ਲੁਧਿਆਣਾ : ਸਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੀਤੇ ਦਿਨੀਂ ਜੇਲ੍ਹ ਦੇ ਵਿੱਚੋਂ ਰਾਜੋਆਣਾ ਵੱਲੋਂ ਲਿਖੇ ਗਏ ਪੱਤਰ ਦੇ ਵਿੱਚ ਉਹਨਾਂ ਸਾਫ ਕਿਹਾ ਸੀ ਕਿ ਜੇਕਰ ਇਸ ਉੱਤੇ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਉੱਤੇ ਬੈਠ ਜਾਣਗੇ ਉਹਨਾਂ ਨੇ ਐੱਸਜੀਪੀਸੀ ਨੂੰ ਫਾਂਸੀ ਮੁਾਫੀ ਦੀ ਅਪੀਲ ਵਾਪਸ ਲੈਣ ਲਈ ਕਿਹਾ ਸੀ ਇਸ ਨੂੰ ਲੈ ਕੇ ਹੀ ਰਾਜੋਆਣਾ ਦੀ ਭੈਣ ਵੀ ਲਗਾਤਾਰ ਸ਼੍ਰੋਮਣੀ ਕਮੇਟੀ ਉੱਤੇ ਗੁੱਸਾ ਉਸਾਰ ਰਹੀ ਸੀ।
ਕਿਰਨਜੋਤ ਕੌਰ ਨੇ ਕੀਤਾ ਸੀ ਟਵੀਟ : ਇਸਨੂੰ ਲੈ ਕੇ ਐੱਸਜੀਪੀਸੀ ਮੈਂਬਰ ਕਿਰਨਜੋਤ ਕੌਰ ਵੱਲੋਂ ਇੱਕ ਟਵੀਟ ਕਰਕੇ ਸਵਾਲ ਖੜੇ ਕੀਤੇ ਗਏ ਸਨ ਕਿ ਉਹ ਉਹਨਾਂ ਤੇ ਕਿਉਂ ਭੜਕ ਰਹੀ ਹੈ ਜਿਸ ਦਾ ਜਵਾਬ ਦਿੰਦਿਆਂ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਕਿਹਾ ਹੈ ਕਿ 2012 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਚਲਦਿਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਅਰਜ਼ੀ ਪਾਈ ਗਈ ਸੀ ਉਹ ਅਰਜ਼ੀ ਪਾਉਣ ਲਈ ਰਾਜੋਆਣਾ ਨੇ ਨਹੀਂ ਕਿਹਾ ਸੀ। ਇਸ ਤੋਂ ਇਲਾਵਾ ਰਾਜੋਆਣਾ ਦੀ ਭੈਣ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨਹੀਂ ਅਦਾ ਕੀਤੇ ਇਸ ਕਰਕੇ ਉਹਨਾਂ ਉੱਤੇ ਸਵਾਲ ਖੜੇ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਜਦੋਂ ਕਿ ਭਾਈ ਰਾਜੋਆਣਾ ਨੇ ਕੌਮ ਦੇ ਲਈ ਆਪਣੇ ਸਾਰੇ ਫਰਜ਼ ਅਦਾ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਉਹਨਾਂ ਨੂੰ 2012 ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ। ਕਮਲਦੀਪ ਕੌਰ ਨੇ ਕਿਹਾ ਕਿ ਰਾਜੋਆਣਾ ਬੀਤੇ 28 ਸਾਲ ਤੋਂ ਜੇਲ ਦੇ ਵਿੱਚ ਬੰਦ ਹਨ ਅਤੇ ਫਾਂਸੀ ਚੱਕੀ ਦੇ ਵਿੱਚ ਹਨ।
- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਫਿਰ ਉੱਠੇ ਸਵਾਲ, ਪਰਿਵਾਰ ਤੇ ਦੋਸਤਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ
- Robbery Attempt: ਹੋਟਲ ਕਾਰੋਬਾਰੀ ਦੀ ਪਤਨੀ 'ਤੇ ਹਥੋੜੇ ਨਾਲ ਹਮਲਾ ਕਰ ਲੁੱਟ ਦੀ ਕੋਸ਼ਿਸ਼, ਕੁਝ ਦਿਨ ਪਹਿਲਾਂ ਹੀ ਘਰ 'ਚ ਕੰਮ ਕਰਕੇ ਗਏ ਸਨ ਲੁਟੇਰੇ
- ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ, ਪੰਜ ਤਖ਼ਤਾਂ ਦੇ ਜਥੇਦਾਰ ਹੋਏ ਸ਼ਾਮਲ
ਰਾਜੋਆਣਾ ਦੀ ਭੈਣ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਲੱਖਾਂ ਰੁਪਏ ਵਕੀਲ ਦੇ ਉੱਤੇ ਖਰਚ ਕੀਤੇ ਹਨ। ਉਹਨਾਂ ਨੇ ਉਹ ਕੌਮ ਦੇ ਲਈ ਕੀਤਾ, ਉਹਨਾਂ ਕਿਹਾ ਕਿ ਲੱਖਾਂ ਰੁਪਏ ਵਕੀਲਾਂ ਤੇ ਖਰਚ ਕਰਨ ਲਈ ਰਾਜੋਆਣਾ ਸਾਹਿਬ ਨੇ ਨਹੀਂ ਕਿਹਾ ਸੀ। ਉਹਨੇ ਇਹ ਵੀ ਕਿਹਾ ਕਿ ਰਾਜੋਆਣਾ ਨੇ ਐਸਜੀਪੀਸੀ ਦੇ ਪ੍ਰਧਾਨ ਨਾਲ ਮੁਲਾਕਾਤ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਮੰਗ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਇਹ ਵੀ ਨਹੀਂ ਕਿਹਾ ਸੀ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਅਪੀਲ ਵੀ ਨਹੀਂ ਕੀਤੀ ਸੀ।