ਲੁਧਿਆਣਾ: ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ ਕੀਤਾ ਗਿਆ। ਧਰੁਵ ਕਪਿਲਾ ਨੂੰ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ, ਜਿੱਥੇ ਪਹਿਲਾਂ ਹੀ ਖੇਡਾਂ ਚੱਲ ਰਹੀਆਂ ਸਨ। ਇਸ ਮੌਕੇ ਏ.ਡੀ.ਸੀ ਤਾਂ ਪਹੁੰਚੇ, ਪਰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਨਹੀਂ ਆਇਆ, ਜਦਕਿ ਲੁਧਿਆਣਾ ਦੇ ਲੋਕ ਸੰਪਰਕ ਵਿਭਾਗ ਵੱਲੋਂ ਧਰੁਵ ਨੂੰ ਸਨਮਾਨਿਤ ਕਰਨ ਲਈ ਲੁਧਿਆਣਾ ਦੇ ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਏ ਡੀ ਸੀ ਤੋਂ ਇਲਾਵਾ ਕੋਈ ਵੀ ਐਮਐਲਏ ਨਹੀਂ ਪੁਹੰਚਿਆ। ਜਿਸ ਤੋਂ ਬਾਅਦ ਹਰ ਕੋਈ ਨਿਰਾਸ਼ ਹੈ।
ਧਰੁਵ ਨੇ ਸਾਂਝਾ ਕੀਤਾ ਤਜ਼ਰਬਾ: ਇਸ ਮੌਕੇ 'ਤੇ ਗੱਲਬਾਤ ਕਰਦਿਆਂ ਧਰੁਵ ਨੇ ਕਿਹਾ ਕਿ ਏਸ਼ੀਆ ਕੱਪ 'ਚ ਸਾਡੇ ਮੈਚ ਬਹੁਤ ਔਖੇ ਸਨ ਪਰ ਟੀਮ ਦੇ ਸਹਿਯੋਗ ਨਾਲ ਅਸੀਂ ਬੜੀ ਮੁਸ਼ਕਲ ਨਾਲ ਜਿੱਤੇ। ਧਰੁਵ ਨੇ ਕਿਹਾ ਕਿ ਮੇਰੇ ਇਕ ਸਾਥੀ ਦੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਹੇਠਾਂ ਚਲੀ ਗਈ ਸੀ, ਪਰ ਅਸੀਂ ਜਲਦੀ ਹੀ ਆਪਣੀ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਸਾਡਾ ਅਗਲਾ ਨਿਸ਼ਾਨਾਂ ਓਲੰਪਿਕ ਖੇਡਾਂ ਹਨ ਜਿਸ ਵਿੱਚ ਅਸੀਂ ਬਿਹਤਰੀਨ ਪ੍ਰਦਰਸ਼ਨ ਲਈ ਅਭਿਆਸ ਕਰਾਂਗੇ।
- Asian Medalist Manju Rani: Asian Medalist Manju Rani: ਜ਼ਮੀਨ ਗਹਿਣੇ ਰੱਖ ਪਿਓ ਨੇ ਲਾਡਲੀ ਧੀ ਮੰਜੂ ਰਾਣੀ ਨੂੰ ਏਸ਼ੀਆ ਖੇਡਣ ਭੇਜਿਆ, ਧੀ ਨੇ ਮੈਡਲ ਜਿੱਤ ਕੇ ਵਧਾਇਆ ਮਾਣ, ਮਾਨਸਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
- ICC World Cup Audio Journey : ਕੈਨਵਸ 'ਤੇ ਉਤਰੀ ਮੈਚ ਡੇਅ ਅਤੇ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੀ Audio Journey
- World Cup 2023: ਭਾਰਤ ਤੇ ਪਾਕਿਸਤਾਨ ਮਹਾਂਮੁਕਾਬਲੇ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਦੀ ਪੂਰੀ ਜਾਣਕਾਰੀ, ਜਾਣੋ ਕੀ ਹੋਵੇਗਾ ਖਾਸ?
ਧਰੁਵ ਨੂੰ ਵਧਾਈ : ਉਧਰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਨੁਪਮ ਨੇ ਕਿਹਾ ਕਿ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੈਡਮਿੰਟਨ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਹੁਣ ਪਿੰਡਾਂ ਦੇ ਨੌਜਵਾਨ ਵੀ ਬੈਡਮਿੰਟਨ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਨੇ ਧਰੁਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਰ ਬੈਡਮਿੰਟਨ ਟਰੈਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।