ਲੁਧਿਆਣਾ: ਕੁਝ ਦਿਨ ਪਹਿਲਾਂ ਲੁਧਿਆਣਾ ਦੇ ਇਕ ਹਲਵਾਈ ਅਰਜੁਨ ਕੇਬੀਸੀ ਵਿੱਚ ਨਜ਼ਰ ਆਏ ਸੀ ਅਤੇ ਅਮਿਤਾਭ ਬੱਚਨ ਦੇ ਸਾਹਮਣੇ ਹੋਟ ਸੀਟ ਉੱਤੇ ਬੈਠ 3 ਲੱਖ, 60 ਹਜ਼ਾਰ ਰੁਪਏ ਜਿੱਤ ਕੇ ਆਏ। ਹੁਣ ਲੁਧਿਆਣਾ ਦੀ ਧੀ ਡਾਕਟਰ ਐਨਾ ਗੋਇਲ ਵੀ ਕੇਬੀਸੀ ਦਾ ਹਿੱਸਾ ਬਣੀ ਅਤੇ 3 ਲੱਖ 60 ਹਜ਼ਾਰ ਜਿੱਤ ਕੇ ਆਈ ਹੈ। ਇਨ੍ਹਾਂ ਦੋਹਾਂ ਵੱਲੋਂ ਬੀਤੇ ਕਈ ਕਈ ਸਾਲਾਂ ਤੋਂ ਕੇਬੀਸੀ ਵਿੱਚ ਜਾ ਕੇ ਬਾਲੀਵੁੱਡ ਲੀਜੈਂਡ ਅਮਿਤਾਭ ਬੱਚਨ ਨੂੰ ਮਿਲਣ ਦਾ ਸੁਪਨਾ ਸੀ, ਜੋ ਕਿ ਲੰਮੇ ਸਮੇਂ ਬਾਅਦ ਹੀ ਸਹੀ, ਪਰ ਪੂਰਾ ਹੋਇਆ।
ਇਰਾਦੇ ਪੱਕੇ, ਤਾਂ ਸਪਨਾ ਪੂਰਾ ਹੋਇਆ: ਐਨਾ ਨੇ ਦੱਸਿਆ ਕਿ ਉਹ ਕੇਬੀਸੀ ਦੀ ਸ਼ੁਰੂਆਤ ਤੋਂ ਹੀ ਆਪਣੇ ਪਰਿਵਾਰ ਨਾਲ ਦੇਖਦੇ ਰਹੇ ਹਨ। ਉਨ੍ਹਾਂ ਦਾ ਸੁਪਨਾ ਸੀ ਕਿ ਉਹ ਅਮਿਤਾਭ ਬੱਚਨ ਨੂੰ ਮਿਲਣ ਅਤੇ ਕੌਣ ਬਣੇਗਾ ਕਰੋੜਪਤੀ ਦਾ ਹਿੱਸਾ ਬਣਨਾ। ਉਨ੍ਹਾਂ ਨੇ ਦੱਸਿਆ ਕਿ ਮਿਹਨਤ ਤੋਂ ਬਾਅਦ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ, ਦੂਜੇ ਪਾਸੇ ਅਰਜੁਨ ਸਿੰਘ ਦੀ ਵੀ ਦਿਲ ਦੀ ਖੁਵਾਹਿਸ਼ ਓਦੋਂ ਪੂਰੀ ਹੋਈ ਸੀ, ਜਦੋਂ ਉਹ ਕਈ ਸਾਲ ਬਾਅਦ ਕੇਬੀਸੀ ਦਾ ਹਿੱਸਾ ਬਣ ਪਾਏ। ਹਾਲਾਂਕਿ, ਇਨ੍ਹਾਂ ਦੋਵਾਂ ਨੇ ਕੋਈ ਵੱਡੀ ਇਨਾਮੀ ਰਾਸ਼ੀ, ਤਾਂ ਨਹੀਂ ਜਿੱਤੀ ਪਰ ਉਹ ਆਪਣੇ ਅਮਿਤਾਭ ਨੂੰ ਮਿਲਣ ਦੀ ਚਾਹ ਨੂੰ ਲੈਕੇ ਜ਼ਰੂਰ ਚਰਚਾ ਵਿੱਚ ਰਹੇ ਅਤੇ ਲੰਮੇ ਸਮੇਂ ਤੋਂ ਸੁਪਨਾ ਪੂਰਾ ਕਰਨ ਦਾ ਜਜ਼ਬਾ ਵੀ ਛੱਡਿਆ ਨਹੀਂ।
