ETV Bharat / state

ਆਟੋ ਗੈਂਗ ਨੇ ਲੁਧਿਆਣਾ 'ਚ ਮਚਾਇਆ ਤਹਿਲਕਾ - ਪੀੜਤ

ਲੁਧਿਆਣਾ ਵਿਖੇ ਆਟੋ ਗੈਂਗ ਨੇ ਦਿੱਤਾ 47 ਹਜ਼ਾਰ ਦੀ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ। ਗਿਰੋਹ ਦੇ ਮੈਂਬਰਾਂ ਚੋਂ 3 ਨੂੰ ਸਵਾਰੀਆਂ ਨੇ ਕਾਬੂ ਕਰ ਕੀਤਾ ਪੁਲਿਸ ਹਵਾਲੇ।

ਆਟੋ ਗੈਂਗ ਸਵਾਰੀ ਤੋਂ 47 ਹਜ਼ਾਰ ਲੈ ਕੇ ਫ਼ਰਾਰ
author img

By

Published : Jul 24, 2019, 10:59 AM IST

ਲੁਧਿਆਣਾ : ਸ਼ਹਿਰ ਵਿੱਚ ਆਟੋ ਗੈਂਗ ਕਾਫ਼ੀ ਲੰਮੇ ਸਮੇਂ ਤੋਂ ਸਰਗਰਮ ਹੈ ਅਤੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਅੱਜ ਫ਼ਰੀਦਾਬਾਦ ਤੋਂ ਆਏ ਦੋ ਵਿਅਕਤੀਆਂ ਨੂੰ ਵੀ ਉਨ੍ਹਾਂ ਨੇ ਲੁੱਟ ਦਾ ਸ਼ਿਕਾਰ ਬਣਾਇਆ। ਹਾਲਾਂਕਿ ਇਸ ਦੌਰਾਨ ਸਵਾਰੀਆਂ ਨੇ 3 ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪਰ 2 ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।

ਵੇਖੋ ਵੀਡਿਓ।

ਪੀੜਤ ਨੇ ਦੱਸਿਆ ਕਿ ਉਹ ਆਟੋ ਵਿੱਚ ਬੈਠ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ ਅਤੇ ਆਟੋ ਵਿੱਚ ਪਹਿਲਾਂ ਹੀ ਤਿੰਨ ਸਵਾਰੀਆਂ ਅਤੇ ਦੋ ਆਟੋ ਚਾਲਕ ਬੈਠੇ ਸਨ। ਆਟੋ ਵਿੱਚ ਪਹਿਲਾਂ ਤੋਂ ਬੈਠੇ ਵਿਅਕਤੀਆਂ ਨੇ ਪੀੜਤ ਦਾ ਬੈਗ ਫੜ ਕੇ ਆਟੋ ਵਿੱਚ ਰੱਖ ਲਿਆ।

ਜਦੋਂ ਉੱਕਤ ਪੀੜਤ ਵਿਅਕਤੀ ਨੇ ਆਪਣੇ ਬੈਗ ਦੀ ਜਿੱਪ ਖੁੱਲ੍ਹੀ ਦੇਖ ਕੇ ਆਟੋ ਚਾਲਕਾਂ ਨੂੰ ਇਸ ਬਾਰੇ ਪੁੱਛਿਆ ਤਾਂ ਦੋ ਨੌਜਵਾਨਾਂ ਨੇ ਉਸ ਦਾ ਬੈਗ ਹੇਠਾਂ ਸੁੱਟ ਦਿੱਤਾ ਅਤੇ ਇਸ ਦੌਰਾਨ ਦੋ ਨੌਜਵਾਨ ਆਟੋ ਲੈ ਕੇ ਭੱਜ ਗਏ।
ਮੌਕੇ ਉੱਤੇ ਮੌਜੂਦ ਕੁੱਝ ਲੋਕਾਂ ਦੀ ਸਹਾਇਤਾ ਨਾਲ ਗੈਂਗ ਦੇ 3 ਮੈਂਬਰਾਂ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ 2 ਮੈਂਬਰ ਮੌਕੇ ਉੱਤੇ ਆਟੋ ਲੈ ਕੇ ਫ਼ਰਾਰ ਹੋ ਗਏ।

ਇਹ ਵੀ ਦੇਖੋ : ਗੰਦੇ ਪਾਣੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਰੋਡ ਜਾਮ

ਕਾਬੂ ਕੀਤੇ 3 ਮੈਂਬਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਹੱਡ ਬੀਤੀ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕਰ ਕੇ ਬਾਕੀ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

Intro:H/L..ਲੁਧਿਆਣਾ ਆਟੋ ਗੈਂਗ ਨੇ ਦਿੱਤਾ 47 ਹਜ਼ਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਪੰਜ ਗਿਰੋਹ ਦੇ ਮੈਂਬਰਾਂ ਚੋਂ ਤਿੰਨ ਨੂੰ ਸਵਾਰੀਆਂ ਨੇ ਕੀਤਾ ਕਾਬੂ, ਦਿੱਤਾ ਪੁਲਿਸ ਹਵਾਲੇ..

Anchor...ਲੁਧਿਆਣਾ ਵਿੱਚ ਆਟੋ ਗੈਂਗ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ ਅਤੇ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਅੱਜ ਫਰੀਦਾਬਾਦ ਤੋਂ ਆਏ ਦੋ ਲੋਕਾਂ ਨੂੰ ਵੀ ਉਨ੍ਹਾਂ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ ਹਾਲਾਂਕਿ ਇਸ ਦੌਰਾਨ ਸਵਾਰੀਆਂ ਨੇ 3 ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ...

Body:Vo..1 ਪੀੜਤਾਂ ਨੇ ਦੱਸਿਆ ਕਿ ਉਹ ਆਟੋ ਵਿੱਚ ਬੈਠ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ ਅਤੇ ਆਟੋ ਦੇ ਵਿੱਚ ਪਹਿਲਾਂ ਹੀ ਤਿੰਨ ਸਵਾਰੀਆਂ ਅਤੇ ਦੋ ਆਟੋ ਚਾਲਕ ਬੈਠੇ ਸਨ ਅਤੇ ਜਦੋਂ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਬੈਗ ਹੇਠਾਂ ਸੁੱਟ ਦਿੱਤਾ ਅਤੇ ਇਸ ਦੌਰਾਨ ਦੋ ਨੌਜਵਾਨ ਆਟੋ ਲੈ ਕੇ ਭੱਜ ਗਏ ਇਸ ਦੌਰਾਨ ਦੋਵਾਂ ਪੀੜਤਾਂ ਨੇ ਤਿੰਨ ਗੈਂਗ ਦੇ ਮੈਂਬਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਆਪਣੀ ਹੱਡ ਬੀਤੀ ਦੱਸੀ..ਉਧਰ ਮੌਕੇ ਤੇ ਪਹੁੰਚੀ ਪੁਲਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ...

Byte..ਪੀੜਤ, ਜਾਂਚ ਅਧਿਕਾਰੀ

Conclusion:Clozing.....ਸੋ ਲੁਧਿਆਣਾ ਵਿੱਚ ਲੰਮੇ ਸਮੇਂ ਤੋਂ ਸਰਗਰਮ ਆਟੋ ਗੈਂਗ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਉਮੀਦ ਹੈ ਕਿ ਬਾਕੀ ਦੇ ਮੁਲਜ਼ਮਾਂ ਨੂੰ ਵੀ ਪੁਲਸ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ

ETV Bharat Logo

Copyright © 2025 Ushodaya Enterprises Pvt. Ltd., All Rights Reserved.