ਲੁਧਿਆਣਾ : ਲੁਧਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਬੀਤੀ ਦਿਨੀਂ ਪਾਮ ਇਨਕਲੇਵ ਨੇੜੇ ਲੋਹਾਰਾ ਪੁੱਲ ਕੋਲ ਐਨ ਆਰ ਆਈ ਦੇ ਘਰ ਦੇ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਚੋਰ ਸੀਸ਼ਾ ਤੋੜ ਕੇ ਘਰ ਅੰਦਰੋਂ 35 ਤੋਲੇ ਸੋਨਾ ਅਤੇ 4 ਲੱਖ 95000 ਰੁਪਏ ਨਕਦੀ ਅਤੇ 100 ਅਸਟ੍ਰੇਲੀਲਨ ਡਾਲਰ ਚੋਰੀ ਕਰ ਫਰਾਰ ਹੋ ਗਿਆ ਸੀ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਐਨ ਆਰ ਆਈ ਦੇ ਘਰ 16 ਜੂਨ 2023 ਨੂੰ ਇਹ ਚੋਰੀ ਹੋਈ ਸੀ।
16 ਜੂਨ 2023 ਨੂੰ ਇਹ ਚੋਰੀ ਹੋਈ ਸੀ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਮਸ਼ਿਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਪਾਲਮ ਇਨਕਲੇਵ ਨੇੜੇ ਲੋਹਾਰਾ ਪੁੱਲ ਕੋਲ ਐਨ ਆਰ ਆਈ ਦੇ ਘਰ ਦੇ 'ਚ ਸੀਸ਼ਾ ਤੋੜ ਕੇ ਘਰ ਅੰਦਰੋਂ 35 ਤੋਲੇ ਸੋਨਾ ਅਤੇ 4 ਲੱਖ 95000 ਰੁਪਏ ਨਕਦੀ ਅਤੇ 100 ਆਸਟ੍ਰੇਲੀਅਨ ਡਾਲਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕੇ ਐਨ ਆਰ ਆਈ ਦੇ ਘਰ 16 ਜੂਨ 2023 ਨੂੰ ਇਹ ਚੋਰੀ ਹੋਈ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮ ਤੋਂ ਲਗਭਗ 20 ਲੱਖ ਰੁਪਏ ਕੀਮਤ ਦਾ ਸਮਾਨ ਪੁਲਿਸ ਨੇ ਬਰਾਮਦ ਕੀਤਾ ਹੈ। ਜਿਸ 'ਚ ਸੋਨਾ, ਕੈਸ਼ ਅਤੇ ਡਾਲਰ ਸ਼ਾਮਿਲ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕੀ ਇਹ ਪਰਿਵਾਰ ਆਸਟ੍ਰੇਲੀਆ ਗਿਆ ਹੋਇਆ ਸੀ, ਜਿਸ ਤੋਂ ਬਾਅਦ ਚੋਰ ਦੇ ਵੱਲੋਂ ਰੇਕੀ ਕਰ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
- ਪੁੱਤਰ ਦੀ ਹੋਈ ਮੌਤ ਤਾਂ ਸਦਮੇ 'ਚ ਪਿਤਾ ਨੇ ਵੀ ਤੋੜਿਆ ਦਮ, ਮਹੀਨੇ ਬਾਅਦ ਘਰ ਪਹੁੰਚੀ ਦੇਹ ਦਾ ਕੀਤਾ ਸਸਕਾਰ
- ਨਿਊਯਾਰਕ ਪੁਲਿਸ ਨੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੇਂਦਰ ਨੂੰ ਕੀਤੀ ਅਪੀਲ
- ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਪੰਜਾਬ ’ਚ "ਮਨੁੱਖ ਵੱਲੋਂ ਸਹੇੜੇ ਹੜ੍ਹਾਂ" ਦੀ ਨਿਆਂਇਕ ਜਾਂਚ ਕਰਵਾਉਣ ਦੀ ਅਪੀਲ
ਕਾਨੂੰਨ ਤੋੜਨ ਵਾਲਿਆਂ ਨੂੰ ਮਿਲੇਗੀ ਸਜ਼ਾ : ਪੁਲਿਸ ਕਮਿਸ਼ਨਰ ਨੇ ਕਿਹ ਕਿ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਹਰ ਪਹਿਲੂ ਤੋਂ ਜਾਂਚ ਕਰਦਿਆਂ ਇਸ ਨਤੀਜੇ ਤਕ ਪਹੁੰਚੀ ਹੈ। ਨਾਲ ਹੀ ਪੁਲਿਸ ਅਧਿਕਾਰੀਆਂ ਕਿਹਾ ਕਿ ਅਜਿਹੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ।