ਲੁਧਿਆਣਾ: ਜ਼ਿਲ੍ਹਾ ਪੱਧਰੀ ਖੇਡਾਂ ਚੱਲ ਰਹੀਆਂ ਹਨ ਜਿਸ ਵਿੱਚ 6 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾ ਖੇਡਾਂ ਵਿਚ ਕੋਈ ਵੀ ਵਿਦਿਆਰਥੀ ਹਿੱਸਾ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਸਕਦਾ ਹੈ।
ਐਥਲੇਟਿਕਸ ਨਾਲ ਸਬੰਧਿਤ ਖੇਡਾਂ: ਇਨ੍ਹਾ ਖੇਡਾਂ ਦੇ ਵਿੱਚ ਜ਼ਿਆਦਤਰ ਐਥਲੇਟਿਕਸ ਨਾਲ ਸਬੰਧਿਤ ਖੇਡਾਂ ਜਿੰਨਾ ਵਿਚ ਦੌੜਾਂ,ਲੰਬੀ ਛਾਲ,ਛੋਟੀ ਛਾਲ ਅਤੇ ਹੋਰਨਾਂ ਖੇਡਾਂ ਕਰਵਾਇਆ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਖੇਡਾਂ ਵਿਚ ਪੰਜਾਬ ਸਰਕਾਰ ਦਾ ਕੋਈ ਬਹੁਤਾ ਵੱਡਾ ਰੋਲ ਨਹੀਂ ਹੈ। ਗੁਰੂ ਨਾਨਕ ਦੇਵ ਸਟੇਡੀਅਮ ਦੇ ਪ੍ਰਬੰਧਕਾਂ ਵੱਲੋਂ ਉਨ੍ਹਾ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਖੇਡਾਂ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ।
ਸਟੇਟ ਪੱਧਰ ਉਤੇ ਖੇਡਣ ਦਾ ਮੌਕਾ: ਇਸ ਸਬੰਧੀ ਮੁੱਖ ਕੋਚ ਸੰਜੀਵ ਕਪੂਰ ਅਤੇ ਖੇਡਾਂ ਕਰਵਾ ਰਹੇ ਕਮੇਟੀ ਦੇ ਚੇਅਰਮੈਨ ਰਮਿੰਦਰ ਸੰਗੋਵਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਮੰਤਵ ਹੈ ਕਿ 6 ਹਜ਼ਾਰ ਦੇ ਕਰੀਬ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਤੋਂ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਇਨ੍ਹਾਂ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨਗੇ ਉਨ੍ਹਾਂ ਨੂੰ ਸਟੇਟ ਪੱਧਰ ਉਤੇ ਖੇਡਾਂ ਵਿਚ ਹਿੱਸਾ ਲੈਣ ਦਾ ਮੌਕੇ ਮਿਲੇਗਾ।
ਸੁਰੱਖਿਆ ਦੇ ਖਾਸ ਪ੍ਰਬੰਧ: ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਘੱਟ ਉਮਰ ਵਿਚ ਹੀ ਨਸ਼ੇ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨਾ ਹੈ। ਤਾਂ ਕਿ ਉਹ ਵੱਡੇ ਹੋਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ। ਇੱਥੇ ਹੀ ਕੋਚ ਸੰਜੀਵ ਨੇ ਦੱਸਿਆ ਕੇ ਉਨ੍ਹਾ ਸਟੇਡੀਅਮ ਵੱਲੋਂ ਇਨ੍ਹਾਂ ਖੇਡਾਂ ਵਿਚ ਚੰਗੇ ਪ੍ਰਬੰਧ ਹੋ ਸਕਣ। ਉਹ ਵਧੀਆਂ ਖੇਡ ਸਕਣ ਨਤੀਜੇ ਪਾਰਦਰਸ਼ੀ ਹੋ ਸਕੇ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਰਹਿਣ ਸਹਿਣ ਦਾ ਸੁਰੱਖਿਆ ਦਾ ਵੀ ਵਧੀਆਂ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸਟੇਡੀਅਮ ਦੇ ਇਕੋ ਗੇਟ ਤੋਂ ਐਂਟਰੀ ਰੱਖੀ ਗਈ ਹੈ।
ਇਹ ਵੀ ਪੜ੍ਹੋ:- ਗੈਂਗਸਟਰ ਗੋਲਡੀ ਬਰਾੜ ਦੀ ਹੋਈ ਗ੍ਰਿਫ਼ਤਾਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਪੁਸ਼ਟੀ