ਲੁਧਿਆਣਾ: ਲੁਧਿਆਣਾ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ (corona) ਦੇ ਕੇਸ ਘੱਟਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਉਥੇ ਹੀ ਹੁਣ ਬਲੈਕ ਫੰਗਸ (black fungus) ਦਾ ਖ਼ਤਰਾ ਉਨ੍ਹਾਂ ਨੂੰ ਡਰਾਉਣ ਲੱਗਾ ਹੈ, ਲੁਧਿਆਣਾ ਵਿੱਚ ਬੀਤੇ ਦਿਨ ਬਲੈਕ ਫੰਗਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨਾਂ ਵਿੱਚੋਂ 2 ਮਾਮਲੇ ਡੀਐਮਸੀ (dmc) ਹਸਪਤਾਲ, 2 ਮਾਮਲੇ ਦੀਪ ਹਸਪਤਾਲ, 2 ਮਰੀਜ਼ ਐਸਪੀਐਸ(sps) ਹਸਪਤਾਲ ਅਤੇ 1 ਮਰੀਜ਼ ਸੀਐਮਸੀ(cms) ਹਸਪਤਾਲ ਤੋਂ ਸਾਹਮਣੇ ਆਏ ਹਨ। ਜਿਨ੍ਹਾਂ ਦਾ ਤੁਰੰਤ ਇਲਾਜ਼ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਲੁਧਿਆਣਾ 'ਚ ਕੁੱਲ ਕਿੰਨੇ ਬਲੈਕ ਫੰਗਸ ਦੇ ਮਾਮਲੇ
ਜੇਕਰ ਬਲੈਕ ਫੰਗਸ (black fungus) ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਹੁਣ ਤੱਕ 64 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 26 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦੋਂ ਕੇ 38 ਮਾਮਲੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਦਸੇ ਜਾ ਰਹੇ ਹਨ।
ਕਿਹੜੇ-ਕਿਹੜੇ ਹਸਪਤਾਲ 'ਚ ਕਿੰਨ੍ਹੇ ਕੇਸ
ਡੀਐਮਸੀ ਹਸਪਤਾਲ ਵਿੱਚ ਬਲੈਕ ਫੰਗਸ (black fungus) ਦੇ ਕੁੱਲ 26 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਇਸੇ ਤਰਾਂ ਸੀ ਐਮ ਸੀ ਹਸਪਤਾਲ ਵਿੱਚ 13 ਮਰੀਜ਼ ਬਲੈਕ ਫੰਗਸ ਦੇ ਦਾਖਿਲ ਨੇ, ਦੀਪ ਹਸਪਤਾਲ ਵਿਚ 9, ਓਸਵਾਲ ਹਸਪਤਾਲ ਵਿੱਚ 2 ਮਰੀਜ਼, ਐਸਪੀਐਸ ਹਸਪਤਾਲ ਵਿੱਚ 11 ਮਰੀਜ਼, ਫੋਰਟਿਸ ਹਸਪਤਾਲ ਵਿੱਚ 1 ਮਰੀਜ਼, ਐਸਏਐਸ ਗਰੇਵਾਲ ਹਸਪਤਾਲ ਵਿੱਚ 1 ਮਰੀਜ਼ ਅਤੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਵੀ ਬਲੈਕ ਫੰਗਸ ਦਾ 1 ਮਰੀਜ਼ ਜ਼ੇਰੇ ਇਲਾਜ਼ ਹੈ।
ਲੁਧਿਆਣਾ 'ਚ ਕਿੰਨੇ ਮਰੀਜ਼ਾਂ ਦੀ ਬੈਲਕ ਫੰਗਸ ਨੇ ਲਈ ਜਾਨ
ਹੁਣ ਤੱਕ 6 ਬਲੈਕ ਫੰਗਸ ਦੇ ਮਰੀਜ਼ਾਂ ਦੀ ਲੁਧਿਆਣਾ ਵਿੱਚ ਜਾਨ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 1 ਲੁਧਿਆਣਾ ਅਤੇ ਬਾਕੀ 5 ਮ੍ਰਿਤਕ ਹੋਰਨਾਂ ਜ਼ਿਲ੍ਹਿਆਂ ਤੋਂ ਸਬੰਧਤ ਦੱਸੇ ਜਾ ਰਹੇ ਹਨ।