ਲੁਧਿਆਣਾ: ਜਿਵੇਂ- ਜਿਵੇਂ ਸੂਬੇ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਪੰਜਾਬ ’ਚ ਲਗਾਤਾਰ ਸੱਤਾ ਗਰਮਾਉਂਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਵੋਟਰਾਂ ਨੂੰ ਭਰਮਾਉਣ ਲਈ ਇੱਕ ਦੂਜੇ ਤੇ ਬਿਆਨਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ। ਉਥੇ ਹੀ ਇਸੇ ਲੜੀ ਤਹਿਤ ਸ਼ਹਿਰ ’ਚ ਭਾਜਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਨੂੰ ਚਾਰ ਹਫ਼ਤੇ ’ਚ ਖਤਮ ਕਰਨ ਲਈ ਸਹੁੰ ਖਾਧੀ ਸੀ ਪਰ ਇੱਕ ਗੁਰਸਿੱਖ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਇਹ ਵੀ ਪੜੋ: ''ਬੁਲੇਟ ਪਰੂਫ਼'' ਅਤੇ ਲਗਜ਼ਰੀ ਹੈ ਮੁਖ਼ਤਾਰ ਦੀ ਨਿੱਜੀ ਐਂਬੂਲੈਂਸ, ਯੂਪੀ ਸਰਕਾਰ ਕਰਵਾਏਗੀ ਜਾਂਚ
ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਰਜ਼ਾਈ ਹੋ ਚੁੱਕੀ ਹੈ ਅਤੇ ਪੰਜਾਬ ਦੇ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਅਰੁਣ ਨਾਰੰਗ ਨਾਲ ਜੋ ਸਲੂਕ ਹੋਇਆ ਉਸ ਵਿੱਚ ਪੰਜਾਬ ਅਤੇ ਪੰਜਾਬੀਅਤ ਸ਼ਰਮਸਾਰ ਹੋਈ ਹੈ ਜਿਸ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੈ।
ਇਹ ਵੀ ਪੜੋ: ਲੇਬਰ ਦੀ ਘਾਟ ਹੋਣ ਕਾਰਨ ਕਿਸਾਨਾਂ ਨੇ ਆਪ ਹੀ ਸ਼ੁਰੂ ਕੀਤੀ ਵਾਢੀ