ETV Bharat / state

ਅਕਾਲੀ ਦਲ ਨੇ ਕੀਤਾ ਪੰਜਾਬ ਦਾ ਬੇੜਾ ਗਰਕ: ਰੰਧਾਵਾ - sukhjinder singh randhawa

ਸਹਿਕਾਰਤਾ ਮੰਤਰੀ ਸੁਖਰਿੰਦਰ ਸਿੰਘ ਰੰਧਾਵਾ ਨੇ ਕਿਸਾਨ ਆਰਡੀਨੈਂਸ ਬਹਾਨੇ ਅਕਾਲੀ ਦਲ 'ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਅਕਾਲੀ ਦਲ ਨੂੰ ਖ਼ਾਲਿਸਤਾਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।

jagraon, sukhjinder singh randhawa, attack on akali , attack on majithia
ਅਕਾਲੀ ਦਲ ਨੇ ਕੀਤਾ ਪੰਜਾਬ ਦਾ ਬੇੜਾ ਗਰਕ: ਰੰਧਾਵਾ
author img

By

Published : Jun 8, 2020, 10:56 PM IST

ਜਗਰਾਓਂ : ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਮੰਡੀਕਰਨ ਅਤੇ ਕਿਸਾਨੀ ਮੁੱਦਿਆਂ ਬਾਰੇ ਲਿਆਂਦੇ ਗਏ ਆਰਡੀਨੈਂਸ 'ਤੇ ਅਕਾਲ ਦਲ ਨੂੰ ਘੇਰਿਆ ਹੈ। ਰੰਧਾਵਾ ਇਥੋਂ ਨੇੜਲੇ ਪਿੰਡ ਜੰਡੀ ਵਿੱਚ ਸਹਿਕਾਰੀ ਸਭਾ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।

ਖ਼ਾਲਿਸਤਾਨ ਦੇ ਮੁੱਦੇ 'ਤੇ ਘਰਿਆ ਅਕਾਲੀ

ਸਮਾਗਮ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਜਦੋਂ ਵੀ ਕੇਂਦਰ ਸਰਕਾਰ 'ਚ ਰਿਹਾ ਹੈ ਇਸ ਨੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਹੀ ਕੀਤੀ ਹੈ। ਉਨ੍ਹਾਂ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਹੈ। ਫਿਰ ਵੀ ਕੇਂਦਰ ਸਰਕਾਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਵਿਰੋਧੀ ਇਨ੍ਹਾਂ ਵੱਡਾ ਫੈਸਲਾ ਲੈ ਲੈਂਦੀ ਹੈ ਅਤੇ ਬੀਬੀ ਬਾਦਲ ਸਮੇਤ ਸਾਰਾ ਅਕਾਲੀ ਦਲ ਖ਼ਾਮੌਸ਼ ਰਹਿੰਦਾ ਹੈ।

'ਅਕਾਲੀ ਦਲ ਨੇ ਕੀਤਾ ਪੰਜਾਬ ਦਾ ਬੇੜਾ ਗਰਕ'

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਖ਼ਾਲਿਸਤਾਨ ਦੀ ਕੀਤੀ ਗਈ ਹਮਾਇਤ 'ਤੇ ਰੰਧਾਵਾ ਨੇ ਲੌਂਗੋਵਾਲ ਨੂੰ ਕਰੜੇ ਹੱਥੀ ਲਿਆ ਹੈ। ਰੰਧਾਵਾ ਨੇ ਕਿਹਾ ਅਕਾਲੀ ਦਲ ਜਾਣਬੁੱਝ ਕੇ ਪੰਜਾਬ ਦੇ ਮਹੌਲ ਨੂੰ ਖਰਾਬ ਕਰ ਰਿਹਾ ਹੈ। ਰੰਧਾਵਾ ਨੇ ਕਿਹਾ ਬਰਗਾੜੀ ਕਾਂਡ ਅਤੇ ਹੋਰ ਮੁੱਦਿਆ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਅਕਾਲੀ ਦਲ ਦੀ ਸਿਆਸਤ ਹੈ। ਉਨ੍ਹਾਂ ਕਿਹਾ ਲੌਂਗੋਵਾਲ ਆਪਣੇ ਇਸ ਬਾਰੇ ਪੱਖ ਨੂੰ ਸਪੱਸ਼ਟ ਕਰੇ। ਇਸੇ ਨਾਲ ਹੀ ਉਨ੍ਹਾਂ ਕਿਹਾ ਭਾਜਪਾ ਵੀ ਸਪੱਸ਼ਟ ਕਰੇ ਕਿ ਉਹ ਅਕਾਲੀ ਦਲ ਦੀ ਇਸ ਹਮਾਇਤ ਤੋਂ ਬਾਅਦ ਕੋਈ ਸਬੰਧ ਰੱਖੇਗੀ।

ਸਹਿਕਾਰੀ ਸਭਾਵਾਂ ਨੂੰ ਕੀਤਾ ਜਾਵੇਗੇ ਵਿਕਸਤ

ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਲਗਾਏ ਗਏ ਇਲਾਜ਼ਾਮਾਂ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ "ਉਹ ਦਿਮਾਗੀ ਤੌਰ 'ਤੇ ਠੀਕ ਨਹੀ ਹੈ।" ਉਨ੍ਹਾਂ ਨੇ ਕਿਹਾ ਕਿ ਮਜੀਠੀਆ ਬੇਬੁਨਿਆਦ ਇਲਜ਼ਾਮ ਲਾ ਰਿਹਾ ਹੈ ,ਜਿਨ੍ਹਾਂ ਦਾ ਕੋਈ ਅਧਾਰ ਹੀ ਨਹੀਂ ਹੈ।

ਸਹਿਕਾਰੀ ਸਭਾਵਾਂ ਦੀ ਕਾਰਜਸ਼ੈਲੀ ਬਾਰੇ ਰੰਧਾਵਾ ਨੇ ਕਿਹਾ ਸਾਰੀਆਂ ਹੀ ਸਭਾਵਾਂ ਚੰਗਾ ਕੰਮ ਕਰ ਰਹੀਆਂ ਹਨ। ਜਿਹੜੀ ਸਭਾਵਾਂ ਦਾ ਕੰਮ ਠੀਕ ਨਹੀਂ ਹੈ, ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.