ETV Bharat / state

ਨੌਜਵਾਨ ਹੀ ਨਹੀਂ ਪੰਜਾਬ ਦੇ ਨਾਬਾਲਗ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ, ਨਸ਼ਾ ਛਡਾਊ ਕੇਂਦਰ ਦੀ ਮਾਹਿਰ ਡਾਕਟਰ ਨੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ, ਪੜ੍ਹੋ ਇਹ ਰਿਪੋਰਟ - ਹੈਰੋਇਨ ਸਮਗਲਿੰਗ

ਪੰਜਾਬ ਵਿੱਚ ਨਸ਼ਾ ਕਿਸ ਕਦਰ ਫੈਲ ਚੁੱਕਾ ਹੈ ਇਸ ਬਾਰੇ ਚਰਚਾ ਛੇੜਨੀ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਵਿੱਚ ਨਵੀਂ ਗੱਲ ਇਹ ਜ਼ਰੂਰ ਹੈ ਕਿ ਹੁਣ ਨੌਜਵਾਨ ਹੀ ਨਹੀਂ ਸਗੋਂ ਨਾਬਾਲਿਗ ਵੀ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਕਪੂਰਥਲਾ ਵਿੱਚ ਇਕ ਵੱਖਰਾ ਨਾਬਾਲਿਗ ਨਸ਼ਾ ਛੁਡਾਊ ਕੇਂਦਰ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਲੈ ਕੇ ਇੱਕ ਦੂਜੇ ਉੱਤੇ ਇਲਜ਼ਾਮ ਲੱਗਾ ਰਹੀਆਂ ਨੇ ਪਰ ਜ਼ਮੀਨੀ ਪੱਧਰ ਉੱਤੇ ਅੱਜ ਵੀ ਨਸ਼ੇ ਦੀ ਦਲਦਲ 'ਚੋਂ ਨੌਜਵਾਨ ਫਸ ਰਹੇ ਨੇ ਅਤੇ ਹਜ਼ਾਰਾਂ ਘਰਾਂ ਦੇ ਚਿਰਾਗ ਨਸ਼ੇ ਕਰਕੇ ਬੁਝ ਚੁੱਕੇ ਨੇ।

An expert doctor in Ludhiana said that minor children are also taking drugs in the state
ਨੌਜਵਾਨ ਹੀ ਨਹੀਂ ਪੰਜਾਬ ਦੇ ਨਾਬਾਲਗ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ, ਨਸ਼ਾ ਛਡਾਊ ਕੇਂਦਰ ਦੀ ਮਾਹਿਰ ਡਾਕਟਰ ਨੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ, ਪੜ੍ਹੋ ਇਹ ਰਿਪੋਰਟ
author img

By

Published : May 4, 2023, 7:55 PM IST

ਨੌਜਵਾਨ ਹੀ ਨਹੀਂ ਪੰਜਾਬ ਦੇ ਨਾਬਾਲਗ ਵੀ ਨਸ਼ੇ ਦੀ ਗ੍ਰਿਫ਼ਤ ਵਿੱਚ, ਨਸ਼ਾ ਛਡਾਊ ਕੇਂਦਰ ਦੀ ਮਾਹਿਰ ਡਾਕਟਰ ਨੇ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ, ਪੜ੍ਹੋ ਇਹ ਰਿਪੋਰਟ

ਲੁਧਿਆਣਾ: ਪੰਜਬ ਵਿੱਚ ਨੌਜਵਾਨਾਂ ਤੋਂ ਬਾਅਦ ਹੁਣ ਨਬਾਲਿਗ ਵੀ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ ਅਤੇ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ 30 ਲੱਖ ਦੇ ਕਰੀਬ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਹਾਂਲਾਕਿ ਪੰਜਾਬ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਅੰਦਰ ਨਸ਼ੇ ਦੀ ਸੂਚੀ ਦੇ ਵਿੱਚ ਤੀਜੇ ਨੰਬਰ ਉੱਤੇ ਰੱਖਿਆ ਗਿਆ। ਰਿਪੋਰਟ ਦੇ ਮੁਤਾਬਿਕ ਇੱਕ ਸਾਲ ਦੇ ਵਿੱਚ ਪੰਜਾਬ ਅੰਦਰ ਨਸ਼ੇ ਨੂੰ ਲੈ ਕੇ 9 ਹਜ਼ਾਰ 972 ਮਾਮਲੇ ਦਰਜ ਕੀਤੇ ਗਏ। pgimer ਵੱਲੋਂ ਦਸੰਬਰ 2022 ਦੇ ਵਿੱਚ ਜਾਰੀ ਕੀਤੀ ਰਿਪੋਰਟ ਦੇ ਵਿੱਚ ਵੀ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਲਗਭਗ ਤਿੰਨ ਮਿਲੀਅਨ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਪੰਜਾਬ ਦੀ ਆਬਾਦੀ ਦਾ ਇਹ ਕੁੱਲ 15.4 ਫੀਸਦੀ ਹਿੱਸਾ ਹੈ।

ਵੱਧ ਰਹੇ ਨਸ਼ੇ ਦਾ ਪ੍ਰਕੋਪ: ਪੰਜਾਬ ਵਿੱਚ ਸਾਲਾਨਾ ਨਸ਼ੇ ਦਾ ਕਾਰੋਬਾਰ ਲਗਭਗ 7500 ਕਰੋੜ ਰੁਪਏ ਦੱਸਿਆ ਗਿਆ। ਪੰਜਾਬ ਵਿੱਚ ਹੈਰੋਇਨ ਦੇ ਨਾਲ ਅਫੀਮ ਭੁੱਕੀ, ਨਸ਼ੀਲੀ ਗੋਲੀਆਂ ਆਦਿ ਵੀ ਪੁਲਿਸ ਵੱਲੋਂ ਲਗਾਤਾਰ ਬਰਾਮਦ ਕੀਤੀਆਂ ਜਾ ਰਹੀਆਂ। ਸਾਲ 2022 ਦੇ ਵਿੱਚ ਪਾਕਿਸਤਾਨ ਤੋਂ ਭਾਰਤ ਵੱਲ ਹੈਰੋਇਨ ਸਮਗਲਿਗ ਕਰਨ ਦੇ 9500 ਕੇਸ ਦੇ ਅੰਦਰ 13,000 ਨਸ਼ਾ ਸਮਗਲਰਾਂ ਨੂੰ ਐੱਨਡੀਪੀਐੱਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਕਰਨ ਵਾਲੇ ਨਸ਼ੇੜੀਆ ਦੇ ਵਿੱਚ 19.5 ਨਸ਼ੇੜੀ ਇਹੋ ਜਿਹੇ ਹਨ ਜੋ ਕਿ ਨਸ਼ੇ ਲੈਣ ਲਈ ਸਰਿੰਜ ਦੀ ਵਰਤੋਂ ਕਰਦੇ ਹਨ ਅਤੇ ਲਗਾਤਾਰ ਐੱਚਆਈਵੀ ਮਾਮਲੇ ਉਨ੍ਹਾਂ ਦੇ ਅੰਦਰ ਵੇਖਣ ਨੂੰ ਮਿਲ ਰਹੇ ਹਨ।

ਮਾਹਿਰਾ ਨੇ ਦੱਸੇ ਹਾਲਾਤ: ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਅੰਦਰ ਮਨੋਰੋਗ ਦੇ ਮਾਹਿਰ ਡਾਕਟਰ ਹਰਸਿਮਰਨ ਕੌਰ ਨੇ ਦੱਸਿਆ ਕਿ ਪਹਿਲਾਂ ਸਾਡੇ ਕੋਲ ਨਸ਼ੇ ਛਡਵਾਉਣ ਦੇ ਲਈ ਜ਼ਿਆਦਾਤਰ ਭੁੱਕੀ ਅਫੀਮ ਵਾਲੇ ਬਜ਼ੁਰਗ ਆਇਆ ਕਰਦੇ ਸਨ, ਫਿਰ ਸਮਾਂ ਆਇਆ ਜਦੋਂ 18 ਸਾਲ ਤੋਂ 24 ਸਾਲ ਦੇ ਨੌਜਵਾਨ ਚਿੱਟੇ ਦੀ ਦਲਦਲ ਦੇ ਵਿੱਚ ਫਸਣ ਲੱਗੇ। ਹੁਣ ਮੌਜੂਦਾ ਹਾਲਾਤ ਇਹ ਨੇ ਕਿ ਨਾਬਾਲਿਗ ਬੱਚੇ ਵੀ ਨਸ਼ੇ ਦੇ ਆਦੀ ਹੋਣ ਲੱਗੇ ਨੇ। ਉਹਨਾਂ ਦੱਸਿਆ ਕਿ ਸਾਡੇ ਸੈਂਟਰ ਦੇ ਵਿੱਚ ਅਜਿਹੇ ਨੌਜਵਾਨਾਂ ਦੇ ਅਕਸਰ ਕੇਸ ਆਉਂਦੇ ਨੇ ਜਿਹੜੇ ਨਸ਼ੇ ਦੀ ਆਦਤ ਕਰਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੇ, ਇਥੋਂ ਤੱਕ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਬਿਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹੇ ਨੌਜਵਾਨਾਂ ਦਾ ਜਦੋਂ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਘਰ ਕਲੇਸ਼ ਹੁੰਦਾ ਹੈ।

