ਲੁਧਿਆਣਾ: ਦੇਰ ਰਾਤ ਪਿੰਡ ਮੁੱਲਾਂਪੁਰ ਵਿਖੇ ਇੱਕ ਸਾਬਕਾ ਫੌਜੀ ਵੱਲੋਂ ਆਪਣੇ ਹੀ ਲਾਇਸੰਸੀ ਹਥਿਆਰ ਨਾਲ ਸਿਰ 'ਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਥਾਣਾ ਦਾਖਾ ਤੋਂ ਪੁੱਜੀ ਅਤੇ ਵਿਭਾਗੀ ਕਾਰਵਾਈ ਆਰੰਭ ਦਿੱਤੀ। ਪਤਾ ਲੱਗਾ ਹੈ ਕਿ ਮਿ੍ਤਕ ਚਰਨਜੀਤ ਖੁੱਲਰ ਪੁੱਤਰ ਬਲਕੇਸਵ ਖੁੱਲਰ ਰਿਸ਼ਤੇ ਦਾਰੀ ਵਿਚ ਕਿਸੇ ਵਿਆਹ ਸਮਾਗਮ ਤੋਂ ਬਾਅਦ ਘਰ ਪਰਤਿਆ ਸੀ ਅਤੇ ਆਉਦਿਆਂ ਹੀ ਆਪਣੇ ਸਿਰ 'ਚ ਗੋਲੀ ਮਾਰਕੇ ਆਤਮਹੱਤਿਆ ਕਰ ਲਈ ਅਤੇ ਖੁਦਕੁਸ਼ੀ ਦੇ ਕਾਰਨਾਂ ਦੀ ਪੁਲਿਸ ਜਾਂਚ ਕਰ ਰਹੀ ਹੈ।
ਆਪਣਾ ਹੀ ਲਾਇਸੈਂਸੀ ਹਥਿਆਰ: ਥਾਣਾ ਦਾਖਾ ਦੇ ਇੰਚਾਰਜ ਨੇ ਦੱਸਿਆ ਕੇ ਮ੍ਰਿਤਕ ਪ੍ਰੇਸ਼ਾਨ ਸੀ ਅਤੇ ਜਦੋਂ ਉਹ ਹਥਿਆਰ ਸਾਫ ਕਰਨ ਦੀ ਗੱਲ ਕਹਿ ਕੇ ਅੰਦਰ ਗਿਆ ਤਾਂ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕੇ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸਾਬਕਾ ਫੌਜੀ ਦਾ ਆਪਣਾ ਹੀ ਇਹ ਲਾਇਸੈਂਸੀ ਹਥਿਆਰ ਸੀ। ਉਨ੍ਹਾਂ ਕਿਹਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਚਰਨਜੀਤ ਖੁੱਲਰ 2019 ਵਿੱਚ ਹੀ ਫੌਜ ਤੋਂ ਸੇਵਾ ਮੁਕਤ ਹੋਇਆ ਸੀ।
ਹੋਜਰੀ ਫੈਕਟਰੀ ਅੰਦਰ ਸੁਰੱਖਿਆ ਮੁਲਾਜ਼ਮ ਦੀ ਨੌਕਰੀ: ਸੇਵਾ ਮੁਕਤ ਹੋਣ ਤੋਂ ਬਾਅਦ ਮ੍ਰਿਤਕ ਲੁਧਿਆਣਾ ਵਿੱਚ ਕਿਸੇ ਹੋਜਰੀ ਫੈਕਟਰੀ ਅੰਦਰ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਕਰਦਾ ਸੀ। ਦਾਖਾ ਥਾਣੇ ਦੇ ਇੰਚਾਰਜ ਨੇ ਦੱਸਿਆ ਕੇ ਉਨ੍ਹਾ ਨੂੰ ਦੇਰ ਰਾਤ ਇਸ ਸੀ ਜਾਣਕਾਰੀ ਮਿਲੀ ਪੂਰਾ ਵਾਕਾ ਕੱਲ੍ਹ 9 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ ਪਰਿਵਾਰ ਕਿਸੇ ਵਿਆਹ ਤੋਂ ਵਾਪਿਸ ਆਇਆ ਸੀ ਜਿਸ ਤੋਂ ਬਾਅਦ ਉਸ ਨੇ ਇਕ ਕਮਰੇ ਵਿੱਚ ਖੁਦ ਨੂੰ ਬੰਦ ਕਰਕੇ ਗੋਲੀ ਮਾਰ ਲਈ ਹਾਲਾਂਕਿ ਪੁਲਿਸ ਵੀ ਇਸ ਮਾਮਲੇ ਚ ਖੁੱਲ੍ਹ ਕੇ ਨਹੀਂ ਬੋਲ ਰਹੀ।
ਇਹ ਵੀ ਪੜ੍ਹੋ: Bandi Singhs raised questions: ਕੌਮੀ ਇਨਸਾਫ ਮੋਰਚਾ ਸਵਾਲਾਂ 'ਚ, ਬੰਦੀ ਸਿੰਘਾਂ ਨੇ ਮੋਰਚੇ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਦੱਸ ਦਈਏ ਬੀਤੇ ਦਿਨੀ ਵੀ ਸਾਬਕਾ ਫੌਜੀ ਦੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ ਸੀ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਕੁਠਾਲਾ ਵਿਖੇ ਇੱਕ ਸਾਬਕਾ ਫੌਜੀ ਦੇ ਘਰ ਤਿੰਨ ਮਹਿਲਾਵਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਦੱਸ ਦਈਏ ਕਿ ਸਾਬਕਾ ਫੌਜੀ ਦੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਘਰ ’ਚ ਕਮਾਉਣ ਵਾਲਾ ਨਾ ਹੋਣ ਕਾਰਨ ਆਰਥਿਕ ਤੰਗੀ ਤੋਂ ਬਚਣ ਦੇ ਲਈ ਇਹਨਾਂ ਔਰਤਾਂ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ’ਚ ਇੱਕ ਧੀ, ਇੱਕ ਬੇਟਾ ਅਤੇ ਇੱਕ ਨਾਨੀ ਸ਼ਾਮਲ ਸਨ। ਦੱਸ ਦਈਏ ਕਿ 19 ਸਾਲਾ ਲੜਕੀ ਨੇ ਆਈਲੈਟ ਕਰਕੇ 7 ਬੈਂਡ ਹਾਸਲ ਕੀਤੇ ਹੋਏ ਸਨ, ਪਰ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਇਸ ਲੜਕੀ ਦਾ ਸੁਪਨਾ ਵੀ ਅਧੂਰਾ ਹੀ ਰਹਿ ਗਿਆ। ਜਿਸ ਦੀ ਚਾਰ ਸਾਲ ਪਹਿਲਾਂ ਹੀ ਗੰਭੀਰ ਬਿਮਾਰੀ ਦੇ ਚਲਦਿਆਂ ਮੌਤ ਹੋ ਚੁੱਕੀ ਹੈ ਅਤੇ ਇਸ ਘਰ ਵਿੱਚ ਹੁਣ ਹੋਰ ਕੋਈ ਵੀ ਮਰਦ ਕਮਾਉਣ ਵਾਲਾ ਨਹੀਂ ਰਿਹਾ ਸੀ।