ਡਾਕਟਰ ਐਨਾ ਦਾ ਜਨੂੰਨ: ਡਾਕਟਰ ਐਨਾ 2012 ਤੋਂ ਕੇਬੀਸੀ (KBC 2023) ਵਿੱਚ ਕੋਸ਼ਿਸ਼ ਕਰ ਰਹੀ ਸੀ, ਉਨ੍ਹਾਂ ਨੇ ਕੇਬੀਸੀ ਦਾ ਕੋਈ ਵੀ ਐਪੀਸੋਡ ਛੱਡਿਆ ਨਹੀਂ । ਡਾਕਟਰ ਐਨਾ ਗੋਇਲ ਲੁਧਿਆਣਾ ਦੀ ਪੀ ਏ ਯੂ ਵਿੱਚ ਬਤੌਰ ਰਿਸਰਚ ਪੜਾ ਰਹੇ ਹਨ। ਉਹ 11 ਸਾਲ ਤੋਂ ਮਿਹਨਤ ਕਰਦੇ ਹੋਏ, ਸਾਲ 2012 ਤੋਂ ਕੇਬੀਸੀ ਵਿੱਚ ਰਜਿਸਟਰ ਕਰਵਾ ਰਹੇ ਸੀ, ਪਰ ਉਸ ਦੀ ਕਿਸਮਤ ਨਹੀਂ ਖੁੱਲੀ। 2023 ਵਿੱਚ ਉਨ੍ਹਾਂ ਦੀ ਕਿਸਮਤ ਖੁੱਲ੍ਹੀ, ਡਾਕਟਰ ਐਨਾ ਨੇ 90 ਸੈਕਿੰਡ ਅੰਦਰ 10 ਵਿੱਚੋਂ 9 ਸਵਾਲਾਂ ਦਾ ਸਹੀ ਜਵਾਬ ਦਿੱਤਾ। ਦਰਸ਼ਕ ਪੋਲ (Audience Poll) ਦੀ ਲਾਈਫ ਲਾਈਨ ਨੂੰ ਉਨ੍ਹਾਂ ਵਲੋਂ ਮੁੜ ਤੋਂ ਚਾਲੂ ਕਰਨ ਤੋਂ ਬਾਅਦ 6 ਲੱਖ 40 ਹਜ਼ਾਰ ਦੇ ਸਵਾਲ ਉੱਤੇ ਅਟਕ ਗਈ ਅਤੇ ਉਨ੍ਹਾਂ ਨੇ 3 ਲੱਖ 20 ਹਜ਼ਾਰ ਰੁਪਏ ਜਿੱਤ ਲਏ।
ਡਾਕਟਰ ਐਨਾ ਨੇ ਕਿਹਾ ਕਿ ਉਨ੍ਹਾਂ ਲਈ ਇਸ ਸਦੀ ਦੇ ਮਹਾਂਨਾਇਕ ਨੂੰ ਮਿਲਣਾ ਸਭ ਤੋਂ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਕੇਬੀਸੀ ਦੇ ਮੰਚ ਉੱਤੇ ਆ ਕੇ ਹੋਟ ਸੀਟ ਉੱਤੇ ਬੈਠ ਕੇ ਅਮਿਤਾਭ ਬੱਚਨ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ (Punjabi In KBC) ਦੇਣਗੇ।
ਪਰਿਵਾਰ ਵਿੱਚ ਉਤਸ਼ਾਹ: ਡਾਕਟਰ ਐਨਾ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਡਾਕਟਰ ਵੱਲੋਂ ਕੇਬੀਸੀ ਵਿੱਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਦੇ ਘਰ ਲਗਾਤਾਰ ਲੋਕ ਵਧਾਈਆਂ ਦੇਣ ਪਹੁੰਚ ਰਹੇ ਹਨ ਅਤੇ ਉਹ ਇੱਕ ਸੈਲੀਬ੍ਰਿਟੀ ਦੀ ਫੀਲਿੰਗ ਲੈ ਰਹੇ ਹਨ। ਐਨਾ ਦੇ ਪਤੀ ਜਤਿਨ ਗੋਇਲ ਇੱਕ ਕਾਰਪੋਰੇਟ ਵਕੀਲ ਹਨ। ਡਾਕਟਰ ਗੋਇਲ ਨੇ ਦੱਸਿਆ ਕਿ ਜਦੋਂ ਤੋਂ ਕੇਬੀਸੀ ਸ਼ੁਰੂ ਹੋਇਆ ਹੈ, ਉਨ੍ਹਾਂ ਦਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਇਹ ਸ਼ੋਅ ਵੇਖਦਾ ਆਇਆ ਹੈ ਅਤੇ ਉਨ੍ਹਾਂ ਨੂੰ ਕਾਫੀ ਸਾਲ ਤੋਂ ਇਹ ਕ੍ਰੇਜ਼ ਸੀ ਕਿ ਉਹ ਵੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਨਾ ਇੱਕ ਦਿਨ ਕੇਬੀਸੀ ਦੇ ਮੰਚ ਉੱਤੇ ਜਾ ਕੇ ਜਰੂਰ ਬੈਠਣਗੇ ਤੇ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦੇਣਗੇ।
ਅਮਿਤਾਭ ਬੱਚਨ ਦੀ ਵਿਸ਼ੇਸ਼ ਤੌਰ ਉੱਤੇ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇੰਨਾ ਨਰਮਦਿਲ ਇਨਸਾਨ ਨਹੀਂ ਦੇਖਿਆ, ਜੋ ਇੰਨਾ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਵੀ ਸਾਰਿਆਂ ਦਾ ਬਹੁਤ ਧਿਆਨ ਰੱਖਦਾ ਹੈ ਅਤੇ ਉਹ ਦਿਲ ਤੋਂ ਸਭ ਦੇ ਜਿੱਤਣ ਦੀ ਦੁਆ ਵੀ ਕਰਦੇ ਹਨ। ਸਾਰੇ ਹੀ ਪ੍ਰਤਿਭਾਗੀਆਂ ਨੂੰ ਪੂਰਾ ਸਪੋਰਟ ਦਿੰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕੰਫਰਟ ਮਹਿਸੂਸ ਕਰਾਉਂਦੇ ਹਨ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਮੰਚ ਉੱਤੇ ਉਨ੍ਹਾਂ ਲਈ ਪਹੁੰਚਣਾ ਹੀ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ।
ਅਰਜੁਨ ਸਿੰਘ ਦੀ ਸਫ਼ਰ: ਲੁਧਿਆਣਾ ਦਾ ਕਨਫੈਕਸ਼ਨਰ ਅਰਜੁਨ ਸਿੰਘ ਕੇਬੀਸੀ ਜਿੱਤ ਕੇ ਆਇਆ ਹੈ, ਉਨ੍ਹਾਂ ਦੱਸਿਆ ਕਿ ਕੇਬੀਸੀ ਦੀ ਹੌਟ ਸੀਟ ਤੱਕ ਦਾ ਸਫਰ ਕਾਫੀ ਲੰਬਾ ਰਿਹਾ ਹੈ। ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਉਨ੍ਹਾਂ ਲਈ ਕਰੋੜਾਂ ਰੁਪਏ ਜਿੱਤਣ ਦੇ ਬਰਾਬਰ ਸੀ। ਉਸ ਨੇ ਅਮਿਤਾਭ ਬੱਚਨ ਨੂੰ ਆਪਣੀ ਦੁਕਾਨ ਦੀ ਸਭ ਤੋਂ ਮਸ਼ਹੂਰ ਰਾਜਸਥਾਨੀ ਪਰੰਪਰਾਗਤ ਘੇਵਰ ਅਤੇ ਦਿਲਕੁਸ਼ ਬਰਫੀ ਖੁਆਈ ਹੈ। ਇਹ ਸ਼ੋਅ 21 ਦਸੰਬਰ ਨੂੰ ਵੀਰਵਾਰ ਰਾਤ ਨੂੰ ਟੈਲੀਕਾਸਟ ਹੋਇਆ ਸੀ। ਹਾਲਾਂਕਿ ਅਰਜੁਨ ਸਿੰਘ ਸਿਰਫ਼ ਸਾਢੇ ਤਿੰਨ ਲੱਖ ਰੁਪਏ ਹੀ ਜਿੱਤ ਸਕਿਆ ਸੀ, ਪਰ ਉਸ ਦਾ ਕਹਿਣਾ ਹੈ ਕਿ ਇਨਾਮੀ ਰਾਸ਼ੀ ਉਸ ਲਈ ਬਹੁਤੀ ਅਹਿਮ ਨਹੀਂ ਸੀ, ਸਗੋਂ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਹੌਟ ਸੀਟ 'ਤੇ ਬੈਠ ਕੇ ਗੱਲਬਾਤ ਕਰਨਾ ਅਤੇ ਲੁਧਿਆਣਾ ਦਾ ਨਾਂਅ ਕੇ.ਬੀ.ਸੀ. ਵਿੱਚ ਲਿਆਉਣਾ ਅਹਿਮ ਹੈ। ਅਰਜੁਨ ਨੇ ਦੱਸਿਆ ਕਿ ਉਸ ਨੇ ਬੀ.ਕਾਮ ਤੱਕ ਦੀ ਪੜ੍ਹਾਈ ਕੀਤੀ ਹੈ।
ਅਰਜੁਨ ਪੇਸ਼ੇ ਵਜੋਂ ਹਲਵਾਈ : ਜੋਧਪੁਰ ਦੇ ਪਿੰਡ ਅਰਬਾ ਦਾ ਰਹਿਣ ਵਾਲਾ ਅਰਜੁਨ ਸਿੰਘ 25 ਸਾਲ ਪਹਿਲਾਂ ਲੁਧਿਆਣਾ ਆ ਕੇ ਵਸਿਆ ਹੈ। ਇੱਥੇ ਉਹ ਆਗਰ ਨਗਰ ਵਿੱਚ ਓਮ ਬੀਕਾਨੇਰ ਮਿਸ਼ਠਾਨ ਭੰਡਾਰ ਨਾਮ ਦੀ ਦੁਕਾਨ ਚਲਾਉਂਦਾ ਹੈ। ਸਾਲ 2000 ਵਿੱਚ ਜਦੋਂ ਤੋਂ ਕੇਬੀਸੀ ਦੀ ਸ਼ੁਰੂਆਤ ਹੋਈ ਸੀ, ਉਹ ਇਸ ਲਈ ਚੁਣੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 2009 ਅਤੇ 2014 ਵਿੱਚ ਆਡੀਸ਼ਨਾਂ ਵਿੱਚ ਪਹੁੰਚਿਆ, ਪਰ ਚੁਣਿਆ ਨਹੀਂ ਗਿਆ। ਹੁਣ ਜਦੋਂ ਕੇਬੀਸੀ ਸੀਜ਼ਨ 15 ਸ਼ੁਰੂ ਹੋਇਆ, ਤਾਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ। ਅਰਜੁਨ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਮੁੰਬਈ ਦੇ ਗੋਰੇਗਾਂਵ 'ਚ ਸ਼ੂਟਿੰਗ ਹੋਈ ਸੀ, ਜਿਸ 'ਚ ਉਹ 4.82 ਸੈਕਿੰਡ 'ਚ ਫਾਸਟੈਸਟ ਫਿੰਗਰ ਫਸਟ ਸਵਾਲ ਦਾ ਜਵਾਬ ਦੇ ਕੇ ਹੌਟ ਸੀਟ 'ਤੇ ਪਹੁੰਚ ਗਿਆ ਸੀ। ਅਰਜੁਨ ਸਿੰਘ ਅਨੁਸਾਰ ਉਹ ਆਪਣੇ ਪਿਤਾ ਨਾਹਰ ਸਿੰਘ ਅਤੇ ਮਾਤਾ ਭੰਵਰੀ ਦੇਵੀ ਦੇ ਆਸ਼ੀਰਵਾਦ ਸਦਕਾ ਹੌਟ ਸੀਟ 'ਤੇ ਪਹੁੰਚਿਆ ਹੈ। ਪਹਿਲਾਂ ਤਾਂ ਉਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਅਮਿਤਾਭ ਬੱਚਨ ਦੇ ਸਾਹਮਣੇ ਬੈਠਾ ਹੈ।
