ETV Bharat / state

Black fungus: ਲੁਧਿਆਣਾ ਤੋਂ 6 ਨਵੇਂ ਮਾਮਲੇ ਆਏ ਸਾਹਮਣੇ - ਪੰਜਾਬ ਦੇ ਪਿੰਡਾਂ ’ਚ ਕੋਰੋਨਾ

ਲੁਧਿਆਣਾ ਵਿੱਚ ਬਲੈਕ ਫੰਗਸ (Black fungus) ਦੇ ਨਵੇਂ 6 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਜੇਕਰ ਕੋਰੋਨਾ (Corona) ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਅੱਜ 223 ਨਵੇਂ ਮਾਮਲੇ ਸਾਹਮਣੇ ਆਏ ਹਨ।

Black fungus: ਲੁਧਿਆਣਾ ਤੋਂ 6 ਨਵੇਂ ਮਾਮਲੇ ਆਏ ਸਾਹਮਣੇ

author img

By

Published : May 31, 2021, 8:27 PM IST

ਲੁਧਿਆਣਾ: ਪ੍ਰਸ਼ਾਸਨ ਅੱਗੇ ਜਿੱਥੇ ਹੁਣ ਸ਼ਕਤੀਆਂ ਤੋਂ ਬਾਅਦ ਕੋਰੋਨਾ (Corona) ਦੇ ਮਾਮਲੇ ਘਟਣ ਲੱਗੇ ਉਥੇ ਹੀ ਦੂਜੇ ਪਾਸੇ ਬਲੈਕ ਫੰਗਸ (Black fungus) ਹੁਣ ਵੱਡੀ ਚੁਣੌਤੀ ਬਣਨ ਲੱਗਾ ਹੈ। ਉਥੇ ਹੀ ਲੁਧਿਆਣਾ ਵਿੱਚ ਬਲੈਕ ਫੰਗਸ (Black fungus) ਦੇ ਨਵੇਂ 6 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 5 ਮਰੀਜ਼ ਲੁਧਿਆਣਾ ਤੋਂ ਸਬੰਧਿਤ ਹਨ ਜਦੋਂਕਿ ਇੱਕ ਮਰੀਜ਼ ਦੂਜੇ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ: Fire: ਬੱਸ ਨਾਲ ਟੱਕਰ ਤੋਂ ਬਾਅਦ ਟਰੈਕਟਰ-ਟਰਾਲੀ ਨੂੰ ਲੱਗੀ ਅੱਗ

ਦੱਸ ਦਈਏ ਕਿ ਹੁਣ ਤਕ ਲੁਧਿਆਣਾ ਵਿੱਚ ਕੁੱਲ 78 ਮਾਮਲੇ ਬਲੈਕ ਫੰਗਸ (Black fungus) ਦੇ ਸਾਹਮਣੇ ਆ ਚੁੱਕੇ ਹਨ ਅਤੇ 8 ਮਰੀਜ਼ਾਂ ਦੀ ਇਹ ਨਾਮੁਰਾਦ ਬੀਮਾਰੀ ਨੇ ਜਾਨ ਲੈ ਲਈ ਹੈ। ਬਲੈਕ ਫੰਗਸ (Black fungus) ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਿਲ ਹਨ ਜਦੋਂ ਕਿ ਸੀਐਮਸੀ ਵਿੱਚ 14 ਅਤੇ ਦੀਪ ਹਸਪਤਾਲ ਵਿਚ 13 ਜਦਕਿ ਐੱਸਪੀਐੱਸ ਹਸਪਤਾਲ ਵਿੱਚ 11 ਮਰੀਜ਼ ਦਾਖਲ ਹਨ।

ਇਸੇ ਤਰ੍ਹਾਂ ਜੇਕਰ ਕੋਰੋਨਾ (Corona) ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਅੱਜ 223 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 8 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਇਸੇ ਤਰ੍ਹਾਂ ਜੇਕਰ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਲੁਧਿਆਣਾ ਵਿੱਚ 4276 ਐਕਟਿਵ ਕੇਸ ਹਨ। ਇਸ ਦੇ ਨਾਲ ਹੋਮ ਕੁਆਰਨਟਿਨ ਵਿੱਚ 3314 ਆਪਣਾ ਇਲਾਜ ਕਰ ਰਹੇ ਹਨ।

ਉਥੇ ਹੀ ਵੈਂਟੀਲੇਟਰ ’ਤੇ ਕੁੱਲ 49 ਮਰੀਜ਼ ਹਨ ਜਦੋਂ ਕਿ ਇਨ੍ਹਾਂ ਵਿੱਚੋਂ 29 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ, ਜੇਕਰ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਨਾਲ 1999 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜੋ: water crisis : ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਪਿੰਡਵਾਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.