ਲੁਧਿਆਣਾ: ਭਾਜਪਾ ਵੱਲੋਂ ਲੁਧਿਆਣਾ ਨੂੰ ਮੁੜ ਤੋਂ ਚੋਣਾਂ ਨੂੰ ਲੈ ਕੇ ਕੇਂਦਰ ਬਣਾਇਆ ਗਿਆ ਹੈ ਅਤੇ ਹੁਣ ਤੋਂ ਹੀ ਭਾਜਪਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇਕ ਹਫ਼ਤੇ ਤੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਲੁਧਿਆਣਾ ਵਿੱਚ ਮੌਜੂਦ ਹੈ ਅਤੇ ਲਗਾਤਾਰ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੀ ਹੈ ਸਭ ਤੋਂ ਪਹਿਲਾਂ ਪੰਜਾਬ ਭਾਜਪਾ ਦੀ ਹਰਿਆਣਾ ਅੰਦਰ ਕੋਰ ਕਮੇਟੀ ਦੀ ਅਹਿਮ ਬੈਠਕ ਹੋਈ।
ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਉਸ ਤੋਂ ਬਾਅਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਵੀ ਲੁਧਿਆਣਾ ਭਾਜਪਾ ਲੀਡਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਹੁਣ ਸ਼ਨੀਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨੱਡਾ ਲੁਧਿਆਣਾ ਰਹੇ ਹਨ। ਇਸ ਦੌਰਾਨ ਸਭ ਤੋਂ ਪਹਿਲਾਂ ਸ਼ਹੀਦ ਸੁਖਦੇਵ ਥਾਪਰ ਦੀ ਜੱਦੀ ਸਥਾਨ ਤੇ ਜਾ ਕੇ ਨਤਮਸਤਕ ਹੋਣ ਤੋਂ ਬਾਅਦ ਲੁਧਿਆਣਾ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ ਅਤੇ ਫਿਰ ਗਲਾਡਾ ਗਰਾਊਂਡ ਚ ਇਕ ਵੱਡੀ ਜਨਸਭਾ ਨੂੰ ਸੰਬੋਧਿਤ ਕਰਨਗੇ...
ਇਹੀ ਕਾਰਨ ਹੈ ਕਿ ਭਾਜਪਾ ਵੱਲੋਂ ਕੌਮੀ ਪ੍ਰਧਾਨ ਜੇ ਪੀ ਨੱਡਾ ਲੁਧਿਆਣਾ ਵਿਚ ਆ ਕੇ ਇੱਕ ਵੱਡੀ ਜਨਸਭਾ ਕਰਨਗੇ ਪਰ ਉਸ ਤੋਂ ਪਹਿਲਾਂ ਉਹ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਸਥਾਨ ਤੇ ਨਤਮਸਤਕ ਹੋਣਗੇ। ਸੁਖਦੇਵ ਥਾਪਰ ਦੇ ਵੰਸ਼ਜ ਲਗਾਤਾਰ ਪੰਜਾਬ ਦੀ ਸਰਕਾਰ ਤੇ ਸੁਖਦੇਵ ਥਾਪਰ ਦੇ ਹਿੰਦੂ ਧਰਮ ਨਾਲ ਸਬੰਧਤ ਹੋਣ ਕਰਕੇ ਉਸ ਦੇ ਜੱਦੀ ਸਥਾਨ ਦੀ ਅਣਗਹਿਲੀ ਦੇ ਇਲਜਾਮ ਲਗਾਉਂਦੇ ਰਹਿੰਦੇ ਹਨ ਅਜਿਹੇ 'ਚ ਭਾਜਪਾ ਇਸ ਮੌਕੇ ਨੂੰ ਕੈਸ਼ ਕਰਨ ਲਈ ਯਤਨਸ਼ੀਲ ਹੈ।
ਇਸ ਸਬੰਧੀ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਹੀ ਸੀਟਾਂ ਦੀ ਤਿਆਰੀ ਕਰ ਰਹੇ ਹਾਂ ਚੋਣਾਂ ਜੇਕਰ ਗੱਠਜੋੜ ਕਰਕੇ ਲੜਨੀਆਂ ਨੇ ਤਾਂ ਇਸ ਦਾ ਫ਼ੈਸਲਾ ਸੰਸਦੀ ਕਮੇਟੀ ਹੀ ਕਰੇਗੀ। ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪੰਜਾਬ ਲੋਕ ਕਾਂਗਰਸ ਦੀ ਭਾਜਪਾ ਨੇ ਸਿਰਫ ਵਰਤੋਂ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਇਸਤੇਮਾਲ ਕਰਕੇ ਉਸ ਨੂੰ ਛੱਡ ਦਿੱਤਾ ਹੈ, ਉਨ੍ਹਾਂ ਕਿਹਾ ਕੈਪਟਨ ਪੂਜਾ ਦੇ ਭਾਜਪਾ ਕੁਝ ਹੋਰ ਬੋਲ ਰਹੀ ਹੈ।
