ਲੁਧਿਆਣਾ: ਅੰਸ਼ਿਕਾ ਯਾਦਵ ਏਅਰ ਫੋਰਸ ਵਿੱਚ ਲੜਾਕੂ ਜਹਾਜ਼ (Anshika made proud by becoming a fighter pilot ) ਉਡਾਉਣ ਲਈ ਤਿਆਰ ਹੈ। ਦੇਸ਼ ਦੀਆਂ 19 ਲੜਕੀਆਂ ਵਿੱਚੋਂ ਉਸ ਦੀ ਫਲਾਇੰਗ ਵਿੰਗ ਵਿੱਚ ਚੋਣ ਹੋਈ ਹੈ। ਅੰਸ਼ਿਕਾ ਨੇ ਆਲ ਇੰਡੀਆ ਪੱਧਰ ਵਿੱਚ ਲੜਕੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੀ ਵਸਨੀਕ ਹੈ ਪਰ ਉਸ ਦਾ ਪਰਿਵਾਰ ਪਿਛਲੇ 15 ਸਾਲਾਂ (Got the first position from the entire country) ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ, ਪੂਰੇ ਦੇਸ਼ ਨੂੰ ਉਸ ਦੀ ਉਪਲਬਧੀ 'ਤੇ ਮਾਣ ਹੈ।
ਅੰਸ਼ਿਕਾ ਰਾਸ਼ਟਰੀ ਪੱਧਰ (anshika national level swimmer) ਦੀ ਤੈਰਾਕ ਵੀ ਰਹਿ ਚੁੱਕੀ ਹੈ, ਉਸ ਨੇ ਕਈ ਮੈਡਲ ਜਿੱਤੇ ਹਨ, ਉਸ ਨੂੰ ਆਪਣੇ ਸਕੂਲ ਅਤੇ ਕਾਲਜ ਵਿਚ ਸਰਵੋਤਮ ਐਨ.ਸੀ.ਸੀ. ਕੈਡੇਟ ਵਜੋਂ ਵੀ ਚੁਣਿਆ ਗਿਆ ਸੀ, ਜਿਸ ਦੇ ਆਧਾਰ 'ਤੇ ਉਸ ਦੀ ਚੋਣ ਹੋਈ ਹੈ, ਉਹ ਹਜ਼ਾਰਾਂ ਪ੍ਰਤੀਭਾਗੀਆਂ ਨੂੰ ਪਿੱਛੇ ਛੱਡ ਕੇ ਏਅਰ ਫੋਰਸ ਵਿਚ ਸ਼ਾਮਲ ਹੋਈ ਹੈ। ਪੂਰੇ ਦੇਸ਼ ਭਰ ਦੇ ਵਿੱਚ ਫਲਾਈਟ ਵਿੰਗ ਅੰਦਰ ਦੋ ਲੜਕੀਆਂ ਦੀ ਚੋਣ ਹੋਈ ਹੈ ਜਿਨ੍ਹਾਂ ਵਿਚ ਆੰਸ਼ਿਕ ਵੀ ਇੱਕ ਹੈ
ਕਿਵੇਂ ਰਿਹਾ ਸਫ਼ਰ: ਆਸ਼ਿਕਾਂ ਦੇ ਪਿਤਾ ਡਾਕਟਰ ਯਾਦਵ ਨੇ ਦੱਸਿਆ ਕਿ ਉਸ ਨੂੰ ਹਵਾਈ ਫੌਜ ਵਿੱਚ ਜਾਣ ਦਾ ਸ਼ੌਂਕ ਸੀ, ਇਸ ਕਰਕੇ ਉਸ ਨੇ ਪਹਿਲਾਂ ਹੀ ਇਹ ਮਿਥ ਲਿਆ ਸੀ ਕਿ ਉਹ ਵੱਡੀ ਹੋ ਕੇ ਲੜਾਕੂ ਜਹਾਜ਼ ਦੀ ਪਇਲਟ ਬਣੇਗੀ। ਐਨ ਡੀ ਏ ਦੀ ਪ੍ਰੀਖਿਆ ਦੇ ਵਿੱਚ ਉਸਨੇ 17ਵਾਂ ਰੈਂਕ ਕੀਤਾ ਹੈ ਅਤੇ ਲੜਾਕੂ ਜਹਾਜ਼(Anshika made proud by becoming a fighter pilot ) ਪਾਇਲਟ ਬਣਨ ਲਈ ਉਸਨੇ 9ਵੀਂ ਜਮਾਤ ਤੋਂ ਹੀ ਸ਼ੁਰੂਆਤ ਕਰ ਦਿੱਤੀ ਸੀ ਆਪਣੇ ਸਕੂਲ ਦੇ ਵਿਚ ਬੈਸਟ ਐਨ ਸੀ ਸੀ ਕੈਡਿਟ ਵੀ ਰਹਿ ਚੁੱਕੀ ਹੈ। ਉਸ ਨੇ ਪੁਣੇ ਚ ਸਿਖਲਾਈ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਕਤ ਵੀ ਓਹ ਉਥੇ ਹੀ ਰਹਿ ਰਹੀ ਹੈ। ਉਹ ਤਿੰਨ ਸਾਲ ਓਥੇ ਹੀ ਰਹੇਗੀ ਡੇਢ ਸਾਲ ਓਹ ਹੈਦਰਾਬਾਦ ਰਹੇਗੀ। ਐਨ ਡੀ ਏ 2022 ਦੇ ਲਈ ਕੁੱਲ 400 ਸੀਟਾਂ ਸਨ ਅਤੇ ਲੜਕੀਆਂ ਲਈ 19 ਸੀਟਾਂ ਸਨ। ਫਲਾਇੰਗ ਵਿੰਗ ਚ ਮਹਿਜ਼ 2 ਹੀ ਸੀਟਾਂ ਸਨ ਅਤੇ ਹੁਣ ਉਹ ਲੜਾਕੂ ਜਹਾਜ਼ ਚਲਾਏਗੀ।
