ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਡਿਵੀਜ਼ਨ ਨੰਬਰ 3 (Ludhiana Police Station Division No. 3) ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਬਜ਼ੁਰਗ ਮਹਿਲਾ ਨੇ ਆਪਣੇ ਆਪ ਨੂੰ ਥਾਣੇ ਦੇ ਬਾਹਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਆ ਕੇ ਮਹਿਲਾ ਤੋਂ ਤੇਲ ਦੀ ਬੋਤਲ ਖੋਹ ਲਈ ਅਤੇ ਉਸ ਨੂੰ ਥਾਣੇ ਅੰਦਰ ਲਿਜਾ ਕੇ ਉਸ ਦੀ ਜਾਨ ਬਚਾਈ।
ਇਹ ਵੀ ਪੜੋ: ਭਾਰਤ ਨੇ 25.87 ਮਿਲੀਅਨ ਹੈਕਟੇਅਰ ਜੰਗਲ 'ਗਾਇਬ': CSE ਵਿਸ਼ਲੇਸ਼ਣ
ਪੂਰਾ ਮਾਮਲਾ ਘਰੇਲੂ ਕਲੇਸ਼ ਦਾ ਹੈ, ਸੱਸ ਆਪਣੀ ਨੂੰਹ ਤੋਂ ਤੰਗ ਹੈ ਅਤੇ ਉਨ੍ਹਾਂ ਕਿਹਾ ਕਿ ਕਈ ਦਿਨ ਪਹਿਲਾਂ ਉਸ ਦੀ ਉਸ ਦੀਆਂ ਨੂੰਹਾਂ ਅਤੇ ਪੁੱਤਾਂ ਵੱਲੋਂ ਚੌਕ ਦੇ ਵਿੱਚ ਕੁੱਟਮਾਰ ਕੀਤੀ ਗਈ ਜਿਸ ਲਈ ਉਨ੍ਹਾਂ ਨੂੰ ਹਾਲੇ ਤਕ ਇਨਸਾਫ਼ ਨਹੀਂ ਮਿਲਿਆ ਅਤੇ ਉਹ ਥਾਣੇ ਦੇ ਚੱਕਰ ਕੱਟ ਕੇ ਥੱਕ ਚੁੱਕੇ ਨੇ ਅਤੇ ਮਜਬੂਰੀਵੱਸ ਅਜਿਹੇ ਕਦਮ ਚੁੱਕਣਾ ਪਿਆ।
ਪੀੜਤਾ ਸੱਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਨੂੰਹਾਂ ਅਤੇ ਪੁੱਤਰ ਸਾਰੇ ਵੱਖ ਵੱਖ ਹੋ ਚੁੱਕੇ ਨੇ ਅਤੇ ਜਦੋਂ ਉਹ ਵੱਖਰੇ ਹੋਏ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਾਰਾ ਕੰਮਕਾਰ ਦੇ ਦਿੱਤਾ, ਆਪਣਾ ਘਰ ਵੀ ਦੇ ਦਿੱਤਾ ਅਤੇ ਗੱਡੀ ਵੀ ਦੇ ਦਿੱਤੀ। ਜਿਸ ਦੀਆਂ ਕਿਸ਼ਤਾਂ ਉਨ੍ਹਾਂ ਦੇ ਪੁੱਤਰਾਂ ਨੇ ਉਤਾਰਨੀਆਂ ਸਨ, ਪਰ ਕਿਸ਼ਤਾਂ ਜਦੋਂ ਨਹੀਂ ਦਿੱਤੀਆਂ ਤਾਂ ਬੈਂਕ ਵਾਲੇ ਗੱਡੀ ਚੁੱਕ ਕੇ ਲੈ ਗਏ ਅਤੇ ਜਿਸ ਕਾਰਨ ਉਨ੍ਹਾਂ ਨੇ ਸਾਡੀ ਕੁੱਟਮਾਰ ਕੀਤੀ।
ਪੀੜਤਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਨੂੰ ਥਾਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤੱਕ ਵੀ ਪਹੁੰਚ ਕੀਤੀ ਅਤੇ ਉਨ੍ਹਾਂ ਵੱਲੋਂ ਵੀ ਇਨਕੁਆਰੀ ਮਾਰਕ ਕੀਤੀ ਗਈ ਹੈ, ਪਰ ਪੀੜਤਾ ਬਜ਼ੁਰਗ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੀ ਉਨ੍ਹਾਂ ਦੇ ਪੁੱਤਰਾਂ ਨਾਲ ਮਿਲੀ ਹੋਈ ਹੈ ਅਤੇ ਕਾਰਵਾਈ ਨਹੀਂ ਕਰ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਡਿਵੀਜ਼ਨ ਨੰਬਰ 3 (Ludhiana Police Station Division No. 3) ਦੇ ਐਸਐਚਓ ਨੂੰ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੂਰਾ ਮਸਲਾ ਘਰੇਲੂ ਕਲੇਸ਼ ਦਾ ਹੈ ਅਤੇ ਪੰਜ ਤੋਂ ਛੇ ਮਹੀਨੇ ਪਹਿਲਾਂ ਇਨ੍ਹਾਂ ਦਾ ਆਪਸ ਵਿੱਚ ਵੰਡ ਹੋ ਚੁੱਕੀ ਹੈ, ਪਰ ਕਿਸੇ ਗੱਡੀ ਨੂੰ ਲੈ ਕੇ ਵਿਵਾਦ ਹੋਇਆ।
ਇਹ ਵੀ ਪੜੋ: ਉੱਤਰਾਖੰਡ STF ਨੇ ਦਿੱਲੀ ਤੋਂ ਫੜ੍ਹੇ 2 ਸਾਈਬਰ ਠੱਗ, 19 ਲੱਖ ਦੀ ਧੋਖਾਧੜੀ ਦੇ ਮਾਮਲੇ 'ਚ ਸੀ ਤਲਾਸ਼
ਉਨ੍ਹਾਂ ਕਿਹਾ ਕਿ ਗੱਡੀ ਦੀ ਕਿਸ਼ਤਾਂ ਨਹੀਂ ਲਈਆਂ ਗਈਆਂ ਜਿਸ ਕਰਕੇ ਗੱਡੀ ਨੂੰ ਬੈਂਕ ਵਾਲੇ ਲੈ ਗਏ, ਉਨ੍ਹਾਂ ਕੋਲ ਪਹਿਲੀ ਲਿਖਤ ਸ਼ਿਕਾਇਤ 22 ਫਰਵਰੀ ਨੂੰ ਆਈ ਸੀ, ਪਰ ਸ਼ਿਵਰਾਤਰੀ ਦੇ ਤਿਉਹਾਰ ਦੇ ਵਿੱਚ ਸ਼ੋਭਾ ਯਾਤਰਾਵਾਂ ਕਰਕੇ ਪੁਲਿਸ ਮੁਲਾਜ਼ਮ ਮਸ਼ਰੂਫ ਰਹੇ ਅਤੇ ਹੁਣ ਅੱਜ ਇਸ ਮਹਿਲਾ ਨੇ ਥਾਣੇ ਦੇ ਬਾਹਰ ਆ ਕੇ ਹੰਗਾਮਾ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।