ETV Bharat / state

ਕੇਜਰੀਵਾਲ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰ ਦੇ ਘਰ ਡਿਨਰ? ਆਟੋ ਚਾਲਕ ਦੇ ਭਰਾ ਦਾ ਵੀਡੀਓ ਵਾਇਰਲ! - ਆਟੋ ਚਾਲਕ ਦੇ ਭਰਾ

ਅਰਵਿੰਦ ਕੇਜਰੀਵਾਲ (Arvind Kejriwal) ਨੇ ਆਟੋ ਚਾਲਕ ਦਿਲੀਪ ਕੁਮਾਰ ਦੇ ਘਰ ਖਾਣਾ ਖਾਧਾ ਜਿਸ ਤੋਂ ਬਾਅਦ ਦਿਲੀਪ ਕੁਮਾਰ ਦੇ ਵੱਡੇ ਭਰਾ ਨੇ ਕਿਹਾ ਕਿ ਉਹ ਦਿੱਲੀ ਚ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ। ਉਸਦੇ ਇਸ ਬਿਆਨ ਤੋਂ ਬਾਅਦ ਸਿਆਸਤ ਕਾਫੀ ਭਖ ਗਈ।

ਲੁਧਿਆਣਾ
ਲੁਧਿਆਣਾ
author img

By

Published : Nov 23, 2021, 2:04 PM IST

ਲੁਧਿਆਣਾ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਦੋ ਦਿਨੀਂ ਪੰਜਾਬ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨ ਆਟੋ ਚਾਲਕ ਦਿਲੀਪ ਕੁਮਾਰ ਦੇ ਘਰ ਖਾਣਾ ਖਾਣ ਲਈ ਦੇਰ ਰਾਤ (auto driver’s dinner invite) ਪਹੁੰਚੇ। ਅਰਵਿੰਦ ਕੇਜਰੀਵਾਲ (Arvind Kejriwal) ਨੇ ਦਿਲੀਪ ਕੁਮਾਰ ਦੇ ਘਰ ਖਾਣਾ ਖਾਧਾ ਜਿਸ ਤੋਂ ਬਾਅਦ ਦਿਲੀਪ ਕੁਮਾਰ ਦੇ ਵੱਡੇ ਭਰਾ ਨੇ ਕਿਹਾ ਕਿ ਉਹ ਦਿੱਲੀ ਚ ਪਹਿਲਾਂ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਨਾਲ ਜੁੜੇ ਹੋਏ ਸਨ। ਉਸਦੇ ਇਸ ਬਿਆਨ ਤੋਂ ਬਾਅਦ ਸਿਆਸਤ ਕਾਫੀ ਭਖ ਗਈ। ਕਈ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖ਼ਬਰ ਚਲਾਈ ਜਾ ਰਹੀ ਹੈ ਕਿ ਇਹ ਸਭ ਪਹਿਲਾਂ ਤੋਂ ਹੀ ਪਰੀ ਪਲੈਨ ਕੀਤਾ ਗਿਆ ਸੀ, ਜਦੋ ਈਟੀਵੀ ਭਾਰਤ (ETV Bharat) ਦੀ ਟੀਮ ਨੇ ਆਟੋ ਚਾਲਕ ਦਿਲੀਪ ਕੁਮਾਰ ਅਤੇ ਉਨ੍ਹਾਂ ਦੇ ਭਰਾ ਨਾਲ ਗੱਲ ਕੀਤੀ ਤਾਂ ਉਹ ਆਪਣੇ ਬਿਆਨਾਂ ਦੀ ਸਫ਼ਾਈ ਦਿੰਦੇ ਹੋਏ ਨਜਰ ਆਏ।

ਦਿਲੀਪ ਨੇ ਭਰਾ ਨੇ ਦਿੱਤਾ ਸੀ ਇਹ ਬਿਆਨ

ਆਟੋ ਚਾਲਕ ਦਿਲੀਪ ਦੇ ਭਰਾ ਨੇ ਕਿਹਾ ਕਿ ਉਹ ਦਿੱਲੀ (Delhi) ਚ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ (Aam Aadmi Party) ਦੇ ਨਾਲ ਜੁੜੇ ਹੋਏ ਸਨ। ਉਹ ਲਗਾਤਾਰ ਪਾਰਟੀ ਦੇ ਪ੍ਰੋਗਰਾਮਾਂ ਚ ਜਾਂਦੇ ਰਹਿੰਦੇ ਹਨ। ਦਿਲੀਪ ਵੀ ਪਾਰਟੀ ਦੇ ਅਜਿਹੇ ਪ੍ਰੋਗਰਾਮ ਚ ਜਾਂਦੇ ਰਹਿੰਦੇ ਹਨ। ਦੱਸ ਦਈਏ ਕਿ ਇਸ ਬਿਆਨ ਤੋਂ ਬਾਅਦ ਸਿਆਸਤ ਕਾਫੀ ਭੱਖ ਗਈ।

ਦਿਲੀਪ ਕੁਮਾਰ ਦੇ ਭਰਾ

ਆਪਣੇ ਬਿਆਨ ਤੋਂ ਮੁੱਕਰੇ ਦਿਲੀਪ ਦੇ ਭਰਾ

ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦਿਲੀਪ ਦੇ ਭਰਾ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਬੀਤੀ ਰਾਤ ਉਨ੍ਹਾਂ ਦੇ ਘਰ ਆਏ ਸੀ ਤਾਂ ਉਹ ਸਾਮਾਨ ਲੈਣ ਲਈ ਬਾਹਰ ਗਏ ਹੋਏ ਸਨ ਮਾਂ ਤੇ ਜਦੋਂ ਉਹ ਵਾਪਿਸ ਆਏ ਤਾਂ ਕੇਜਰੀਵਾਲ ਹਰਪਾਲ ਚੀਮਾ ਭਗਵੰਤ ਮਾਨ ਅੰਦਰ ਖਾਣਾ ਖਾ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਅੰਦਰ ਸੁਰੱਖਿਆ ਕਰਕੇ ਨਹੀਂ ਜਾਣ ਦਿੱਤਾ ਗਿਆ ਅਤੇ ਕੁਝ ਚੈਨਲਾਂ ਵੱਲੋਂ ਉਨ੍ਹਾਂ ਤੋਂ ਇਹ ਬੁਲਵਾਇਆ ਗਿਆ ਕਿ ਦਿਲੀਪ ਪਹਿਲਾਂ ਤੋਂ ਕੇਜਰੀਵਾਲ ਨਾਲ ਜੁੜੇ ਹੋਏ ਹਨ।

ਲੁਧਿਆਣਾ

ਇਹ ਵੀ ਪੜੋ: Punjab Assembly Election 2022: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ

ਆਟੋ ਚਾਲਕ ਦਿਲੀਪ ਕੁਮਾਰ ਨੇ ਦਿੱਤੀ ਸਫਾਈ

ਉਧਰ ਦੂਜੇ ਪਾਸੇ ਆਟੋ ਚਾਲਕ ਦਿਲੀਪ ਕੁਮਾਰ ਨੇ ਵੀ ਆਪਣੇ ਭਰਾ ਦੇ ਬਿਆਨ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.