ETV Bharat / state

14 ਸਾਲ 8 ਮਹੀਨਿਆਂ 'ਚ ਇੱਕ ਵੀ ਨਹੀਂ ਕੀਤੀ ਛੁੱਟੀ, ਇੰਡੀਆ ਬੁੱਕ ਆਫ਼ ਰਿਕਾਰਡ 'ਚ ਨਾਂਅ ਹੋਇਆ ਦਰਜ - punjab news

ਅੰਮ੍ਰਿਤਸਰ ਦੀ ਇੱਕ ਵਿਦਿਆਰਥਣ ਪਿਛਲੇ 14 ਸਾਲ ਤੇ 8 ਮਹੀਨਿਆਂ ਤੋਂ ਲਗਾਤਾਰ ਸਕੂਲ 'ਚ ਹਾਜ਼ਰ ਰਹੀ ਹੈ ਜਿਸ ਕਾਰਨ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋ ਗਿਆ ਹੈ।

ਅਵਨੀਤ ਕੌਰ
author img

By

Published : Jul 13, 2019, 1:45 AM IST

ਅੰਮ੍ਰਿਤਸਰ: ਗੁਰੂਨਗਰੀ ਦੀ ਰਹਿਣ ਵਾਲੀ ਅਵਨੀਤ ਕੌਰ ਨੇ ਪਿਛਲੇ 14 ਸਾਲ 8 ਮਹੀਨਿਆਂ ਤੋਂ ਸਕੂਲ ਤੋਂ ਇੱਕ ਵੀ ਛੁੱਟੀ ਨਹੀਂ ਕੀਤੀ। ਪਹਿਲਾਂ ਉਹ ਲਗਾਤਾਰ ਸਕੂਲ ਜਾਂਦੀ ਰਹੀ ਤੇ ਹੁਣ ਕਾਲਜ ਜਾ ਰਹੀ ਹੈ। ਅਵਨੀਤ ਕੌਰ ਦੇ ਇਸੇ ਹੁਨਰ ਕਾਰਨ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋਇਆ ਹੈ।