ਅਮਿਤਾਭ ਨੂੰ ਲੁਧਿਆਣਾ ਦਾ ਖਾਣਾ ਖੁਆਇਆ: ਅਮਿਤਾਭ ਬੱਚਨ ਨੇ ਅਰਜੁਨ ਨਾਲ ਲੁਧਿਆਣਾ ਦੇ ਰਹਿਣ-ਸਹਿਣ, ਖਾਣ-ਪੀਣ, ਹੌਜ਼ਰੀ, ਮਸ਼ੀਨਰੀ ਦੇ ਪੁਰਜ਼ੇ ਆਦਿ ਬਾਰੇ ਵੀ ਕਾਫੀ ਗੱਲਬਾਤ ਕੀਤੀ। ਅਮਿਤਾਭ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਖੁਦ ਸਾਹਿਰ ਲੁਧਿਆਣਵੀ ਦੀਆਂ ਕਿਤਾਬਾਂ ਪੜ੍ਹਦੇ ਰਹੇ ਹਨ। ਅਰਜੁਨ ਨੂੰ ਸਿਰਫ 10,000 ਰੁਪਏ ਦੇ ਪੰਜਵੇਂ ਸਵਾਲ 'ਤੇ ਦਰਸ਼ਕਾਂ ਦੀ ਪੋਲ ਲਾਈਫਲਾਈਨ ਦੀ ਵਰਤੋਂ ਕਰਨੀ ਪਈ। ਜਦੋਂ ਹਾਜ਼ਰੀਨ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਅਰਜਨ ਸਿੰਘ ਨੇ ਹਾਜ਼ਰੀਨ ਨੂੰ ਮਠਿਆਈਆਂ ਵੰਡੀਆਂ, ਜੋ ਉਨ੍ਹਾਂ ਨੇ ਆਪਣੀ ਦੁਕਾਨ ਤੋਂ ਲਈਆਂ ਸਨ।
ਅਰਜੁਨ ਨੇ ਅਮਿਤਾਭ ਬੱਚਨ ਨੂੰ ਮਿਠਾਈ ਵੀ ਦਿੱਤੀ। 3.20 ਲੱਖ ਰੁਪਏ 'ਤੇ ਪਹੁੰਚਦੇ ਹੀ ਅਰਜੁਨ ਨੇ ਤਿੰਨੋਂ ਜੀਵਨ ਰੇਖਾਵਾਂ ਗੁਆ ਦਿੱਤੀਆਂ। ਉਸ ਨੇ ਡਬਲ ਡਿੱਪ ਦੀ ਮਦਦ ਨਾਲ 3.20 ਲੱਖ ਰੁਪਏ ਦਾ ਸਵਾਲ ਪਾਰ ਕਰ ਲਿਆ। ਇੱਥੇ, ਉਸ ਨੇ 'ਸੁਪਰ ਸੈਂਡੁਕ' ਰਾਊਂਡ ਵਿੱਚ 10 ਵਿੱਚੋਂ 7 ਸਵਾਲਾਂ ਦੇ ਜਵਾਬ ਦੇ ਕੇ, ਦਰਸ਼ਕਾਂ ਦੀ ਪੋਲ ਲਾਈਫਲਾਈਨ ਨੂੰ ਮੁੜ ਸਰਗਰਮ ਕਰ ਦਿੱਤਾ। ਪਰ, 6.20 ਲੱਖ ਰੁਪਏ ਦੇ ਸਵਾਲ 'ਤੇ ਫਿਰ ਅਟਕ ਗਏ। ਦਰਸ਼ਕ ਪੋਲ ਦੀ ਵਰਤੋਂ ਕਰਨ ਦੇ ਬਾਵਜੂਦ, ਉਸ ਦਾ ਜਵਾਬ ਗ਼ਲਤ ਨਿਕਲਿਆ, ਪਰ ਉਸ ਨੇ ਆਪਣੇ ਤੁਜ਼ਰਬੇ ਨੂੰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਪਲ ਜਿੰਦਗੀ ਦਾ ਯਾਦਗਾਰ ਪਲ ਹੈ।