ਲੁਧਿਆਣਾ: ਦਾਜ ਨੂੰ ਲੈ ਕੇ ਧੀਆਂ ਨੂੰ ਮਾਰਨ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਬੇਸ਼ੱਕ ਦਾਜ ਲੋਭੀਆਂ ਨੂੰ ਸਬਕ ਸਿਖਾਉਣ ਲਈ ਕਾਨੂੰਨ ਬਣਾਏ ਗਏ ਹਨ ਪ੍ਰੰਤੂ ਇਹਨਾਂ ਦੇ ਅਧੀਨ ਸਖਤ ਸਜਾਵਾਂ ਨਾ ਹੋਣ ਕਰਕੇ ਅਤੇ ਲੰਬੀ ਪ੍ਰਕਿਰਿਆ ਹੋਣ ਕਰਕੇ ਦਾਜ ਲੋਭੀ ਅੱਜ ਵੀ ਧੀਆਂ ਦੀ ਬਲੀ ਲੈ ਰਹੇ ਹਨ। ਅਜਿਹਾ ਹੀ ਮਾਮਲਾ ਸਾਹਨੇਵਾਲ ਤੋਂ ਸਾਮਣੇ ਆਇਆ ਜਿੱਥੇ ਇੱਕ ਧੀ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ।
ਮ੍ਰਿਤਕਾ ਮਨਦੀਪ ਕੌਰ ਦੇ ਪਿਤਾ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਉਸਦੀ ਧੀ ਦਾ ਵਿਆਹ ਹੋਇਆ ਸੀ। ਐਤਵਾਰ ਦੀ ਰਾਤ ਨੂੰ ਸਹੁਰਾ ਪਰਿਵਾਰ ਨੇ ਫੋਨ ਕਰਕੇ ਧਮਕੀ ਦਿੱਤੀ ਕਿ ਆਪਣੀ ਧੀ ਨੂੰ ਲੈ ਜਾ ਨਹੀਂ ਮਾਰ ਦੇਵਾਂਗੇ। ਜਦੋਂ ਉਹ ਪਿੰਡ ਗਏ ਤਾਂ ਉਥੋਂ ਉਸਦੀ ਧੀ ਨੂੰ ਸਰਕਾਰੀ ਹਸਪਤਾਲ ਦਾਖਲ਼ ਕਰਾਇਆ ਹੋਇਆ ਸੀ ਜਿੱਥੇ ਹਾਲਤ ਗੰਭੀਰ ਹੋਣ ਕਰਕੇ ਰੈਫਰ ਕਰ ਦਿੱਤਾ ਗਿਆ। ਖੰਨਾ ਦੇ ਸਰਕਾਰੀ ਹਸਪਤਾਲ 'ਚ ਉਸਦੀ ਧੀ ਦੀ ਮੌਤ ਹੋ ਗਈ। ਉਸਦੀ ਧੀ ਨੂੰ ਤੇਲ ਪਾ ਕੇ ਸਾੜਿਆ ਗਿਆ।
ਸਾਹਨੇਵਾਲ ਥਾਣਾ ਦੇ ਸਬ ਇੰਸਪੈਕਟਰ ਪੂਰਨ ਸਿੰਘ ਨੇ ਕਿਹਾ ਕਿ ਸਹੁਰਾ ਪਰਿਵਾਰ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਐਤਵਾਰ ਦੀ ਰਾਤ ਸਾਢੇ 12 ਕੁ ਵਜੇ ਲੜਾਈ ਝਗੜੇ ਮਗਰੋਂ ਲੜਕੀ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਪਤੀ, ਸਹੁਰਾ, ਸੱਸ ਦੇ ਖਿਲਾਫ਼ 304 ਬੀ, 120ਬੀ ਕੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਫਰਾਰ ਹਨ।
ਇਹ ਵੀ ਪੜੋ: ਜ਼ਿਲ੍ਹਾ ਅਦਾਲਤ ਵੱਲੋਂ ਸਿਮਰਜੀਤ ਬੈਂਸ ਸਮੇਤ ਹੋਰਾਂ ਖਿਲਾਫ਼ FIR ਦਰਜ ਕਰਨ ਦੇ ਆਦੇਸ਼'