ਲੁਧਿਆਣਾ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਆਖਰਕਾਰ ਕਿਸਾਨਾਂ ਅੱਗੇ ਝੁਕ ਹੀ ਗਏ ਹਨ ਤੇ ਕੇਂਦਰ ਸਰਕਾਰ ਨੇ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦੇ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ (Agriculture law repealed) ਲੈਣ ਦਾ ਐਲਾਨ ਕੀਤਾ ਹੈ।
ਜਿਸ ਨੂੰ ਲੈ ਕੇ ਲੁਧਿਆਣਾ (Ludhiana) ਗਿੱਲ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਵੇਅਰਹਾਊਸ ਦੇ ਚੇਅਰਮੈਨ ਅਤੇ ਫੈਕਟ ਕਮੇਟੀ ਦੇ ਮੈਂਬਰ ਕੁਲਦੀਪ ਵੈਦ (Committee member Kuldeep Vaid) ਨੇ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਵੱਲੋਂ ਵਾਪਸ ਲਏ ਜਾਣ ਤੇ ਜਿੱਥੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ, ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ, ਜਿਨ੍ਹਾਂ ਕਿਸਾਨਾਂ 'ਤੇ ਪਰਚੇ ਕੀਤੇ ਗਏ, ਉਨ੍ਹਾਂ ਦਾ ਹਿਸਾਬ ਕੌਣ ਦੇਵੇਗਾ? ਕੁਲਦੀਪ ਵੈਦ ਨੇ ਕਿਹਾ ਕਿ ਅਸੀਂ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਪਰ ਇਹ ਸਾਰੀ ਵੋਟਾਂ ਦੀ ਰਾਜਨੀਤੀ ਹੈ।
ਕੁਲਦੀਪ ਵੈਦ ਨੇ ਕਿਹਾ ਕਿ 26 ਜਨਵਰੀ ਨੂੰ ਅਤੇ 29 ਜਨਵਰੀ ਨੂੰ ਕਿਸਾਨ ਨੌਜਵਾਨਾਂ 'ਤੇ ਜੋ ਪੁਲਿਸ ਨੇ ਤਸ਼ੱਦਦ ਢਾਹਿਆ, ਉਸ ਦਾ ਹਿਸਾਬ ਕੌਣ ਦੇਵੇਗਾ ਅਤੇ ਨਾਲ ਹੀ ਜਦੋਂ ਨੂੰ ਸਵਾਲ ਕੀਤਾ ਗਿਆ ਕੀ ਚੋਣਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਉਨ੍ਹਾਂ ਕਿਹਾ ਕਿ ਬਿਲਕੁਲ ਇਹ ਸਹੀ ਗੱਲ ਹੈ, ਚੋਣਾਂ ਦੇ ਮੱਦੇਨਜ਼ਰ ਹੀ ਮੋਦੀ ਸਰਕਾਰ (Modi government) ਨੇ ਇਹ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਯੂਪੀ (UP) ਦੇ ਵਿੱਚ ਵੀ ਚੋਣਾਂ ਹੋਣੀਆਂ ਹਨ ਜੋ ਮੋਦੀ ਸਰਕਾਰ (Modi government) ਲਈ ਵੱਡੇ ਮਾਇਨੇ ਰੱਖਦੀਆਂ ਹਨ, ਪਰ ਉਨ੍ਹਾਂ ਕਿਹਾ ਕਿ ਇਹ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਯੂ. ਪੀ ਦੇ ਵਿੱਚ ਸਰਕਾਰ ਕਾਂਗਰਸ (Government Congress) ਦੀ ਹੀ ਬਣੇਗੀ।
ਇਹ ਵੀ ਪੜ੍ਹੋ: Farm Laws Repeal: ਪ੍ਰਤਾਪ ਬਾਜਵਾ ਨੇ ਪੀਐੱਮ ਮੋਦੀ ਤੇ ਕਿਸਾਨਾਂ ਨੂੰ ਕਹੀਆਂ ਇਹ ਗੱਲਾਂ