ETV Bharat / state

ਚੋਣ ਕਮਿਸ਼ਨ ਦੀਆਂ ਹਦਾਇਤਾਂ ਕਾਰਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡਾ ਘਾਟਾ, 95 ਫ਼ੀਸਦੀ ਕੰਮ ਠੱਪ - ਕੋਰੋਨਾ ਮਹਾਂਮਾਰੀ

ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਦੁਕਾਨਦਾਰਾਂ ਵਲੋਂ 95 ਫ਼ੀਸਦੀ ਕੰਮ ਠੱਪ ਹੋਣ ਦੀ ਗੱਲ ਕਹੀ ਜਾ ਰਹੀ ਹੈ।

Big Loss Of Tent Houses, Covid And Election Commission's Instructions, Assembly elections 2022
ਚੋਣ ਕਮਿਸ਼ਨ ਤੇ ਕੋਵਿਡ ਦੀਆਂ ਹਦਾਇਤਾਂ ਕਾਰਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡਾ ਘਾਟਾ, 95 ਫ਼ੀਸਦੀ ਕੰਮ ਠੱਪ
author img

By

Published : Jan 24, 2022, 2:23 PM IST

ਲੁਧਿਆਣਾ: ਜਿੱਥੇ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਛੋਟੇ ਤੋਂ ਲੈ ਕੇ ਹਰ ਪੱਧਰ ਉੱਤੇ ਕਾਮਿਆਂ ਅਤੇ ਵਪਾਰੀਆਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉੱਥੇ ਹੀ, ਇਕ ਵਾਰ ਫਿਰ ਤੋਂ ਸੀਜ਼ਨ ਦੌਰਾਨ ਵਪਾਰੀਆਂ ਨੂੰ ਕੋਰੋਨਾ ਅਤੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਕਾਰਨ ਘਾਟੇ ਦੀ ਦੋਹਰੀ ਮਾਰ ਪੈ ਰਹੀ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹਨ, ਪਰ ਟੈਂਟ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਚੋਣਾਂ ਦੇ ਦੌਰਾਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡੇ ਆਰਡਰ ਮਿਲਦੇ ਹਨ, ਪਰ ਇਸ ਵਾਰ ਨਾ ਤਾਂ ਚੋਣਾਂ ਨੂੰ ਲੈਕੇ ਕੋਈ ਵੱਡੇ ਆਰਡਰ ਮਿਲ ਰਹੇ ਹਨ ਅਤੇ ਨਾ ਹੀ ਇਸ ਵਾਰ ਵਿਆਹ ਸ਼ਾਦੀਆਂ ਦੇ ਆਰਡਰ ਮਿਲ ਰਹੇ ਹਨ।

"ਕੰਮ ਉੱਤੇ ਪੈ ਰਹੀ ਦੋਹਰੀ ਮਾਰ"

ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਡਿੰਪੀ ਮੱਕੜ ਨੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ। 95 ਫ਼ੀਸਦੀ ਕੰਮ ਘੱਟ ਗਿਆ ਹੈ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਣ ਕਰਕੇ ਲੇਬਰ ਨੂੰ ਵਿਹਲੇ ਬੈਠ ਕੇ ਤਨਖਾਹਾਂ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਟੈਂਟ ਹਾਊਸ ਤਾਂ ਬੰਦ ਵੀ ਹੋ ਚੁੱਕੇ ਹਨ। ਚੋਣਾਂ ਦੌਰਾਨ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਵੱਡੇ ਪ੍ਰੋਗਰਾਮ ਹੋਣਗੇ, ਪਰ ਪ੍ਰੋਗਰਾਮਾਂ ਉੱਤੇ ਚੋਣ ਕਮਿਸ਼ਨ ਨੇ ਹਦਾਇਤਾਂ ਲਈਆਂ ਹਨ ਜਿਸ ਕਰਕੇ ਉਨ੍ਹਾਂ ਦੇ ਕੰਮ ਉੱਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।

ਚੋਣ ਕਮਿਸ਼ਨ ਤੇ ਕੋਵਿਡ ਦੀਆਂ ਹਦਾਇਤਾਂ ਕਾਰਨ ਟੈਂਟ ਅਤੇ ਡੈਕੋਰੇਸ਼ਨ ਵਾਲਿਆਂ ਨੂੰ ਵੱਡਾ ਘਾਟਾ, 95 ਫ਼ੀਸਦੀ ਕੰਮ ਠੱਪ

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਵਿਆਹ-ਸ਼ਾਦੀਆਂ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਵੀ ਬੰਦ ਹਨ। ਕੋਰੋਨਾ ਮਹਾਂਮਾਰੀ ਕਰਕੇ ਪ੍ਰਸ਼ਾਸਨ ਨੇ ਪਹਿਲਾਂ ਹੀ ਜਨਤਕ ਥਾਵਾਂ ਤੇ ਘੱਟ ਤੋਂ ਘੱਟ ਇਕੱਠ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਜਿਸ ਕਰਕੇ ਵੀ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਮੁਫ਼ਤ ਵਿਚ ਕਿੰਨਾ ਚਿਰ ਲੇਬਰ ਨੂੰ ਤਨਖ਼ਾਹ ਦੇ ਸਕਦੇ ਹਨ, ਕਿਉਂਕਿ ਸਰਕਾਰਾਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਚੋਣ ਕਮਿਸ਼ਨ ਵਲੋਂ ਹਿਦਾਇਤਾਂ ਜਾਰੀ

ਚੋਣ ਕਮਿਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਨਾਂ ਤਾਂ ਜਨਸਭਾਵਾਂ ਕਰਨੀਆਂ ਹਨ ਅਤੇ ਨਾ ਹੀ ਵੱਡੀਆਂ ਰੈਲੀਆਂ ਕਰਨੀਆਂ ਹਨ ਜਿਸ ਕਰਕੇ ਉਮੀਦਵਾਰ ਚੋਣ ਕਮਿਸ਼ਨ ਦੀ ਸਖ਼ਤੀ ਕਰਕੇ ਇਨ੍ਹਾਂ ਵੱਡੇ ਇਕੱਠਾਂ ਤੋਂ ਗੁਰੇਜ਼ ਕਰ ਰਹੇ ਹਨ। ਦੂਜੇ ਪਾਸੇ ਕੋਰੋਨਾ ਹਦਾਇਤਾਂ ਕਾਰਨ ਵਿਆਹ ਅਤੇ ਧਾਰਮਿਕ ਸਮਾਗਮਾਂ ਉੱਤੇ ਵੀ ਰੋਕ ਲੱਗੀ ਹੋਈ ਹੈ। ਇਸ ਕਰਕੇ ਨਾ ਤਾਂ ਵੱਡੇ ਟੈਂਟ ਲੱਗ ਰਹੇ ਹਨ ਅਤੇ ਨਾ ਹੀ ਡੈਕੋਰੇਸ਼ਨ ਦਾ ਕੰਮ ਹੋ ਰਿਹਾ ਹੈ ਜਿਸ ਕਰਕੇ ਇਹ ਧੰਦਾ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ।

ਇਹ ਵੀ ਪੜ੍ਹੋ: ਡਰੱਗ ਮਾਮਲਾ: ਮਜੀਠੀਆ ਦੀ ਅਗਾਉਂ ਜਮਾਨਤ ’ਤੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ETV Bharat Logo

Copyright © 2024 Ushodaya Enterprises Pvt. Ltd., All Rights Reserved.