ਲੁਧਿਆਣਾ: ਪੰਜਾਬ ਨੂੰ ਅੰਨਦਾਤਾ ਮੰਨਿਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਵੀ ਪੰਜਾਬੀ ਮੱਧ ਪ੍ਰਦੇਸ਼ ਦੀ ਕਣਕ ਨੂੰ ਖਾਣਾ ਵਧੇਰੇ ਪਸੰਦ ਕਰਦੇ ਹਨ, ਕਿਉਂਕਿ ਮੱਧ ਪ੍ਰਦੇਸ਼ ਦੀ ਕਣਕ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਮਰਥਨ ਮੁੱਲ ਨਾਲੋਂ ਵੀ ਜ਼ਿਆਦਾ ਮਹਿੰਗੀ ਵਿਕਦੀ ਹੈ। ਕਣਕ ਮਹਿੰਗੀ ਵਿਕਣ ਦਾ ਮੁੱਖ ਕਾਰਣ ਮੱਧ ਪ੍ਰਦੇਸ਼ ਦੀ ਕਣਕ ਦੀ ਗੁਣਵੱਤਾ ਨੂੰ ਪੰਜਾਬ ਦੀ ਕਣਕ ਨਾਲੋਂ ਵਧੇਰੇ ਚੰਗਾ ਮੰਨਿਆ ਜਾਂਦਾ ਹੈ। ਜਿਸ ਕਰਕੇ ਲੋਕ ਹੁਣ ਘਰਾਂ ਦੇ ਵਿੱਚ ਮੱਧ ਪ੍ਰਦੇਸ਼ ਦੀ ਕਣਕ ਦੀ ਕਿਸਮ ਨੂੰ ਵਰਤਣਾ ਵਧੇਰੇ ਪਸੰਦ ਕਰਦੇ ਨੇ। ਜਿਸ ਵਿੱਚ ਪੁਰਾਣੇ ਤੱਤ ਮੌਜੂਦ ਹਨ ਅਤੇ ਰਵਾਇਤੀ ਢੰਗ ਦੇ ਨਾਲ ਉਹ ਅੱਜ ਵੀ ਕਣਕ ਨੂੰ ਬੀਜਦੇ ਅਤੇ ਵੱਢਦੇ ਨੇ ਜਿਸ ਕਰਕੇ ਮੱਧ ਪ੍ਰਦੇਸ਼ ਦੀ ਕਣਕ ਪੂਰੇ ਦੇਸ਼ ਵਿੱਚ ਪ੍ਰਚਿੱਲਤ ਹੈ ਅਤੇ ਸਮਰਥਨ ਮੁੱਲ ਨਾਲੋਂ ਕਿਤੇ ਵਧੇਰੇ ਮਹਿੰਗੀ ਇਹ ਕਣਕ ਵਿਕਦੀ ਹੈ।
ਸਮਰਥਨ ਮੁੱਲ ਤੋਂ ਵਧੇਰੇ ਮੁੱਲ: ਮੱਧ ਪ੍ਰਦੇਸ਼ ਦੇ ਵਿੱਚ ਰਵਾਇਤੀ ਢੰਗ ਦੇ ਨਾਲ ਖੇਤੀ ਕੀਤੀ ਜਾਂਦੀ ਹੈ ਅਤੇ ਉੱਥੇ ਕਣਕ ਦੇ ਝਾੜ ਨਾਲੋਂ ਵਧੇਰੇ ਕਣਕ ਦੀ ਗੁਣਵੱਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਮੱਧ ਪ੍ਰਦੇਸ਼ ਦੀ ਕਣਕ ਦਾ ਘੱਟ ਤੋਂ ਘੱਟ ਸਮਰਥਨ ਮੁੱਲ 2023-24 ਦੇ ਲਈ 2125 ਰੁਪਏ ਰੱਖਿਆ ਗਿਆ ਹੈ। ਜਦੋਂ ਕੇ ਪੰਜਾਬ ਵਿੱਚ ਐੱਮ ਪੀ ਦੀ ਕਣਕ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ। ਜ਼ਿਆਦਤਰ ਲੋਕ ਘਰਾਂ ਵਿੱਚ ਇਹੀ ਕਣਕ ਦੀ ਰੋਟੀ ਬਣਾਉਣਾ ਪਸੰਦ ਕਰਦੇ ਨੇ। ਸਮਰਥਨ ਮੁੱਲ ਨਾਲੋਂ ਕੀਤੇ ਜ਼ਿਆਦਾ ਵਧੇਰੇ ਮੁੱਲ ਉੱਤੇ ਇਹ ਕਣਕ ਵਿਕਦੀ ਹੈ।
ਝਾੜ 'ਤੇ ਵਧੇਰੇ ਜ਼ੋਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਿਸਰਚ ਡਾਇਰੈਕਟਰ ਡਾਕਟਰ ਅਜਮੇਰ ਸਿੰਘ ਢੱਠ ਦੇ ਮੁਤਾਬਕ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਗੁਣਵੱਤਾ ਨਾਲੋਂ ਕਣਕ ਦੇ ਝਾੜ ਉੱਤੇਤ ਵਧੇਰੇ ਜ਼ੋਰ ਦੇਣ ਕਰਕੇ ਕਣਕ ਦੀ ਗੁਣਵੱਤਾ ਉੱਤੇ ਇਸ ਦਾ ਅਸਰ ਪਿਆ ਹੈ। ਡਾਕਟਰ ਢੱਠ ਮੁਤਾਬਿਕ ਮੱਧ ਪ੍ਰਦੇਸ਼ ਦੇ ਵਿਚ ਰਵਾਇਤੀ ਢੰਗ ਦੇ ਨਾਲ ਅੱਜ ਵੀ ਕਣਕ ਦੀ ਫਸਲ ਹੈ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 35 ਤੋਂ 40 ਸਾਲ ਪਹਿਲਾਂ ਜਿਹੜੀ ਪੁਰਾਣੀ ਕਣਕ ਲਗਾਈ ਜਾਂਦੀ ਸੀ ਮੱਧ ਪ੍ਰਦੇਸ਼ ਵਿੱਚ ਅੱਜ ਵੀ ਉਹੀ ਕੜਕ ਲਗਾਈ ਜਾ ਰਹੀ ਹੈ ਜਿਸ ਕਰਕੇ ਮੱਧ ਪ੍ਰਦੇਸ਼ ਦੀ ਕਣਕ ਨੂੰ ਲੋਕ ਘਰਾਂ ਦੇ ਵਿੱਚ ਵਰਤਣਾ ਵਧੇਰੇ ਪਸੰਦ ਕਰਦੇ ਨੇ। ਡਾਕਟਰ ਢੱਠ ਨੇ ਕਿਹਾ ਕਿ ਝਾੜ ਅਤੇ ਗੁਣਵਤਾ ਦੇ ਸੁਮੇਲ ਦੇ ਵਿੱਚ ਅਕਸਰ ਹੀ ਇਸ ਦਾ ਅਸਰ ਤਾਂ ਪੈਂਦਾ ਹੈ।
ਤਿੰਨ ਨਵੀਆਂ ਕਿਸਮਾਂ ਈਜਾਦ: ਐਮ ਪੀ ਦੀ ਕਣਕ ਨੂੰ ਟੱਕਰ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 3 ਨਵੀਂਆਂ ਕਣਕ ਦੀਆਂ ਕਿਸਮਾਂ ਲਿਆਂਦੀਆਂ ਗਇਆ ਨੇ ਜਿਨ੍ਹਾਂ ਵਿੱਚ ਚਪਾਤੀ 1 ਨਾਂ ਦੀ ਕਿਸਮ ਜਿਸ ਦੀ ਚੰਗੀ ਚਪਾਤੀ ਬਣਦੀ ਹੈ। ਇਸ ਤੋਂ ਇਲਾਵਾ ਜਿੰਕ ਕਿਸਮ ਵਾਲੀ ਵੀ ਇੱਕ ਕਿਸਮ ਪੇਸ਼ ਕੀਤੀ ਗਈ ਹੈ ਜਿਸ ਵਿੱਚ ਜ਼ਿੰਕ ਦਾ ਮਾਤਰਾ ਵਧੇਰੇ ਹੈ। ਇਸ ਤੋਂ ਇਲਾਵਾ ਅਗਲੇ ਸਾਲ ਪੀ ਏ ਯੂ ਵੱਲੋਂ ਇਕ ਨਵੀਂ ਕਣਕ ਦੀ ਕਿਸਮ ਪੇਸ਼ ਕੀਤੀ ਜਾ ਰਹੀ ਹੈ ਜਿਸ ਨੂੰ ਸ਼ੂਗਰ ਮਰੀਜ਼ਾਂ ਲਈ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਿਸ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਸੀਂ ਨਵੀਂਆਂ ਕਿਸਮਾਂ ਵੀ ਲਾਉਣ ਲਈ ਪ੍ਰੇਰਿਤ ਕਰ ਰਹੇ ਹਾਂ, ਕਿਸਾਨ ਇਸ ਦਾ ਤਜ਼ਰਬਾ ਜਰੂਰ ਕਰਕੇ ਵੇਖਣ।
ਵਾਤਾਵਰਣ ਅਨੁਕੂਲ ਕਿਸਮਾਂ: ਦੇਸ਼ ਵਿੱਚ ਜਿੱਥੇ ਐਮ ਪੀ ਦੀ ਕਣਕ ਨੂੰ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜਿਹੜੀਆਂ ਕਿਸਮਾਂ ਪੰਜਾਬ ਵਿੱਚ ਵਾਤਾਵਰਣ ਅਤੇ ਮਿੱਟੀ ਦੇ ਅਨੁਕੂਲ ਹਨ ਉਹ ਕਿਸਮਾਂ ਹੀ ਖੇਤੀਬਾੜੀ ਮਹਿਕਮੇ ਵੱਲੋਂ ਪੂਰੀ ਰਿਸਰਚ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਲਾਉਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਈ ਜਾਣ ਵਾਲੀ ਕਿਸਮਾਂ ਵੀ ਪੌਸਟਿਕ ਭਰਪੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੋਰ ਵੀ ਕਣਕ ਦੀਆਂ ਕਈ ਕਿਸਮਾਂ ਨਵੀਆਂ ਲਿਆਂਦੀਆਂ ਗਈਆਂ ਨੇ ਜਿਸ ਵਿੱਚ ਸਾਰੇ ਹੀ ਤੱਤ ਮੌਜੂਦ ਹਨ।
ਇਹ ਵੀ ਪੜ੍ਹੋ: Punjab Cabinet meeting: ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਦੌਰਾਨ ਕਿਸਾਨਾਂ ਤੇ ਪੀੜਤ ਲੋਕਾਂ ਲਈ ਕੀਤੇ ਵੱਡੇ ਐਲਾਨ