ਆਮ ਆਦਮੀ ਪਾਰਟੀ ਨੂੰ ਚੁਣੌਤੀ ਦਾ ਦਾਅਵਾ: ਲੁਧਿਆਣਾ ਵਿੱਚ ਭਾਜਪਾ ਵੱਲੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਦੌਰਾਨ ਅਸ਼ਵਨੀ ਸ਼ਰਮਾ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਭਾਜਪਾ ਹੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੂੰ ਸਿਰਫ਼ ਭਾਜਪਾ ਹੀ ਸਵਾਲ ਕਰਦੀ ਹੈ ਅਤੇ ਭਾਜਪਾ ਹੀ ਉਨ੍ਹਾਂ ਦੀਆਂ ਕੀਤੀਆਂ ਤੇ ਪਰਦਾ ਚੁੱਕ ਰਹੀ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਲਈ ਭਾਜਪਾ ਹੀ ਆਮ ਆਦਮੀ ਪਾਰਟੀ ਤੋਂ ਸਵਾਲ ਪੁੱਛ ਰਹੀ ਹੈ।
ਬਾਕੀ ਪਾਰਟੀਆਂ ਬੈਕਫੁੱਟ ਤੇ: ਜ਼ਾਹਿਰ ਹੈ ਜਿਥੇ ਇਕ ਪਾਸੇ ਭਾਜਪਾ ਵੱਲੋਂ ਜ਼ਮੀਨੀ ਪੱਧਰ ਤੇ ਪੰਜਾਬ ਦੇ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਉਥੇ ਹੀ ਦੂਜੀ ਪਾਰਟੀਆਂ ਹਾਲੇ ਵੀ ਆਪਸੀ ਸ਼ਸ਼ੋਪੰਜ ਵਿਚ ਉਲਝੀਆਂ ਹੋਈਆਂ ਹਨ ਅਕਾਲੀ ਦਲ ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ 'ਚ ਹੋਏ ਪੰਥਕ ਇਕੱਠ ਕੇ ਸ਼ਮੂਲੀਅਤ ਨੂੰ ਲੈ ਕੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਦਾ ਆਉਣ ਵਾਲੇ ਦਿਨ੍ਹਾਂ ਅੰਦਰ ਪੰਜਾਬ ਦੀ ਸਿਆਸਤ ਤੇ ਡੂੰਘਾ ਅਸਰ ਪੈਣ ਵਾਲਾ ਹੈ। ਜਦੋਂ ਸੋਚਿਆਂ ਹੀ ਦੂਜੇ ਪਾਸੇ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਨੂੰ ਬਣਾਏ ਜਾਣ ਤੋਂ ਬਾਅਦ ਕਾਂਗਰਸ ਵਿਚ ਅੰਦਰੂਨੀ ਕਲੇਸ਼ ਖ਼ਤਮ ਹੋਣ ਤਾਂ ਨਾਂ ਹੀ ਨਹੀਂ ਲੈ ਰਿਹਾ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਾਰਕੁਨਾਂ ਦੀ ਤਰੀਫ ਵੀ ਕੀਤੀ ਗਈ ਸੀ।
ਉਥੇ ਹੀ ਦੂਜੇ ਪਾਸੇ ਨਵਜੋਤ ਸਿੱਧੂ ਜੋ ਮੀਟਿੰਗਾਂ ਕਰ ਰਹੇ ਹਨ, ਉਸ ਬਾਰੇ ਕਾਂਗਰਸ ਪਹਿਲਾਂ ਹੀ ਕਿਨਾਰਾ ਕਰ ਚੁੱਕੀ ਹੈ। ਉੱਥੇ ਹੀ ਅਕਾਲੀ ਦਲ ਪੰਥਕ ਏਜੰਡੇ ਨੂੰ ਲੈ ਕੇ ਸਰਗਰਮ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਫਿਲਹਾਲ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਅਜਿਹੇ 'ਚ ਭਾਜਪਾ ਪੰਜਾਬ ਦੀ ਸਰਕਾਰ ਨੂੰ ਹਰ ਫਰੰਟ ਤੇ ਘੇਰ ਰਹੀ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।
ਇਹ ਵੀ ਪੜ੍ਹੋ: ਹੁਣ 31 ਮਈ ਤੱਕ ਲੱਗਣਗੀਆਂ ਆਫਲਾਈਨ ਕਲਾਸਾਂ, 1 ਜੂਨ ਤੋਂ ਹੋਣਗੀਆਂ ਛੁੱਟੀਆਂ