ਲੁਧਿਆਣਾ: ਦੇਸ਼ ਅੰਦਰ ਵੱਧ ਰਹੀਆਂ ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਇੱਕ ਸਾਈਕਲ ਰੈਲੀ ਕੱਢ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਸਾਈਕਲ ਰੈਲੀ ਪਾਇਲ ਤੋਂ ਸ਼ੁਰੂ ਹੋ ਦੋਰਾਹਾ ਰੇਲਵੇ ਸਟੇਸ਼ਨ ਵਿੱਖੇ ਪਹੁੰਚ ਕੇ ਖ਼ਤਮ ਹੋਈ।
ਇਸ ਰੈਲੀ ਬਾਰੇ ਵਿਧਾਇਕ ਲੱਖਾਂ ਦਾ ਕਹਿਣਾ ਸੀ, ਕਿ ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਦੀਆਂ ਜਾਂ ਰਹੀਆਂ ਹਨ। ਪਰ ਕੇਂਦਰ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। ਜਿਸਦਾ ਸਿੱਧਾ ਅਸਰ ਆਮ ਆਦਮੀ ਤੇ ਪੈ ਰਿਹਾ ਹੈ। ਜਦਕਿ ਅੰਤਰਰਾਸ਼ਟਰੀ ਬਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਘੱਟ ਹਨ।
ਪੰਜਾਬ ਸਰਕਾਰ ਵੱਲੋਂ ਪੈਟ੍ਰੋਲਿਅਮ ਪਦਾਰਥਾਂ ਤੇ ਟੈਕਸ ਕਿਉਂ ਨਹੀਂ ਘਟਾਇਆ ਜਾਂ ਰਿਹਾ ਦੇ ਸਵਾਲ ਤੇ ਬੋਲਦਿਆਂ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਕਹਿਣਾ ਸੀ,ਪਹਿਲਾ ਕੇਂਦਰ ਸਰਕਾਰ ਟੈਕਸ ਘਟਾ ਕੇ ਆਮ ਜਨਤਾ ਨੂੰ ਰਾਹਤ ਦੇਵੇ, ਅਤੇ ਪੰਜਾਬ ਨੂੰ ਕੇਂਦਰ ਉਸਦਾ ਬਣਦਾ ਰੂਰਲ ਡਿਵੈਲਪਮੈਂਟ ਫ਼ੰਡ ਵੀ ਅਦਾ ਨਹੀਂ ਕਰ ਰਿਹਾ। ਜਿਸ ਕਾਰਨ ਪੰਜਾਬ ਦੀ ਆਮਦਨੀ ਦਾ ਸਾਧਨ ਹੀ ਟੈਕਸ ਹੈ। ਓਥੇ ਹੀ ਉਹਨਾਂ ਛੇਵੇਂ ਪੇ ਕਮਿਸ਼ਨ ਤੋਂ ਨਾਰਾਜ਼ ਚੱਲ ਰਹੀਆਂ ਮੁਲਾਜ਼ਮ ਜੱਥੇਬੰਦੀਆਂ ਤੇ ਬੋਲਦਿਆਂ ਵਿਧਾਇਕ ਲੱਖਾ ਨੇ ਕਿਹਾ, ਕਿ ਇਸ ਨੂੰ ਜਲਦ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ:-ਸਿੱਧੂ ਦਾ 'ਆਪ' ਲਈ ਵਧਿਆ ਮੋਹ, ਬਦਲ ਸਕਦੇ ਨੇ ਸਿਆਸੀ ਸਮੀਕਰਨ ?