ਵੀਡੀਓ
ਦੱਸ ਦੇਈਏ ਕਿ 2018-2019 'ਚ ਭਾਰਤ ਵਿੱਚੋਂ 1298 ਲੋਕਾਂ ਦਾ ਇੰਡੀਆ ਬੁੱਕ ਰਿਕਾਰਡ 'ਚ ਨਾਂਅ ਦਰਜ ਹੋਇਆ ਸੀ। ਅਵਨੀਤ ਕੌਰ ਟਾਪ 100 ਵਿਚ ਸ਼ਾਮਲ ਹੈ। ਅਵਨੀਤ ਕੌਰ ਦੀ ਸਫ਼ਲਤਾ ਦੀ ਕਹਾਣੀ ਇਥੇ ਹੀ ਖ਼ਤਮ ਨਹੀਂ ਹੁੰਦੀ। ਉਸ ਨੇ ਵਰਲਡ ਰਿਕਾਰਡ ਯੂਨੀਵਰਸਿਟੀ ਲੰਦਨ ਤੋਂ ਗ੍ਰੈਂਡ ਮਾਸਟਰ ਦਾ ਖਿਤਾਬ ਵੀ ਜਿੱਤਿਆ ਹੋਇਆ ਹੈ। ਅਵਨੀਤ ਦਾ ਕਹਿਣਾ ਹੈ ਕਿ ਉਹ ਆਪਣੀ ਦਾਦੀ ਜੀ ਤੋਂ ਪ੍ਰੇਰਣਾ ਲੈਂਦੀ ਹੈ ਤੇ ਉਨ੍ਹਾਂ ਦੀ ਸਮਝਾਈ ਹਰ ਗੱਲ 'ਤੇ ਅਮਲ ਕਰਦੀ ਹੈ। ਅਵਨੀਤ ਕੌਰ ਦੀਆਂ ਉਪਲੱਬਧੀਆਂ 'ਤੇ ਉਸ ਦੇ ਮਾਤਾ-ਪਿਤਾ ਮਾਣ ਮਹਿਸੂਸ ਕਰਦੇ ਹਨ। ਅਵਨੀਤ ਦੇ ਪਿਤਾ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਦੀ ਬੇਟੀ 4 ਸਾਲ ਦੀ ਸੀ, ਉਦੋਂ ਤੋਂ ਉਸ ਨੇ ਕੋਈ ਛੁੱਟੀ ਨਹੀਂ ਕੀਤੀ ਤੇ ਉਦੋਂ ਤੋਂ ਹੀ ਅਵਨੀਤ ਨੂੰ ਐਵਾਰਡ ਮਿਲਨੇ ਸ਼ੁਰੂ ਹੋ ਗਏ ਸਨ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਜਿਥੇ ਬੱਚੇ ਅਕਸਰ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਲਬਦੇ ਰਹਿੰਦੇ ਹਨ ਉਥੇ ਹੀ ਅਮ੍ਰਿਤਸਰ ਦੀ ਇਕ ਕੁੜੀ ਨੇ ਸਕੂਲ ਵਿੱਚ 100 ਫੀਸਦੀ ਹਾਜ਼ਰੀ ਲਗਵਾ ਕੇ ਇੰਡੀਆ ਬੁੱਕ ਆਫ ਰਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।Body:ਅਵਨੀਤ ਕੌਰ ਨੇ ਪਿਛਲੇ 14 ਸਾਲ ਅੱਠ ਮਹੀਨੇ ਵਿੱਚ ਆਪਣੇ ਸਕੂਲ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਈ ਤੇ ਇਕ ਵੀ ਦਿਨ ਸਕੂਲ ਤੋਂ ਗੈਰ ਹਜ਼ਾਰ ਨਹੀਂ ਹੋਈ ਜਿਸ ਕਾਰਨ ਉਸ ਦਾ ਨਾਂ ਇੰਡੀਆ ਬੁੱਕ ਆਫ ਰਕਾਰਡ ਵਿਚ ਦਰਜ ਕੀਤਾ ਗਿਆ ਹੈ। ਹੁਣ ਤੱਕ ਸਿਰਫ 1298 ਲੋਕਾਂ ਦੇ ਨਾਂ ਹੀ ਇਸ ਕਿਤਾਬ ਵਿੱਚ ਦਰਜ ਹਨ ਜਿਸ ਨੂੰ ਅਵਨੀਤ ਆਪਣੀ ਇਕ ਵੱਡੀ ਪ੍ਰਾਪਤੀ ਮੰਨਦੀ ਹੈ। ਇਸ ਤੋਂ ਪਹਿਲਾ ਸਾਲ 2018 ਵਿੱਚਂ ਵੀ ਅਵਨੀਤ ਦਾ ਨਾਂ ਇੰਡੀਆ ਬੁੱਕ ਆਫ ਰਕਾਰਡ ਵਿੱਚ ਦਰਜ ਹੋ ਚੁੱਕਾ ਹੈ ਤੇ ਇਕ ਵਾਰ ਫਿਰ ਅਵਨੀਤ ਨੇ ਆਪਣਾ ਹੀ ਰਕਾਰਡ ਤੋੜ ਦਿੱਤਾ ਹੈ।

ਇਸ ਤੋ ਇਲਾਵਾ ਅਵਨੀਤ ਨੇਪਾਲ ਬੁੱਕ ਆਫ ਰਕਾਰਡ, ਇੰਡੋ ਏਸ਼ੀਆ ਬੁਕ ਆਫ ਰਕਾਰਡ ਵਿੱਚ ਉਸ ਦਾ ਨਾਂ ਪਹਿਲੇ100 ਦੀ ਸੂਚੀ ਵਿੱਚ ਦਰਜ ਹਨ।Conclusion:ਅਵਨੀਤ ਦਾ ਕਹਿਣਾ ਹੈ ਕਿ ਇਸ ਕੰਮ ਲਈ ਉਸ ਦੇ।ਮਾਤਾ ਪਿਤਾ ਤੇ ਅਧਿਅਪਕਾ ਦਾ ਸਾਥ ਰਿਹਾ ਜਿਨ੍ਹਾਂ ਦੀ ਬਦੌਲਤ ਉਹ ਇਹ ਰਕਾਰਡ ਆਪਣੇ ਨਾਂ ਦਰਜ ਕਰਵਾਉਣ ਵਿੱਚ ਸਫਲ ਰਹੀ।

Bite..... ਅਵਨੀਤ ਕੌਰ
ETV Bharat Logo

Copyright © 2024 Ushodaya Enterprises Pvt. Ltd., All Rights Reserved.