ਕੈਂਪਸ 'ਚ ਖੁਸ਼ੀ ਦੀ ਲਹਿਰ: ਲੁਧਿਆਣਾ ਦੇ ਵਿਚ ਸਥਿਤ ਆਈ ਸੀ ਏ ਆਰ ਕੈਂਪਸ ਵਿੱਚ ਖੁਸ਼ੀ ਦੀ ਲਹਿਰ ਹੈ ਉਸ ਦੇ ਘਰ ਪਰਿਵਾਰਕ ਮੈਂਬਰ ਕਾਲਜ ਦੇ ਪ੍ਰੋਫੈਸਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ, ਸੰਸਥਾ ਦੇ ਡਾਇਰੈਕਟਰ ਡਾਕਟਰ ਨਚਿਕੇਤ ਵੀ ਉਸ ਨੂੰ ਵਧਾਈ ਦੇਣ ਪਹੁੰਚੇ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਬੇਟੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ ਅਤੇ ਅੰਸ਼ਿਕਾ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉੱਥੇ ਹੀ ਉਸ ਦੀ ਦੋਸਤ ਗਾਰਗੀ ਨੇ ਦੱਸਿਆ ਕਿ ਉਸ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਇਕ ਦਿਨ ਲੜਾਕੂ ਜਹਾਜ ਉਡਾਈ ਅਤੇ ਅੱਜ ਉਸਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਜਿਸ ਕਰਕੇ ਸਾਰੇ ਹੀ ਖੁਸ਼ ਖਾਸ ਕਰਕੇ ਲੜਕੀਆਂ ਨੂੰ ਉਸ ਤੋਂ ਹੋਰ ਵੀ ਪ੍ਰੇਰਣਾ (Girls will get more motivation from her) ਮਿਲੇਗੀ ਤਾਂ ਜੋ ਉਹ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਸਕਣਗੀਆਂ।
ਇਹ ਵੀ ਪੜ੍ਹੋ: ਰੋਪੜ ਸੀਆਈਏ ਸਟਾਫ਼ ਨੇ 6 ਗੈਂਗਸਟਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾ ਵੀ ਕੀਤਾ ਬਰਾਮਦ
ਮਾਤਾ ਪਿਤਾ ਹੋਏ ਭਾਵੁਕ: ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਆਸ਼ਿਕਾਂ ਦੇ ਪਿਤਾ ਵੀ ਅਤੇ ਮਾਤਾ ਵੀ ਕਾਫ਼ੀ ਭਾਵੁਕ ਵਿਖਾਈ ਦਿੱਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਹਨ ਉਹਨਾਂ ਨੂੰ ਇਕ ਹਫ਼ਤੇ ਬਾਅਦ ਹੀ ਫੋਨ ਕਰ ਪਾਉਂਦੀ ਹੈ ਉਸ ਦੇ ਕੋਲ ਫੋਨ ਵੀ ਨਹੀਂ ਹੈ ਉਹਨਾਂ ਨੂੰ ਉਸਦੀ ਫਿਕਰ ਵੀ ਹੁੰਦੀ ਹੈ ਪਰ ਨਾਲ ਹੀ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਹੁਣ ਉਹ ਦੇਸ਼ ਦੀਆਂ ਉਨ੍ਹਾ ਧੀਆਂ ਲਈ ਚਾਨਣ ਮੁਨਾਰਾ ਬਣ ਸਕੇਗੀ ਜਿਹਨਾ ਦੇ ਮਾਪੇ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਭੇਜਦੇ, ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਹ ਖੇਡਾਂ ਨਾਲ ਜੁੜੀ ਹੋਈ ਸੀ ਆਪਣੇ ਆਪ ਨੂੰ ਫਿੱਟ ਰੱਖਦੀ ਸੀ ਇਸ ਕਰਕੇ ਹੀ ਅੱਜ ਇਸ ਮੁਕਾਮ ਤੇ ਪਹੁੰਚ ਪਾਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਟੈਸਟ ਲੜਕਿਆਂ ਦੇ ਹੁੰਦੇ ਹਨ ਉਹੀ ਟੈਸਟ ਲੜਕੀਆਂ ਦੇ ਵੀ ਲਏ ਜਾਂਦੇ ਹਨ ਅਤੇ ਲੜਕੀਆਂ ਨੇ ਉਹ ਟੈਸਟ ਪੂਰੇ ਕਰਕੇ ਦੇਸ਼ ਦਾ ਗੌਰਵ ਵਧਾਇਆ ਹੈ।