ਲੁਧਿਆਣਾ: ਬੁੱਧਵਾਰ ਸਵੇਰੇ ਆਤਮਾ ਪਾਰਕ ਇਲਾਕੇ 'ਚ ਇਕ ਔਰਤ ਸੈਰ ਕਰਨ ਗਈ ਸੀ। ਸਵੇਰੇ ਕਰੀਬ 6.39 ਵਜੇ ਜਦੋਂ ਉਹ ਗਲੀ ਤੋਂ ਬਾਹਰ ਆਈ, ਤਾਂ ਇਕ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ। ਉਸ ਦੇ ਹੱਥ ਵਿੱਚ ਚਾਕੂ ਸੀ। ਉਸ ਨੇ ਅਚਾਨਕ ਔਰਤ 'ਤੇ ਝਪਟ ਮਾਰੀ ਅਤੇ ਉਸ ਦੀ ਚੇਨ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਹਿੰਮਤ ਦਿਖਾਈ ਅਤੇ ਲੁਟੇਰੇ ਦਾ ਮੁਕਾਬਲਾ ਕੀਤਾ ਜਿਸ ਤੋਂ ਬਾਅਦ ਲੁਟੇਰੇ ਨੇ ਔਰਤ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਲੁੱਟ ਦੀ ਨੀਅਤ ਨਾਲ ਕੀਤਾ ਹਮਲਾ : ਬਦਮਾਸ਼ ਵੱਲੋਂ ਮਹਿਲਾ ਮਹਿਲਾ ਵੱਲੋਂ ਬਦਮਾਸ਼ ਦਾ ਚਾਕੂ ਫੜ ਲਿਆ। ਜਦੋਂ ਲੁਟੇਰੇ ਨੇ ਚਾਕੂ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਮਹਿਲਾ ਜ਼ਖਮੀ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੂਜੇ ਪਾਸੇ ਚੌਕੀ ਆਤਮ ਪਾਰਕ ਦੇ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ, ਪਰ ਅਜੇ ਤੱਕ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ। ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਹੈ।
ਘਟਨਾ ਸੀਸੀਟੀਵੀ 'ਚ ਕੈਦ: ਮਹਿਲਾ ਦਾ ਪਿੱਛਾ ਕਰਨ ਤੋਂ ਲੈ ਕੇ ਬਦਮਾਸ਼ ਵੱਲੋ ਉਸ ਉੱਤੇ ਹਮਲਾ ਕਰਨ ਤੱਕ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਹਿਲਾ ਵੱਲੋਂ ਬਦਮਾਸ਼ ਨਾਲ ਕੀਤਾ ਮੁਕਾਬਲਾ ਵੀ ਸੀਸੀਟੀਵੀ 'ਚ ਕੈਦ ਗਿਆ। ਇਨ੍ਹਾਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਦੀ ਗੱਲ ਕਰੀਏ, ਤਾਂ ਇੱਥੇ ਇਕੱਲੇ ਚੋਰੀ ਦੀਆਂ 29 ਵਾਰਦਾਤਾਂ ਹੋ ਚੁੱਕੀਆਂ ਹਨ। ਲੋਕਾਂ ਵਿੱਚ ਵੀ ਡਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਐਸਐਸਪੀ ਨਿਯੁਕਤੀ ਲਈ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜਿਆ ਪੈਨਲ