ETV Bharat / state

ਪਤਨੀ ਦੇ ਚੋਣ ਲੜਣ ’ਤੇ ਸਿਮਰਜੀਤ ਬੈਂਸ ਨੇ ਕਹੀ ਇਹ ਵੱਡੀ ਗੱਲ... - ਪੰਜਾਬ ਵਿਧਾਨਸਭਾ ਚੋਣਾਂ 2022

ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਿਮਰਜੀਤ ਬੈਂਸ ਲੈਟਰ ਬਾਕਸ ਤੋਂ ਜਦਕਿ ਉਨ੍ਹਾਂ ਦੀ ਪਤਨੀ ਪੈਂਸਿਲ ਬਾਕਸ ਤੋਂ ਚੋਣ ਲੜ ਰਹੇ ਹਨ। ਇਸ ’ਤੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਜਾਣ-ਬੁੱਝ ਕੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸਿਮਰਜੀਤ ਬੈਂਸ
ਸਿਮਰਜੀਤ ਬੈਂਸ
author img

By

Published : Feb 15, 2022, 6:34 PM IST

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ, ਜਿਸ ਦੇ ਚੱਲਦਿਆ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਲੁਧਿਆਣਾ ਦੇ ਹਲਕਾ ਆਤਮ ਨਗਰ ਦੀ ਤਾਂ ਇੱਥੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਲੈਟਰ ਬਾਕਸ ਤੋਂ ਜਦਕਿ ਉਨ੍ਹਾਂ ਦੀ ਪਤਨੀ ਪੈਂਸਿਲ ਬਾਕਸ ਤੋਂ ਚੋਣ ਲੜ ਰਹੇ ਹਨ।

ਦੱਸ ਦਈਏ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਤਮ ਨਗਰ ਤੋਂ ਉਮੀਦਵਾਰ ਨੇ ਨਾਮਜ਼ਦਗੀ ਭਰਨ ਵੇਲੇ ਉਨ੍ਹਾਂ ਨੇ ਆਪਣੀ ਪਤਨੀ ਸੁਰਿੰਦਰ ਕੌਰ ਬੈਂਸ ਦੀ ਵੀ ਨਾਮਜ਼ਦਗੀ ਭਰਵਾਈ ਸੀ ਪਰ ਨਾਮਜ਼ਦਗੀ ਵਾਪਸ ਲੈਣ ਸਮੇਂ ਸਿਮਰਜੀਤ ਬੈਂਸ ਨੇ ਆਪਣੀ ਪਤਨੀ ਤੋਂ ਨਾਮਜ਼ਦਗੀ ਵਾਪਿਸ ਨਹੀਂ ਕਰਵਾਈ।

ਸਿਮਰਜੀਤ ਬੈਂਸ ਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਹਲਕੇ ਦੇ ਵਿਚ ਖੜ੍ਹਾ ਕੀਤਾ ਸੀ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਵੀ ਚੋਣ ਕਮਿਸ਼ਨ ਵੱਲੋਂ ਪੈਂਸਿਲ ਬਾਕਸ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ ਹਾਲਾਂਕਿ ਉਹ ਚੋਣ ਪ੍ਰਚਾਰ ਆਪਣੇ ਪਤੀ ਲਈ ਹੀ ਕਰ ਰਹੇ ਹਨ ਪਰ ਬੈਂਸ ਦੀ ਧਰਮ ਪਤਨੀ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਨਿੱਤਰ ਚੁੱਕੇ ਹਨ।

ਸਿਮਰਜੀਤ ਬੈਂਸ
ਸਿਮਰਜੀਤ ਬੈਂਸ

ਬੈਂਸ ’ਤੇ ਕੀਤਾ ਗਿਆ 307 ਦਾ ਪਰਚਾ

ਦਰਅਸਲ ਸਿਮਰਜੀਤ ਬੈਂਸ ਅਤੇ ਕਮਲਜੀਤ ਕੜਵਲ ਦੇ ਆਪਸੀ ਝਗੜੇ ਤੋਂ ਬਾਅਦ ਬੈਂਸ ਅਤੇ ਉਸ ਦੇ ਸਮਰਥਕਾਂ ’ਤੇ 307 ਦਾ ਪਰਚਾ ਦਰਜ ਹੋਇਆ ਸੀ ਇੱਥੋਂ ਤੱਕ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਬੈਂਸ ਦੀ ਨਾਮਜ਼ਦਗੀ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਹੁੰਦੇ ਰਹੇ ਸੀ।

ਸਿਮਰਜੀਤ ਬੈਂਸ ਦਾ ਤਰਕ

ਹਾਲਾਂਕਿ ਜਦੋਂ ਇਸ ਪੂਰੇ ਮਾਮਲੇ ’ਤੇ ਸਿਮਰਜੀਤ ਬੈਂਸ ਤੋਂ ਸਵਾਲ ਕੀਤਾ ਗਿਆ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੇ ਕਾਗਜ਼ ਜਾਣਬੁੱਝ ਕੇ ਉਨ੍ਹਾਂ ਨੇ ਵਾਪਸ ਨਹੀਂ ਲਏ ਕਿਉਂਕਿ ਇਸ ਨਾਲ ਸਾਡੇ ਜ਼ਿਆਦਾ ਚੋਣ ਏਜੰਟ ਅੰਦਰ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਕਾਲੀ ਦਲ ਦਾ ਸਮਰਥਨ ਲੈ ਕੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ। ਪਰ ਉਹ ਸਾਰੇ ਇਕੱਠੇ ਹੋ ਕੇ ਵੀ ਉਨ੍ਹਾਂ ਨੂੰ ਹਰਾ ਨਹੀਂ ਸਕਦੇ।

ਇਹ ਵੀ ਪੜੋ: ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕੀਤੇ ਇਹ ਵਾਅਦੇ

ETV Bharat Logo

Copyright © 2025 Ushodaya Enterprises Pvt. Ltd., All Rights Reserved.