਈ ਦੇ ਪਹਿਲੇ ਹਫ਼ਤੇ ਹੀ ਜੁਲਾਈ ਮਹੀਨੇ 'ਚ ਹੋਣ ਵਾਲੀ ਬਾਰਿਸ਼ ਦਾ ਇੱਕ ਚੌਥਾਈ ਬਾਰਿਸ਼ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਪੰਜਾਬ ’ਚ ਹੋਰ ਗਹਿਰਾ ਸਕਦਾ ਹੈ ‘ਬਿਜਲੀ ਸੰਕਟ’

ਉਨ੍ਹਾਂ ਕਿਹਾ ਕਿ ਮੌਨਸੂਨ ਨਾਲ ਕਿਸਾਨਾਂ ਨੂੰ ਕਾਫੀ ਮਦਦ ਮਿਲੇਗੀ ਪਰ ਹਾਲਾਂਕਿ ਮੌਨਸੂਨ ਆਪਣੀ ਕਰਵਟ ਬਦਲਦਾ ਰਹੇਗਾ ਕਦੇ ਸਟਰੌਂਗ ਅਤੇ ਕਦੇ ਘੱਟ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਦਰਅਸਲ ਪੰਜਾਬ 'ਚ ਚਾਰ ਮਹੀਨੇ ਹੀ ਹੁੰਦੇ ਹਨ ਅਤੇ ਜੁਲਾਈ ਤੋਂ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.