ਲੁਧਿਆਣਾ: ਇੱਕ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਦਲਿਤ ਸੀਐਮ, ਡਿਪਟੀ ਸੀਐਮ ਬਣਾਉਣ ਦਾ ਕਾਰਡ ਖੋਲ੍ਹਿਆ ਜਾ ਰਿਹਾ ਹੈ ਉੱਥੇ ਹੀ ਹੁਣ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਬੀਐਸਪੀ ਦਾ ਆਧਾਰ ਵਧਣ ਕਾਰਨ ਦਲਿਤ ਕਾਰਡ ਦਾ ਪੈਂਤੜਾ ਖੇਡਿਆ ਜਾ ਰਿਹਾ ਹੈ।
ਜਸਵੀਰ ਸਿੰਘ ਗੜੀ ਨੇ ਕਾਂਗਰਸ ਦੇ ਮੈਂਬਰ ਸਮਸ਼ੇਰ ਸਿੰਘ ਦੂਲੋ ’ਤੇ ਸ਼ਬਦੀ ਹਮਲਾ ਕਰਦੇ ਕਿਹਾ ਕਿ ਸਮਸ਼ੇਰ ਸਿੰਘ ਦੋਲੋ ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਤੇ ਹੁਣ ਇਹਨਾਂ ਨੂੰ ਦਲਿਤ ਯਾਦ ਆ ਰਹੇ ਹਨ ਜੇ ਇਹਨਾਂ ਹੀ ਦਲਿਤਾ ਦੇ ਹਮਾਇਤੀ ਹਨ ਤਾਂ ਕਾਂਗਰਸ ਛੱਡ ਬਹੁਜਨ ਸਮਾਜ ਪਾਰਟੀ ਚ ਆ ਦਲਿਤਾ ਦੀ ਸੇਵਾ ਕਰਨ ਉਹ ਤਾਂ ਆਪਣੇ ਪੁੱਤਰਾਂ ਨੂੰ ਟਿਕਟ ਦਵਾਉਣ ਲਈ ਡਰਾਮਾ ਕਰ ਰਹੇ ਹਨ।
ਜਸਵੀਰ ਸਿੰਘ ਗੜੀ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਜੋ 24 ਪੀਪੀਐਸ ਅਧਿਕਾਰੀਆਂ ਨੂੰ ਤਰੱਕੀਆ ਦਿਤੀਆਂ ਹਨ ਉਨ੍ਹਾਂ ’ਚ ਦਲਿਤ ਨੂੰ ਕਿਉਂ ਤਰੱਕੀ ਨਹੀਂ ਦਿੱਤੀ ਗਈ। ਉੱਥੇ ਹੀ ਉਨ੍ਹਾਂ ਨੇ ਭਾਜਪਾ ’ਤੇ ਵੀ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਜੇਕਰ ਇੰਨ੍ਹੇ ਹੀ ਦਲਿਤ ਹਮਾਇਤੀ ਹਨ ਤਾਂ ਉਨ੍ਹਾਂ ਦਲਿਤ ਬੱਚਿਆਂ ਦੀ ਪੋਸਟ ਸਕਾਲਰਸ਼ਿਪ ਕਿਉਂ ਨਹੀਂ ਭੇਜੀਆਂ ਤੇ ਹੁਣ ਉਹ ਪੰਜਾਬ ’ਚ ਆਪਣੀ ਹੋਂਦ ਬਚਾਉਣ ਲਈ ਦਲਿਤਾ ਦੀ ਗੱਲ ਕਰ ਰਹੇ ਹਨ।
ਉੱਥੇ ਉਨ੍ਹਾਂ ਅਕਾਲੀ ਦਲ ਨਾਲ ਬਹੁਜਨ ਸਮਾਜ ਪਾਰਟੀ ਦੇ ਸਮਝੋਤੇ ਬਾਰੇ ਦੱਸਿਆ ਕਿ ਇਹ ਉਨ੍ਹਾਂ ਦੀ ਰਾਸ਼ਟਰੀ ਪਾਰਟੀ ਹੈ, ਸਮਝੌਤੇ ਦਾ ਫੈਸਲਾ ਮਾਇਆਵਤੀ ਜੀ ਹੀ ਕਰਨਗੇ ਜੇਕਰ ਉਨ੍ਹਾਂ ਦਾ ਫੈਸਲਾ ਇੱਕਲਾ ਲੜਨ ਦਾ ਹੋਵੇਗੇ ਤਾਂ ਇਕੱਲੇ ਚੋਣ ਲੜਾਂਗਾ।
ਇਹ ਵੀ ਪੜੋ: Punjab Congress Clash:ਪੰਜਾਬ ਤੋਂ ਦਿੱਲੀ ਤੱਕ ਕਿਵੇਂ ਚੱਲੀ ਪੰਜਾਬ ਕਾਂਗਰਸ ਦੀ ਸਿਆਸਤ, ਦੇਖੋ ਰਿਪੋਰਟ