ਭੁੱਕੀ ਅਫੀਮ ਹੋ ਸਕਦੇ ਨੇ ਬਦਲ ? ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੀ ਵਰਤੋਂ ਕਰਕੇ ਨੌਜਵਾਨ ਪੀੜ੍ਹੀ ਦੇ ਅੰਦਰ ਨਪੁੰਸਕਤਾ ਵੀ ਵਧਦੀ ਜਾ ਰਹੀ ਹੈ ਕਿ ਜੋ ਕਿ ਇੱਕ ਗੰਭੀਰ ਵਿਸ਼ਾ ਹੈ। ਪਿਛਲੇ 30 ਸਾਲਾਂ ਤੋਂ ਨਸ਼ੇ ਦੇ ਵਿਰੁੱਧ ਲੜ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਭੁੱਕੀ ਅਤੇ ਅਫੀਮ ਨੂੰ ਸਿੰਥੈਟਿਕ ਨਸ਼ੇ ਦਾ ਬਦਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਨਸ਼ੇ ਦੇ ਨਾਲ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਟੈਸਟ ਟਿਊਬ ਬੇਬੀ ਸੈਂਟਰ ਖੁੱਲ੍ਹ ਰਹੇ ਹਨ ਜਿਸ ਮੁੱਖ ਕਾਰਨ ਨਸ਼ਾ ਹੈ ਅਤੇ ਇਸ ਉੱਤੇ ਠੱਲ੍ਹ ਪਾਉਣੀ ਬੇਹੱਦ ਜ਼ਰੂਰੀ ਹੈ।

ਸਰਕਾਰ ਦੇ ਯਤਨ: ਸਰਕਾਰਾਂ ਵੱਲੋਂ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਬਾਹਰ ਕੱਢਣ ਲਈ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਨਸ਼ਾ ਛੁਡਾਊ ਕੇਂਦਰ ਦੀ ਸੀਨੀਅਰ ਡਾਕਟਰ ਨੇ ਦੱਸਿਆ ਕਿ ਦੋ ਢੰਗ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਇੱਕ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਅਤੇ ਦੂਜਾ ਘਰ ਦੇ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਮੁੱਢਲੀ ਜਾਂਚ ਕੀਤੀ ਜਾਂਦੀ ਹੈ ਕਿ ਉਹ ਕਿਹੜਾ ਨਸ਼ਾ ਲੈ ਰਿਹਾ ਹੈ ਕਿਸ ਹੱਦ ਤੱਕ ਲੈ ਰਿਹਾ ਹੈ ਉਸ ਦੇ ਮੁਤਾਬਕ ਉਸ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਲਾਜ ਦੇ ਨਾਲ ਮਰੀਜ਼ ਨੂੰ ਮਾਨਸਿਕ ਤੌਰ ਉੱਤੇ ਹੀ ਤਿਆਰ ਕੀਤਾ ਜਾਂਦਾ ਹੈ ਕੀ ਉਹ ਨਸ਼ੇ ਤਿਆਗ ਸਕੇ।

ਇਹ ਵੀ ਪੜ੍ਹੋ: ਰਾਜਪਾਲ ਕੋਲ ਪਹੁੰਚੀ ਮੰਤਰੀ ਦੀ ਵੀਡੀਓ ਨੇ ਚੱਕਰਾਂ 'ਚ ਪਾਈ 'ਆਪ' ਸਰਕਾਰ, ਇਸ ਤੋਂ ਪਹਿਲਾਂ ਵੀ ਕਈ ਮਾਮਲੇ ਗਏ ਰਾਜਪਾਲ ਦੇ ਦਰਬਾਰ-ਖ਼ਾਸ ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.