ETV Bharat / state

Bank Cashier cheating case: 20 ਲੱਖ ਦੇ ਗਹਿਣਿਆਂ 'ਚ ਹੇਰ-ਫੇਰ ਕਰਨ ਵਾਲਾ ਬੈਂਕ ਕੈਸ਼ੀਅਰ ਗ੍ਰਿਫ਼ਤਾਰ - Latest Punjabi News

ਸੋਨੇ ਦੇ ਗਹਿਣਿਆਂ ਨੂੰ ਨਕਲੀ ਗਹਿਣਿਆਂ ਨਾਲ ਬਦਲਣ ਦੇ ਇਲਜ਼ਾਮ ਹੇਠ ਪੁਲਿਸ ਨੇ ਨਿੱਜੀ ਬੈਂਕ ਦੇ ਕੈਸ਼ੀਅਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖਾਤਾਧਾਰਕ ਨੇ ਆਪਣਾ ਸੋਨਾ ਰੱਖ ਕੇ ਬੈਂਕ ਕੋਲੋਂ ਕਰਜ਼ਾ ਲਿਆ ਸੀ।

Bank cashier arrested from ludhiana for tampering with 20 lakh jewelry
20 ਲੱਖ ਦੇ ਗਹਿਣਿਆਂ 'ਚ ਹੇਰ-ਫੇਰ ਕਰਨ ਵਾਲਾ ਬੈਂਕ ਕੈਸ਼ੀਅਰ ਗ੍ਰਿਫ਼ਤਾਰ
author img

By

Published : Mar 12, 2023, 8:13 AM IST

ਚੰਡੀਗੜ੍ਹ : ਅੱਜ ਦੇ ਦੌਰ ਵਿਚ ਲੁੱਟਾਂ-ਖੋਹਾਂ ਜਾਂ ਚੋਰੀ ਦੇ ਡਰੋਂ ਲੋਕ ਆਪਣੀ ਪੂੰਜੀ, ਚਾਹੇ ਉਹ ਨਕਦੀ ਹੋਵੇ ਜਾਂ ਗਹਿਣਿਆਂ ਦੇ ਰੂਪ ਵਿਚ, ਘਰਾਂ ਵਿਚ ਰੱਖਣ ਦੀ ਬਜਾਏ ਬੈਂਕਾਂ ਵਿਚ ਰੱਖਣ ਨੂੰ ਤਰਜ਼ੀਹ ਦਿੰਦੇ ਹਨ। ਪਰ, ਜੇਕਰ ਬੈਂਕਾਂ ਵਿਚ ਵੀ ਤੁਹਾਡੀ ਪੂੰਜੀ ਸੁਰੱਖਿਅਤ ਨਹੀਂ ਤਾਂ ਕੀ ਕਿਹਾ ਜਾ ਸਕਦਾ ਹੈ। ਇਹੋ ਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਜਰਾਤ ਦੀ ਬੈਂਕ ਆਫ ਇੰਡੀਆ ਦੀ ਵਾਪੀ ਸ਼ਾਖਾ ਤੋਂ, ਜਿਥੇ ਇਕ ਕੈਸ਼ੀਅਰ ਨੇ 20 ਲੱਖ ਦੇ ਕਰੀਬ ਗਹਿਣਿਆਂ ਨੂੰ ਨਕਲੀ ਗਹਿਣਿਆਂ ਨਾਲ ਬਦਲ ਦਿੱਤਾ। ਹਾਲਾਂਕਿ ਖਾਤਾਧਾਰਕ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਕੈਸ਼ੀਅਰ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ, ਗੁਜਰਾਤ ਦੇ ਵਲਸਾਡ ਜ਼ਿਲ੍ਹੇ 'ਚ ਕੰਮ ਕਰਦੇ ਹੋਏ ਕਥਿਤ ਤੌਰ 'ਤੇ 19.56 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਨੂੰ ਨਕਲੀ ਗਹਿਣਿਆਂ ਨਾਲ ਬਦਲਣ ਵਾਲੇ ਬੈਂਕ ਆਫ ਇੰਡੀਆ ਦੇ ਕੈਸ਼ੀਅਰ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਵਿਪੁਲ ਮਨਚੰਦਾ ਵਜੋਂ ਹੋਈ ਹੈ। ਵਿਪੁਲ ਮਨਚੰਦਾ ਨੂੰ ਪੀੜਤ ਨੈਨਾ ਲਾਡ ਵੱਲੋਂ ਦਰਜ ਕਰਵਾਈ ਗਈ ਧੋਖਾਧੜੀ ਦੀ ਸ਼ਿਕਾਇਤ 'ਤੇ ਬੈਂਕ ਦੀ ਲੁਧਿਆਣਾ ਸ਼ਾਖਾ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਪੁਲਿਸ ਨੇ ਖੰਘਾਲੇ ਸੀਸੀਟੀਵੀ ਕੈਮਰੇ : ਜਾਣਕਾਰੀ ਅਨੁਸਾਰ ਗੁਜਰਾਤ ਦੇ ਵਾਪੀ ਕਸਬੇ ਦੇ ਚਾਲਾ ਇਲਾਕੇ ਵਿਚ ਰਹਿਣ ਵਾਲੀ ਨੈਨਾ ਲਾਡ ਨੇ ਆਪਣੇ ਗਹਿਣਿਆਂ ਉਤੇ ਕਰਜ਼ਾ ਲਿਆ ਸੀ, ਜਿਨ੍ਹਾਂ ਦੀ ਕੀਮਤ ਕਰੀਬ 20 ਲੱਖ ਸੀ। ਨੈਨਾ ਲਾਡ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਬੈਂਕ ਵਿਚ ਜਾ ਕੇ ਲੋਕਰ ਦੇਖਣ ਲੱਗੀ ਤਾਂ ਪੈਕੇਟ ਵਿਚ ਪਏ ਗਹਿਣੇ ਨਕਲੀ ਨਿਕਲੇ। ਇਸ ਸਬੰਧੀ ਉਕਤ ਔਰਤ ਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤੁੰਰਤ ਕਾਰਵਾਈ ਕਰਦਿਆਂ ਬੈਂਕ ਮੈਨੇਜਰ ਨਾਲ ਗੱਲਬਾਤ ਕਰ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : Punjab Budget: ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਕਰਾਰਾ ਜਵਾਬ, ਬਿਨ੍ਹਾਂ ਨਾਮ ਲਏ ਸਾਧੇ ਨਿਸ਼ਾਨੇ

