ਲੁਧਿਆਣਾ: ਸਵੀਡਨ ਦੀ 16 ਸਾਲ ਦੀ ਗਰੇਟਾ ਵੱਲੋਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਮੁਹਿੰਮ ਚਲਾਈ ਗਈ ਹੈ ਜਿਸ ਨਾਲ ਦੁਨੀਆਂ ਭਰ ਦੇ 40 ਲੱਖ ਤੋਂ ਵਧੇਰੇ ਵਿਦਿਆਰਥੀ ਜੁੜ ਗਏ ਨੇ ਜਿਸ ਦੇ ਤਹਿਤ ਲੁਧਿਆਣਾ ਵਿੱਚ ਸ਼ਨਿਵਾਰ ਨੂੰ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਸੈਂਕੜਿਆਂ ਦੀ ਤਦਾਦ ਚ ਸਕੂਲੀ ਬੱਚਿਆਂ ਨੇ ਆੜ੍ਹਤੀ ਚੌਕ ਵਿਖੇ ਲੋਕਾਂ ਨੂੰ ਆਪਣਾ ਚੌਗਿਰਦਾ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸੰਸਥਾ ਦੀ ਮੁੱਖੀ ਸੁਪਰੀਤ ਕੌਰ ਨੇ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਲਗਾਤਾਰ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਜਿਸ ਕਰਕੇ ਆਕਸੀਜਨ ਘਟਦੀ ਜਾ ਰਹੀ ਹੈ ਹੁਣ ਲੋੜ ਹੈ ਕਿ ਅਸੀਂ ਵੀ ਆਵਾਜ਼ ਬੁਲੰਦ ਕਰਕੇ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਉਪਰਾਲੇ ਕਰੀਏ। ਇਸ ਮੌਕੇ ਇੱਕੋ ਸਿੱਖ ਸੰਸਥਾ ਦੇ ਪ੍ਰਾਜੈਕਟ ਮੈਨੇਜਰ ਰਵਨੀਤ ਸਿੰਘ ਨੇ ਵੀ ਕਿਹਾ ਕਿ ਇੱਕ ਕੁੜੀ ਨੇ ਅੱਜ ਜੋ ਆਵਾਜ਼ ਬੁਲੰਦ ਕੀਤੀ ਹੈ ਉਸ ਨਾਲ ਪੂਰੇ ਵਿਸ਼ਵ ਦੇ ਵਿਦਿਆਰਥੀ ਜੁੜੇ ਹਨ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦਾ ਬੁੱਢਾ ਨਾਲਾ ਜੋ ਕਿਸੇ ਵੇਲੇ ਬੁੱਢਾ ਦਰਿਆ ਹੁੰਦਾ ਸੀ ਅੱਜ ਪ੍ਰਦੂਸ਼ਣ ਦਾ ਵੱਡਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪੜ੍ਹ ਲਿਖ ਕੇ ਸਾਡੀਆਂ ਧੀਆਂ ਭੈਣਾਂ ਬੱਚੇ ਜੰਮ ਕੇ ਕੀ ਕਰਨਗੀਆਂ ਕਿਉਂਕਿ ਜਦੋਂ ਅਸੀਂ ਉਨ੍ਹਾਂ ਨੂੰ ਸਾਫ਼ ਸੁੱਥਰਾ ਮਾਹੌਲ ਹੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਨੂੰ ਟੈਕਸ ਦਿੰਦੇ ਹਾਂ ਪਰ ਸਾਡੇ ਟੈਕਸ ਦੀ ਸਹੀ ਵਰਤੋਂ ਨਹੀਂ ਹੋ ਰਹੀ।