ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅਕਾਲੀ-ਭਾਜਪਾ ਗਠਜੋੜ ਟੁੱਟਣ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਇਹ ਸਿਰਫ਼ ਇੱਕ ਸਿਆਸੀ ਸਟੰਟ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਖ਼ਤਮ ਹੋਣ ਨਾਲ ਕਿਸਾਨਾਂ ਦਾ ਦਰਦ ਘੱਟ ਨਹੀਂ ਜਾਂਦਾ, ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਮੁੱਲਾਂਪੁਰ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਸਟੈਂਡ ਸਾਫ਼ ਹੈ, ਉਨ੍ਹਾ ਕਿਹਾ ਕਿ ਅਸੀ ਕਿਸਾਨਾਂ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ।
ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਟੁੱਟਣ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ, ਇਹ ਇੱਕ ਡਰਾਮਾ ਹੈ, ਇਸ ਤੋਂ ਇਲਾਵਾ ਕੁੱਝ ਨਹੀਂ। ਆਪਣੀ ਗੱਲ ਦੁਹਰਾਉਂਦਿਆ ਬਿੱਟੂ ਨੇ ਕਿਹਾ ਹੈ ਕਿ ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ ਜਿਸ ਲਈ ਦਿੱਲੀ ਜਾ ਕੇ ਧਰਨੇ ਲਾਉਣੇ ਪੈਣਗੇ।
ਉਥੇ ਹੀ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਪਾਰਟੀ ਦੀ ਅਗਲੀ ਰਣਨੀਤੀ ਤਾਂ ਕੋਰ ਕਮੇਟੀ ਤੈਅ ਕਰੇਗੀ ਪਰ ਉਨ੍ਹਾਂ ਕਿਹਾ ਫਿਲਹਾਲ ਅਕਾਲੀ ਦਲ ਦਾ ਸਟੈਂਡ ਸਾਫ ਹੈ। ਉਨ੍ਹਾਂ ਕਿਹਾ ਆਉਂਦੇ ਸਮੇਂ ਅਜਿਹੇ ਹਾਲਾਤ ਹੋ ਜਾਣਗੇ ਕਿ ਭਾਜਪਾ ਵਰਕਰਾਂ ਨੂੰ ਪਿੰਡਾਂ ਵਿੱਚ ਲੋਕ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਭਾਜਪਾ ਨੇ ਸੀਨੀਅਰ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਰਹੇ ਹਨ।