ਕੈਸ਼ੀਅਰ ਵਿਰੁੱਧ ਮਾਮਲਾ ਦਰਜ : ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਬੈਂਕ ਦੇ ਹੀ ਕੈਸ਼ੀਅਰ ਨੇ ਗਹਿਣਿਆਂ 'ਚ ਹੇਰਫੇਰ ਕੀਤੀ ਹੈ। ਦਰਅਸਲ ਬੈਂਕ ਦੇ ਮੈਨੇਜਰ ਵੱਲੋਂ ਖਾਤਾਧਾਰਕ ਕੋਲੋਂ ਗਹਿਣਿਆਂ ਤੇ ਕਰਜ਼ੇ ਦੇ ਦਸਤਾਵੇਜ਼ ਮੰਗੇ ਸਨ। ਦਸਤਾਵੇਜ਼ ਪੇਸ਼ ਕਰਨ ਤੋਂ ਬਾਅਦ ਸੂਰਤ ਵਿਚ ਬੈਂਕ ਦੇ ਮੁੱਖ ਪ੍ਰਬੰਧਕ ਦੀ ਮਨਜ਼ੂਰੀ ਮਗਰੋਂ ਪੁਲਿਸ ਤੇ ਬੈਂਕ ਮੁਲਾਜ਼ਮਾਂ ਵੱਲੋਂ ਲੋਕਰ ਦੇ ਸੀਸੀਟੀਵੀ ਕੈਮਰੇ ਖੰਘਾਲੇ ਗਏ, ਜਿਸ ਵਿਚ ਪਤਾ ਲੱਗਿਆ ਕਿ ਬੈਂਕ ਦੇ ਕੈਸ਼ੀਅਰ ਮਨਚੰਦਾ ਨੇ ਅਸਲੀ ਗਹਿਣਿਆਂ ਦੀ ਥਾਂ ਨਕਲੀ ਗਹਿਣੇ ਰੱਖੇ ਹਨ। ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕਰਦਿਆਂ ਫੌਰੀ ਤੌਰ ਉਤੇ ਕੈਸ਼ੀਅਰ ਮੂਲਚੰਦਾ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਲੁਧਿਆਣਾ ਦੀ ਸ਼ਾਖਾ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਕਤ ਮੁਲਜ਼ਮ ਖਿਲਾਫ 409, 380 ਤੇ 420 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : MP News : ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਦੇ ਚੀਤੀਆਂ ਦੇ ਹੋਣਗੇ ਦੀਦਾਰ, ਖੁਲ੍ਹੇ ਜੰਗਲ 'ਚ ਛੱਡੇ ਓਬਾਨ ਅਤੇ ਆਸ਼ਾ

ਨੈਨਾ ਲਾਡ ਨੇ ਲਿਆ ਸੀ ਕਰਜ਼ਾ : ਨੈਨਾ ਲਾਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣਿਆਂ ਬਦਲੇ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਅਧੀ ਤੋਂ ਜ਼ਿਆਦਾ ਅਦਾ ਕੀਤੀ ਜਾ ਚੁੱਕੀ ਹੈ। ਜਦੋਂ ਉਹ ਆਪਣੇ ਲੋਕਰ ਦੀ ਜਾਂਚ ਲਈ ਬੈਂਕ ਆਈ ਤਾਂ ਲੋਕਰ ਵਿਚ ਪਏ ਗਹਿਣਿਆਂ ਉਤੇ ਸ਼ੱਕ ਹੋਇਆ, ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਨਕਲੀ ਗਹਿਣੇ ਹਨ, ਜਿਸ ਦੀ ਸ਼ਿਕਾਇਤ ਉਸ ਨੇ ਤੁਰੰਤ ਪੁਲਿਸ ਨੂੰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.